ਕੈਂਸਰ ਹਸਪਤਾਲ ''ਚ ਪੰਜਾਬੀਆਂ ਵੱਲੋਂ ਚਲਾਏ ਜਾਂਦੇ ਲੰਗਰ ''ਤੇ ਰੋਕ ਲਾਉਣਾ ਮੰਦਭਾਗਾ : ਲੌਂਗੋਵਾਲ

Saturday, Feb 08, 2020 - 12:31 PM (IST)

ਕੈਂਸਰ ਹਸਪਤਾਲ ''ਚ ਪੰਜਾਬੀਆਂ ਵੱਲੋਂ ਚਲਾਏ ਜਾਂਦੇ ਲੰਗਰ ''ਤੇ ਰੋਕ ਲਾਉਣਾ ਮੰਦਭਾਗਾ : ਲੌਂਗੋਵਾਲ

ਸ਼ੇਰਪੁਰ (ਅਨੀਸ਼, ਸਿੰਗਲਾ) : ਬੀਕਾਨੇਰ ਵਿਖੇ ਕੈਂਸਰ ਹਸਪਤਾਲ ਵਿਚ ਮਰੀਜ਼ਾਂ ਲਈ ਪੰਜਾਬ ਦੀ ਸੰਗਤ ਵੱਲੋਂ ਲਾਏ ਜਾਂਦੇ ਲੰਗਰ 'ਤੇ ਸਥਾਨਕ ਪ੍ਰਸ਼ਾਸਨ ਵੱਲੋਂ ਰੋਕ ਤੁਰੰਤ ਖਤਮ ਕੀਤੀ ਜਾਣੀ ਚਾਹੀਦੀ ਹੈ। ਇਸ ਸਬੰਧ ਵਿਚ ਰਾਜਸਥਾਨ ਸਰਕਾਰ ਨੂੰ ਆਦੇਸ਼ ਜਾਰੀ ਕਰ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ। ਇਹ ਵਿਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਲੋੜਵੰਦਾਂ ਅਤੇ ਮਰੀਜ਼ਾਂ ਦੀ ਸੇਵਾ ਲਈ ਚਲਾਏ ਜਾ ਰਹੇ ਲੰਗਰ ਨੂੰ ਰੋਕਣਾ ਠੀਕ ਨਹੀਂ ਹੈ। ਸੰਗਤਾਂ ਵੱਲੋਂ ਲੰਮੇ ਸਮੇਂ ਤੋਂ ਇਹ ਸੇਵਾ ਕੀਤੀ ਜਾ ਰਹੀ ਹੈ ਅਤੇ ਇਸ ਕਾਰਜ ਲਈ ਤਾਂ ਰਾਜਸਥਾਨ ਸਰਕਾਰ ਨੂੰ ਸੰਗਤ ਦੀ ਪ੍ਰਸ਼ੰਸਾ ਅਤੇ ਸਹਾਇਤਾ ਕਰਨੀ ਚਾਹੀਦੀ ਹੈ।

ਭਾਈ ਲੌਂਗੋਵਾਲ ਨੇ ਕਿਹਾ ਕਿ ਕੈਂਸਰ ਪੀੜਤ ਮਰੀਜ਼ ਤਾਂ ਪਹਿਲਾਂ ਹੀ ਹਾਲਾਤਾਂ ਦੇ ਝੰਬੇ ਹੁੰਦੇ ਹਨ ਅਤੇ ਅਜਿਹੇ ਸਮੇਂ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਰਾਹਤ ਦੇਣ ਲਈ ਲਾਏ ਜਾਂਦੇ ਲੰਗਰ ਨੂੰ ਰੋਕਣਾ ਪੀੜਤਾਂ ਲਈ ਇਕ ਹੋਰ ਵੱਡੀ ਮੁਸੀਬਤ ਦੀ ਤਰ੍ਹਾਂ ਹੈ ਕਿ ਮਰੀਜ਼ਾਂ ਦੇ ਵਾਰਸ ਜੇਕਰ ਬਾਹਰੋਂ ਪ੍ਰਸ਼ਾਦਾ ਛਕਦੇ ਹਨ ਤਾਂ ਉਨ੍ਹਾਂ ਨੂੰ ਇਕ ਵਾਧੂ ਆਰਥਕ ਬੋਝ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਸਬੰਧੀ ਜਲਦ ਹੀ ਐੱਸ. ਜੀ. ਪੀ. ਸੀ. ਵੱਲੋਂ ਰਾਜਸਥਾਨ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ। ਇਸ ਮੌਕੇ ਸਿੱਖ ਬੁੱਧੀਜੀਵੀ ਮੰਚ ਦੇ ਪ੍ਰਧਾਨ ਮਾ. ਹਰਬੰਸ ਸਿੰਘ ਸ਼ੇਰਪੁਰ ਵੀ ਮੌਜੂਦ ਸਨ।


author

cherry

Content Editor

Related News