ਸ਼੍ਰੋਮਣੀ ਅਕਾਲੀ ਦਲ ਨੇ ਕੇਜਰੀਵਾਲ ਨੂੰ ਪੁੱਛਿਆ ਕਿਉਂ ਕਰਦੇ ਹਨ ਪੰਜਾਬੀ ਸੱਭਿਆਚਾਰ ਨੂੰ ਨਫਰਤ

02/02/2022 3:59:46 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮਾਰਸ਼ਲ ਖੇਡ ਗੱਤਕਾ ਨੂੰ ਪ੍ਰਮੋਟ ਕਰਨ ਪ੍ਰਤੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ 'ਆਪ' ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਨੀਤ ਸਾਫ ਨਹੀਂ ਹੈ। ਮਾਰਸ਼ਲ ਖੇਡਾਂ ਪ੍ਰਤੀ ਇਨ੍ਹਾਂ ਦੀ ਬੇਰੁਖੀ ਬਾਰੇ ਦੱਸਦਿਆਂ ਬੈਂਸ ਨੇ ਕਿਹਾ ਕਿ ਇਸ ਗੱਲ ਦਾ ਪੂਰੀ ਦੁਨੀਆ ਨੂੰ ਇਲਮ ਹੈ ਕਿ ਮਾਰਸ਼ਲ ਖੇਡਾਂ ਜਿਵੇਂ ਗੱਤਕਾ ਆਦਿ ਹਨ, ਦੇ ਖਾਸ ਕਰਕੇ ਵਿਸਾਖੀ ਵਾਲੇ ਦਿਨ ਮੁਕਾਬਲੇ ਕਰਵਾਏ ਜਾਂਦੇ ਸਨ। 1999 'ਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰੋੜਾਂ ਲੋਕ ਨਤਮਸਤਕ ਹੋਏ, ਉਨ੍ਹਾਂ ਦਿਨਾਂ ਵਿਚ ਹੀ ਮੁੱਖ ਮੰਤਰੀ ਦੇ ਤੌਰ 'ਤੇ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਬੇਨਤੀ ਕੀਤੀ ਸੀ ਕਿ ਸਾਰੇ ਰਾਜਾਂ ਵਿਚ ਇਸ ਖੇਡ ਨੂੰ ਪ੍ਰਮੋਟ ਕੀਤਾ ਜਾਵੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਮਾਰਸ਼ਲ ਆਰਟ ਪ੍ਰਤੀ ਬਹੁਤ ਲਗਾਓ ਸੀ ਤੇ ਇਹ ਖਾਲਸੇ ਦੀ ਪਛਾਣ ਵੀ ਹੈ।

ਇਹ ਵੀ ਪੜ੍ਹੋ : ਮਨਜੀਤ ਸਿੰਘ ਬਰਾੜ ਤੇ ਜਗਜੀਤ ਸਿੰਘ ਫੱਤਣਵਾਲਾ ਦੀ ਘਰ ਵਾਪਸੀ, ਅਕਾਲੀ ਦਲ 'ਚ ਹੋਏ ਸ਼ਾਮਲ

ਇਨ੍ਹਾਂ ਮਾਰਸ਼ਲ ਖੇਡਾਂ ਨੂੰ ਪ੍ਰਮੋਟ ਕਰਨ ਲਈ ਪੰਜਾਬ 'ਚ ਨੈਸ਼ਨਲ ਪੱਧਰ ਦੀ ਇਕ ਐਸੋਸੀਏਸ਼ਨ ਵੀ ਬਣੀ ਹੋਈ, ਜੋ ਕਿ ਅਥਾਰਟੀ ਆਫ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਹੈ। ਜਿਹੜੇ ਨੌਜਵਾਨ ਸਟੂਡੈਂਟਸ ਲੜਕੇ-ਲੜਕੀਆਂ ਇਸ ਖੇਡ ਵਿਚ ਹਿੱਸਾ ਲੈਂਦੇ ਹਨ ਤਾਂ ਜਦੋਂ ਉਨ੍ਹਾਂ ਨੇ ਕਿਸੇ ਸਕੂਲ, ਕਾਲਜ ਵਿਚ ਦਾਖਲਾ ਲੈਣਾ ਹੁੰਦਾ ਹੈ ਤਾਂ ਖੇਡਾਂ ਵਿਚ ਉਨ੍ਹਾਂ ਦਾ ਕੀ ਮਿਆਰ ਹੈ, ਉਸ ਆਧਾਰ 'ਤੇ ਨੰਬਰ ਮਿਲਦੇ ਹਨ, ਜਿਸ ਵਿਚ ਸਪੋਰਟਸ ਕੋਟਾ ਕਵਰ ਹੁੰਦਾ ਹੈ। ਇਨ੍ਹਾਂ ਖੇਡਾਂ ਵਿਚ ਗੱਤਕਾ ਖੇਡ ਵੀ ਸ਼ਾਮਲ ਹੈ। ਇਨ੍ਹਾਂ ਖੇਡਾਂ ਸਬੰਧੀ ਪੰਜਾਬ 'ਚ ਬਣੀ ਐਸੋਸੀਏਸ਼ਨ ਦੇ ਮੁੱਖ ਬੁਲਾਰੇ ਹਰਵਿੰਦਰ ਸਿੰਘ ਤੇ ਇਨ੍ਹਾਂ ਦੇ ਹੋਰ ਪ੍ਰਤੀਨਿਧੀ ਦਿੱਲੀ ਵਿਚ ਇਨ੍ਹਾਂ ਮਾਰਸ਼ਲ ਸਪੋਰਟਸ ਖਾਸ ਕਰਕੇ ਗੱਤਕਾ ਨੂੰ ਲਾਗੂ ਕਰਵਾਉਣ ਵਾਸਤੇ ਦਿੱਲੀ ਸਰਕਾਰ ਨੂੰ ਕਾਫੀ ਚਿਰ ਤੋਂ ਬੇਨਤੀ ਕਰ ਰਹੇ ਹਨ।

ਇਹ ਵੀ ਪੜ੍ਹੋ : ਕਾਂਗਰਸ ਦੇ CM ਚਿਹਰੇ ਨੂੰ ਲੈ ਕੇ ਜਨਤਾ ਦੀ ਰਾਏ ਮੰਗ ਰਹੀ ਹਾਈਕਮਾਨ, ਦੌੜ 'ਚ ਸਿਰਫ ਚੰਨੀ ਅਤੇ ਸਿੱਧੂ

ਬੈਂਸ ਨੇ ਕਿਹਾ ਕਿ ਐਸੋਸੀਏਸ਼ਨ ਦੇ ਪ੍ਰਧਾਨ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਦਿੱਲੀ ਵਿਚ ਵੀ ਇਨ੍ਹਾਂ ਖੇਡਾਂ ਦਾ ਵਿਦਿਆਰਥੀਆਂ ਨੂੰ ਫਾਇਦਾ ਮਿਲੇ, ਇਸ ਦੇ ਲਈ ਐਸੋਸੀਏਸ਼ਨ ਦੇ ਪ੍ਰਧਾਨ ਤੇ ਹੋਰ ਪ੍ਰਤੀਨਿਧ ਭਗਵੰਤ ਮਾਨ ਤੇ ਮਨੀਸ਼ ਸਿਸੋਦੀਆ ਨੂੰ ਮਿਲੇ, ਕੇਜਰੀਵਾਲ ਤੱਕ ਵੀ ਪਹੁੰਚ ਕੀਤੀ ਪਰ 7 ਸਾਲ ਤੋਂ ਸਾਰੇ ਮਿੱਠੀਆਂ ਗੋਲੀਆਂ ਦੇਈ ਜਾ ਰਹੇ ਹਨ। ਫਿਰ ਭਗਵੰਤ ਮਾਨ ਨੂੰ ਖਾਸ ਤੌਰ 'ਤੇ ਕਿਹਾ ਗਿਆ ਕਿ ਪੰਜਾਬੀ ਹੋਣ ਦੇ ਨਾਤੇ ਇਨ੍ਹਾਂ ਖੇਡਾਂ ਪ੍ਰਤੀ ਤੁਸੀਂ ਵੱਡਾ ਰੋਲ ਅਦਾ ਕਰੋ। ਮਾਨ ਨੇ ਕਿਹਾ ਕਿ ਇਹ ਤਾਂ ਗੱਲ ਹੀ ਕੋਈ ਨਹੀਂ। ਇਸ ਸਬੰਧੀ ਇਕ ਚਿੱਠੀ ਵੀ ਲਿਖੀ ਗਈ, ਜਿਸ ਦਾ ਕੋਈ ਜਵਾਬ ਨਹੀਂ ਆਇਆ। ਭਗਵੰਤ ਮਾਨ ਨੇ ਕਿਹਾ ਕਿ ਚਿੱਠੀ ਪੰਜਾਬੀ 'ਚ ਲਿਖੀ ਹੈ, ਹੋ ਸਕਦਾ ਹੈ ਉਨ੍ਹਾਂ ਨੂੰ ਸਮਝ ਨਾ ਆਈ ਹੋਵੇ। ਬਾਅਦ ਵਿਚ ਇਹ ਚਿੱਠੀ ਹਿੰਦੀ ਤੇ ਅੰਗਰੇਜ਼ੀ ਵਿਚ ਵੀ ਲਿਖ ਦਿੱਤੀ ਗਈ ਪਰ ਉਸ ਦਾ ਕੋਈ ਜਵਾਬ ਨਹੀਂ ਆਇਆ। ਇਸ ਤਰ੍ਹਾਂ 7 ਚਿੱਠੀਆਂ ਲਿਖੀਆਂ ਗਈਆਂ। ਇਨ੍ਹਾਂ ਸੱਤਾਂ ਚਿੱਠੀਆਂ ਦਾ ਵੀ ਅੱਜ ਤੱਕ ਕੋਈ ਜਵਾਬ ਨਹੀਂ ਆਇਆ। ਭਗਵੰਤ ਮਾਨ ਹੁਣ ਐਸੋਸੀਏਸ਼ਨ ਦੇ ਨੁਮਾਇੰਦਿਆਂ ਦਾ ਫੋਨ ਤੱਕ ਨਹੀਂ ਚੁੱਕਦੇ। ਪੰਜਾਬੀ ਕਲਚਰ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਮਾਰਸ਼ਲ ਆਰਟ ਪ੍ਰਤੀ ਇਨ੍ਹਾਂ ਦੀ ਬੇਰੁਖੀ ਦਰਸਾਉਂਦੀ ਹੈ ਕਿ ਇਨ੍ਹਾਂ ਖੇਡਾਂ ਨੂੰ ਇਹ ਲੋਕ ਪ੍ਰਮੋਟ ਨਹੀਂ ਕਰਨਾ ਚਾਹੁੰਦੇ। ਬੈਂਸ ਨੇ ਕਿਹਾ ਕਿ ਮੈਂ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਪੰਜਾਬੀ ਸੱਭਿਆਚਾਰ ਨੂੰ ਇੰਨੀ ਨਫਰਤ ਕਿਉਂ ਕਰਦੇ ਹਨ ਤੇ ਸਾਲਾਂਬੱਧੀ ਇਹ ਜਵਾਬ ਦੇਣਾ ਵੀ ਕਿਉਂ ਜ਼ਰੂਰੀ ਨਹੀਂ ਸਮਝਦੇ।

ਇਹ ਵੀ ਪੜ੍ਹੋ : 50 ਸਾਲਾਂ 'ਚ 'ਭਦੌੜ' ਤੋਂ ਸਿਰਫ ਇਕ ਵਾਰ ਜਿੱਤੀ ਹੈ ਕਾਂਗਰਸ, ਇਸ ਵਾਰ CM ਚੰਨੀ ਨੂੰ ਬਣਾਇਆ ਗਿਆ ਹੈ ਉਮੀਦਵਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News