ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਯੂਥ ਵਿੰਗ ਦੇ ਅਹੁਦੇਦਾਰ ਨਿਯੁਕਤ

12/23/2021 2:52:11 PM

ਸੰਗਰੂਰ (ਵਿਵੇਕ ਸਿੰਧਵਾਨੀ ,ਯਾਦਵਿੰਦਰ) : ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਚਿਤਵੰਤ ਸਿੰਘ (ਹਨੀ ਮਾਨ) ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਖਡਿਆਲ ਦੀ ਸਿਫਾਰਸ਼ ’ਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਜ਼ਿਲ੍ਹਾ ਅਤੇ ਸਰਕਲ ਆਗੂਆਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਹਨੀ ਮਾਨ ਨੇ ਦੱਸਿਆ ਕਿ ਹਰਜੀਤ ਸਿੰਘ ਡਿੰਪਨ ਨੂੰ ਸ਼ਹਿਰੀ ਸਰਕਲ ਪ੍ਰਧਾਨ-1 ਅਤੇ ਕਰਨ ਖੁਰਾਣਾ ਨੂੰ ਸ਼ਹਿਰੀ ਸਰਕਲ -2 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਮਜੀਠੀਆ ਖ਼ਿਲਾਫ਼ ਝੂਠੇ ਪੁਲਸ ਮਾਮਲੇ ਵਿਰੁੱਧ ਪੁਲਸ ਲਾਈਨ ਅੱਗੇ ਧਰਨਾ ਅੱਜ : ਸੰਘਰੇੜੀ

ਇਸੇ ਤਰ੍ਹਾਂ ਨਰਿੰਦਰਜੀਤ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਬਲਰਾਜ ਸਿੰਘ ਸਿੱਧੂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਕਮਲਜੀਤ ਸਿੰਘ ਗੰਗਾ ਸਿੰਘ ਵਾਲਾ ਜ਼ਿਲ੍ਹਾ ਜੁਆਇੰਟ ਸਕੱਤਰ ਨਿਯੁਕਤ ਕੀਤੇ ਗਏ। ਇਸ ਮੌਕੇ ਰਣਧੀਰ ਸਿੰਘ ਭੰਗੂ ਜ਼ਿਲ੍ਹਾ ਪ੍ਰਧਾਨ ਲੀਗਲ ਸੈੱਲ, ਸੁਖਵੀਰ ਸਿੰਘ ਪੂਨੀਆ, ਸਵਰਨ ਸਿੰਘ, ਹਰਪ੍ਰੀਤ ਸਿੰਘ ਕਾਲੀ, ਕਰਨ ਸਿੰਘ, ਅਮਨ ਸਿੰਘ ਮਾਨ ਐੱਸ. ਓ. ਆਈ, ਮਨਪ੍ਰੀਤ ਸਿੰਘ, ਸਨੀ ਕੁਮਾਰ, ਸੈਂਕੀ ਮਹਿਰਾ, ਗੌਰੀ ਗਿੱਲ, ਜੋਤੀ ਮਹਿਰਾ, ਤਰਨਵੀਰ ਸਿੰਘ, ਡੈਨੀ ਢਿਲੋਂ, ਗੁਰਪ੍ਰੀਤ ਸਿੰਘ, ਦੀਪਕ ਕਪੂਰ, ਮੱਖਣ ਖਾਨ ਅਤੇ ਹਿਮਾਸੂ ਗਿੱਲ ਸਮੇਤ ਹੋਰ ਵੀ ਪਾਰਟੀ ਵਰਕਰ ਹਾਜਰ ਸਨ।


Anuradha

Content Editor

Related News