ਸ਼ਰਾਰਤੀ ਅਨਸਰ ਨੇ ਕਾਰ ਨੂੰ ਲਗਾਈ ਅੱਗ
Monday, Mar 06, 2023 - 12:40 PM (IST)

ਸਮਰਾਲਾ (ਗਰਗ, ਬੰਗੜ) : ਢਿੱਲਵਾਂ ਵਿਖੇ ਪਿੰਡ ਦੀ ਧਰਮਸ਼ਾਲਾ ’ਚ ਪਾਰਕਿੰਗ ਲਈ ਖੜੀ ਕੀਤੀ ਗਈ ਕਾਰ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਬੀਤੀ ਰਾਤ ਅੱਗ ਲਗਾ ਦਿੱਤੀ, ਜਿਸ ਕਾਰਨ ਕਾਰ ਸੜ ਕੇ ਸੁਆਹ ਹੋ ਗਈ। ਕਾਰ ਦੇ ਮਾਲਕ ਸੁਰਜੀਤ ਰਾਮ ਪੁੱਤਰ ਸੁਰਤਾ ਰਾਮ ਵਾਸੀ ਪਿੰਡ ਢਿੱਲਵਾਂ ਨੇ ਦੱਸਿਆ ਕਿ ਬੀਤੀ ਰਾਤ ਉਹ ਕਰੀਬ 11 ਵਜੇ ਕਿਸੇ ਵਿਆਹ ’ਚੋਂ ਪ੍ਰੋਗਰਾਮ ਕਰਨ ਤੋਂ ਬਾਅਦ ਘਰ ਪਰਤਿਆ। ਉਸ ਨੇ ਕਰੀਬ ਸਵਾ 11 ਵਜੇ ਕਾਰ ਪਿੰਡ ਦੀ ਧਰਮਸ਼ਾਲਾ ’ਚ ਪਾਰਕਿੰਗ ਕਰ ਕੇ ਲਾਕ ਕਰ ਦਿੱਤੀ। ਸਾਢੇ 12 ਵਜੇ ਦੇ ਕਰੀਬ ਉਸ ਨੂੰ ਕਿਸੇ ਪਿੰਡ ਵਾਸੀ ਤੋਂ ਪਤਾ ਲੱਗਿਆ ਕਿ ਕਾਰ ਨੂੰ ਅੱਗ ਲੱਗੀ ਹੋਈ ਹੈ ਜਦੋਂ ਉਹ ਮੌਕੇ ’ਤੇ ਪੁੱਜਿਆ ਤਾਂ ਕਾਰ ਸੜ ਰਹੀ ਸੀ । ਕਾਰ ਵਿਚ ਪਈਆਂ ਵਿਆਹ ਦੀਆਂ ਡਰੈੱਸਾਂ ਤੇ ਹੋਰ ਸਾਜੀਆਂ ਦਾ ਸਾਮਾਨ ਢੋਲ ਵਗੈਰਾ ਵੀ ਸਭ ਕੁਝ ਅੱਗ ਦੀਆਂ ਲਪਟਾਂ ’ਚ ਘਿਰ ਚੁੱਕਿਆ ਸੀ।
ਇਹ ਵੀ ਪੜ੍ਹੋ : ਕੰਧ ਟੱਪ ਕੇ ਘਰ ’ਚ ਦਾਖ਼ਲ ਹੋ ਰਹੇ ਨੌਜਵਾਨ ਨੇ ਬਜ਼ੁਰਗ ਨੂੰ ਮਾਰਿਆ ਧੱਕਾ, ਮੌਤ
ਨੌਜਵਾਨਾਂ ਦੀ ਮਦਦ ਨਾਲ ਜਦੋਂ ਤੱਕ ਉਨ੍ਹਾਂ ਨੇ ਅੱਗ ਬੁਝਾਈ ਉਦੋਂ ਤੱਕ ਸਾਰਾ ਕੁਝ ਸੜ ਕੇ ਸੁਆਹ ਹੋ ਚੁੱਕਿਆ ਸੀ। ਸੁਰਜੀਤ ਰਾਮ ਤੇ ਬਿੱਟੂ ਢਿੱਲਵਾਂ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਫਿਰ ਵੀ ਉਨ੍ਹਾਂ ਵੱਲੋਂ ਇਸ ਘਟਨਾ ਸਬੰਧੀ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਬੰਧਨ ਬੈਂਕ ’ਚੋਂ 1.42 ਲੱਖ ਰੁਪਏ ਲੁੱਟੇ, ਸੀ. ਸੀ. ਟੀ. ਵੀ. ’ਚ ਕੈਦ ਹੋਈ ਘਟਨਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।