ਸੰਗਰੂਰ ਦੀ ਧੀ ਬ੍ਰਹਮਜੋਤ ਕੌਰ ਨੇ ਪੂਰਾ ਕੀਤਾ ਸੁਫ਼ਨਾ, ਬਣੀ ਆਰਮੀ ਪੁਲਸ ਲਾਂਸ ਨਾਇਕ
Thursday, Feb 02, 2023 - 12:51 PM (IST)

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) : ਪੰਜਾਬ ਦੇ ਮਾਣਮੱਤੇ ਇਤਿਹਾਸ ਵਿੱਚ ਭਾਰਤੀ ਫੌਜ ਵਿੱਚ ਸਿੱਖ ਫ਼ੌਜੀਆਂ ਦਾ ਹਮੇਸ਼ਾ ਵੱਡਾ ਹਿੱਸਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਔਰਤਾਂ ਨੂੰ ਸਿਪਾਹੀਆਂ ਵਜੋਂ ਸ਼ਾਮਲ ਕਰਨ ਦੀ ਸ਼ੁਰੂਆਤ ਪਹਿਲੀ ਵਾਰ 2017 ਵਿੱਚ ਕੀਤੀ ਗਈ ਸੀ, ਜਿਸ ਵਿੱਚ 2019 ਵਿੱਚ ਮਹਿਲਾ ਮਿਲਟਰੀ ਪੁਲਿਸ (ਡਬਲਯੂ. ਐਮ. ਪੀ.) ਦੇ ਪਹਿਲੇ ਬੈਚ ਨੂੰ ਸ਼ਾਮਲ ਕੀਤਾ ਗਿਆ ਸੀ। ਦੂਸਰੇ ਬੈਚ ਦੇ ਉਮੀਦਵਾਰ ਜਿਨ੍ਹਾਂ ਨੂੰ ਦੇਸ਼ ਭਰ ਵਿੱਚੋਂ ਸ਼ਾਰਟਲਿਸਟ ਕੀਤਾ ਗਿਆ ਵਿੱਚ ਪੰਜਾਬ ਦੀਆ 5 ਧੀਆਂ ਚੁਣੀਆਂ ਗਈਆਂ ਹਨ। ਜਿਨ੍ਹਾਂ ਵਿੱਚੋਂ ਸੰਗਰੂਰ ਦੀ ਧੀ ਬ੍ਰਹਮਜੋਤ ਕੌਰ ਜ਼ਿਲ੍ਹੇ ਦੀ ਪਹਿਲੀ ਆਰਮੀ ਪੁਲਸ ਲਾਂਸ ਨਾਇਕ ਵਜੋਂ ਚੁਣੀ ਗਈ ਹੈ।
ਇਹ ਵੀ ਪੜ੍ਹੋ- ਸੜਕ ਹਾਦਸੇ ਨੇ ਉਜਾੜੀਆਂ ਦੋ ਪਰਿਵਾਰਾਂ ਦੀਆਂ ਖ਼ੁਸ਼ੀਆਂ, ਭਰੀ ਜਵਾਨੀ 'ਚ ਜਹਾਨੋਂ ਤੁਰ ਗਏ ਨੌਜਵਾਨ
ਇਸ ਮੌਕੇ ਗੱਲ ਕਰਦਿਆਂ ਬ੍ਰਹਮਜੋਤ ਕੌਰ ਨੇ ਦੱਸਿਆ ਕਿ ਉਹ ਬੀ. ਏ. ਐੱਲ. ਐੱਲ. ਬੀ. ਦੀ ਚੌਥੀ ਸਾਲ ਦੀ ਵਿਦਿਆਰਥਣ ਹੈ। ਉਸਨੂੰ ਬਚਪਨ ਤੋਂ ਹੀ ਹਥਿਆਰ ਬੰਦ ਫੋਰਸ ਵਿੱਚ ਜਾਣ ਦਾ ਸ਼ੌਂਕ ਸੀ ਅਤੇ ਇਸ ਲਈ ਉਸ ਨੇ ਐੱਨ. ਸੀ. ਸੀ. ਫਲਾਇੰਗ ਵਿੱਚ ਵੀ ਸੀ ਸਰਟੀਫਿਕੇਟ ਹਾਸਲ ਕੀਤਾ। ਬ੍ਰਹਮਜੋਤ ਦੇ ਦੱਸਿਆ ਕਿ ਉਸਦੇ ਪਿਤਾ ਕੁਲਵੰਤ ਸਿੰਘ ਕਲਕੱਤਾ ਇਸ ਸਮਾਜ ਸੇਵੀ ਹਨ ਤੇ ਇਸ ਤੋਂ ਇਲਾਵਾ ਉਹ ਫਾਇਨਾਂਸ ਕੰਪਨੀ ਦਾ ਕਿੱਤਾ ਕਰਦੇ ਹਨ। ਬ੍ਰਹਮਜੋਤ ਨੇ ਕਿਹਾ ਕਿ ਪਰਿਵਾਰ ਨੇ ਕਦੇ ਵੀ ਮੁੰਡਾ-ਕੁੜੀ 'ਚ ਕੋਈ ਫ਼ਰਕ ਨਹੀਂ ਕੀਤਾ ਤੇ ਹਮੇਸ਼ਾ ਮੈਨੂੰ ਸਮਰਥਨ ਦਿੱਤਾ। ਅੱਜ ਜਿਸ ਮੁਕਾਮ 'ਤੇ ਮੈਂ ਹਾਂ , ਉਸ 'ਚ ਮੇਰੇ ਪਰਿਵਾਰ ਦਾ ਸਭ ਤੋਂ ਵੱਡਾ ਯੋਗਦਾਨ ਹੈ।
ਇਹ ਵੀ ਪੜ੍ਹੋ- ਮਹਿਲਾ ਕਾਂਸਟੇਬਲ ਕਤਲ ਮਾਮਲੇ 'ਚ ਨਵਾਂ ਖ਼ੁਲਾਸਾ, ਪ੍ਰੇਮ ਸਬੰਧਾਂ ਦੇ ਚੱਲਦਿਆਂ ਗੁਰਸੇਵਕ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ
ਇਸ ਮੌਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਵਿਸੇਸ਼ ਤੌਰ 'ਤੇ ਬ੍ਰਹਮਜੋਤ ਕੋਰ ਦੇ ਗ੍ਰਹਿ ਵਿਖੇ ਵਧਾਈ ਦੇਣ ਪਹੁੰਚੇ ਅਤੇ ਆਉਣ ਵਾਲੇ ਭਵਿੱਖ ਦੀਆਂ ਸ਼ੁਭ ਕਾਮਨਾਵਾਂ ਭੇਟ ਕੀਤੀਆਂ। ਅਰਵਿੰਦ ਖੰਨਾ ਵਲੋਂ ਅਗਨੀਵੀਰ ਆਰਮੀ ਨੂੰ ਪ੍ਰਧਾਨ ਮੰਤਰੀ ਵਲੋਂ ਦੇਸ਼ ਦੀ ਯੁਵਾ ਪੀੜ੍ਹੀ ਨੂੰ ਦਿੱਤਾ ਇਕ ਨਾਯਾਬ ਤੋਹਫ਼ਾ ਦੱਸਦਿਆਂ ਕਿਹਾ ਕਿ ਫ਼ੌਜ ਵਿੱਚ ਰਹਿ ਕੇ ਚਾਰ ਸਾਲ ਬਾਅਦ ਵੀ ਬਹੁਤ ਮੌਕੇ ਮਿਲਣਗੇ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।