ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਤੇ ‘ਆਪ’ ਦੇ ਕਾਫਲੇ ਦਾ ਹੋਇਆ ਟਾਕਰਾ

Tuesday, Mar 12, 2024 - 05:02 PM (IST)

ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਤੇ ‘ਆਪ’ ਦੇ ਕਾਫਲੇ ਦਾ ਹੋਇਆ ਟਾਕਰਾ

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਜਦ ਅੱਜ ਹਲਕਾ ਗੁਰੂਹਰਸਹਾਏ ਸ਼ਹਿਰ ਦੀ ਮੁਕਤਸਰ ਰੋਡ ਵਿਖੇ ਪਹੁੰਚੀ ਤਾਂ ਉਸੀ ਵਕਤ ਸਾਹਮਣੇ ਤੋਂ ਆਮ ਆਦਮੀ ਪਾਰਟੀ ਦੇ ਆਗੂ ਸਮਰਾ ਦਾ ਕਾਫਲਾ ਆ ਰਿਹਾ ਸੀ ਜਿਸ ਵਿਚ ਵੱਡੀ ਗਿਣਤੀ ’ਚ ਲੋਕ ਸ਼ਾਮਿਲ ਸਨ। ਇਸ ਦੌਰਾਨ ਦੋਵਾਂ ਪਾਰਟੀਆਂ ਦੇ ਲੀਡਰਾਂ ਅਤੇ ਵਰਕਰਾਂ ਦਾ ਆਹਮਣਾ-ਸਾਹਮਣਾ ਹੋ ਗਿਆ। ਇਸ ਦੌਰਾਨ ਪਾਰਟੀ ਵਰਕਰਾਂ ਨੇ ਆਪਣੀ ਆਪਣੀ ਪਾਰਟੀਆਂ ਦੇ ਗਰਮ ਜੋਸ਼ੀ ਨਾਲ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਤੇ ਮਾਹੌਲ ਗਰਮਾ ਗਿਆ। 

ਇਸ ਦੌਰਾਨ ਬਾਜ਼ਾਰ ’ਚ ਸਥਿਤ ਦੁਕਾਨਦਾਰ ਵੀ ਇਨ੍ਹਾਂ ਦੋਹਾਂ ਪਾਰਟੀਆਂ ਦੇ ਵਰਕਰਾਂ ਦੇ ਨਾਅਰੇ ਸੁਣ ਕੇ ਬਾਹਰ ਆ ਗਏ ਤੇ ਇੱਕ ਦੂਸਰੇ ਨੂੰ ਕਹਿਣ ਲੱਗੇ ਕਿ ਪੁਲਸ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਇਕ ਸਮੇਂ ਦੋਹਾਂ ਪਾਰਟੀਆਂ ਨੂੰ ਇਕ ਰੂਟ ਤੇ ਕਾਫਲਾ ਕੱਢਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਸੀ। ਇਸ ਦੌਰਾਨ ਮਾਹੌਲ ਨੂੰ ਗਰਮ ਹੁੰਦੇ ਦੇਖ ਪੁਲਸ ਵੱਲੋਂ ਬੜੇ ਹੀ ਸਾਚਾਰੂ ਢੰਗ ਨਾਲ ਇਹਨਾਂ ਦੋਹਾਂ ਪਾਰਟੀਆਂ ਦੇ ਕਾਫਲਿਆਂ ਅਤੇ ਵਰਕਰਾਂ ਨੂੰ ਅੱਗੇ ਤੋਰ ਦਿੱਤਾ ਗਿਆ।


author

Gurminder Singh

Content Editor

Related News