ਵੱਖ-ਵੱਖ ਮਾਮਲਿਆਂ ''ਚ ਨਸ਼ੀਲੇ ਪਦਾਰਥਾਂ ਸਮੇਤ 6 ਵਿਅਕਤੀ ਗ੍ਰਿਫਤਾਰ

12/08/2019 4:38:39 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ 4 ਵੱਖ-ਵੱਖ ਕੇਸਾਂ ਵਿਚ 2350 ਨਸ਼ੀਲੀਆਂ ਗੋਲੀਆਂ ਅਤੇ 48 ਬੋਤਲਾਂ ਸ਼ਰਾਬ ਸਮੇਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਪੁਲਸ ਅਧਿਕਾਰੀ ਕੁਲਵਿੰਦਰ ਸਿੰਘ ਜਦੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਭਾਖੜਾ ਨਹਿਰ ਖਨੌਰੀ ਖੁਰਦ ਮੌਜੂਦ ਸੀ ਤਾਂ ਇਕ ਮੋਟਰਸਾਇਕਲ ਬਿਨਾਂ ਨੰਬਰੀ ਆਉਂਦਾ ਦਿਖਾਈ ਦਿੱਤਾ। ਪੁਲਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਸਵਾਰ ਜਿਵੇਂ ਹੀ ਪਿੱਛੇ ਨੂੰ ਮੁੜਨ ਲੱਗਿਆ ਤਾਂ ਹੈਂਡਲ ਨਾਲ ਟੰਗਿਆ ਲਿਫ਼ਾਫਾ ਹੇਠਾਂ ਡਿੱਗ ਗਿਆ ਅਤੇ ਲਿਫਾਫਾ ਚੈੱਕ ਕਰਨ 'ਤੇ ਉਸ ਵਿਚੋਂ 1500 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਸ ਪਾਰਟੀ ਨੇ ਮੋਟਰਸਾਇਕਲ ਸਵਾਰ ਵਿਅਕਤੀ ਗੁਰਤੇਜ ਸਿੰਘ ਵਾਸੀ ਉੱਭਿਆ ਥਾਣਾ ਦਿੜ੍ਹਬਾ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਥਾਣਾ ਖਨੌਰੀ ਵਿਚ ਕੇਸ ਦਰਜ ਕਰ ਲਿਆ ਹੈ।

ਇਸੇ ਤਰ੍ਹਾਂ ਨਾਲ ਐਂਟੀ ਨਾਰਕੋਟਿਕ ਸੈੱਲ ਸੰਗਰੂਰ ਦੇ ਪੁਲਸ ਅਧਿਕਾਰੀ ਰਣਧੀਰ ਰਾਮ ਜਦੋਂ ਗਸ਼ਤ ਦੌਰਾਨ ਸੂਆ ਪੁਲ ਪਿੰਡ ਸੰਗਤਪੁਰਾ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਸੋਨੀ ਸਿੰਘ ਅਤੇ ਸੇਵਕ ਸਿੰਘ ਵਾਸੀ ਹਰਿਆਊ ਨਸ਼ੀਲੀਆਂ ਗੋਲੀਆਂ ਵੇਚਣ ਦੇ ਆਦੀ ਹਨ। ਜੋ ਅੱਜ ਵੀ ਪੱਕੇ ਗ੍ਰਾਹਕਾਂ ਨੂੰ ਨਸ਼ੀਲੀਆਂ ਗੋਲੀਆਂ ਵੇਚਣ ਲਈ ਪਿੰਡਾਂ ਵਿਚ ਜਾਣਗੇ। ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 350 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਅਤੇ ਥਾਣਾ ਲਹਿਰਾ ਵਿਚ ਇਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਗਿਆ। ਇਕ ਹੋਰ ਮਾਮਲੇ ਵਿਚ ਸੀ. ਆਈ. ਏ ਸਟਾਫ਼ ਬਹਾਦਰ ਸਿੰਘ ਵਾਲਾ ਦੇ ਪੁਲਸ ਅਧਿਕਾਰੀ ਪਰਮਿੰਦਰ ਸਿੰਘ ਜਦੋਂ ਗਸ਼ਤ ਦੌਰਾਨ ਸੂਆ ਪੁਲ ਉੱਭੇਵਾਲਾ ਰੋਡ ਮੌਜੂਦ ਸੀ ਤਾਂ ਸੱਤਪਾਲ ਸਿੰਘ ਵਾਸੀ ਸੰਗਰੂਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 500 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਥਾਣਾ ਸਿਟੀ 1 ਸੰਗਰੂਰ ਵਿਚ ਕੇਸ ਦਰਜ ਕੀਤਾ ਗਿਆ।

ਇਕ ਹੋਰ ਮਾਮਲੇ ਵਿਚ ਥਾਣਾ ਭਵਾਨੀਗੜ੍ਹ ਦੇ ਹੌਲਦਾਰ ਜਦੋਂ ਗਸ਼ਤ ਦੌਰਾਨ ਬੱਸ ਅੱਡਾ ਝੁਨੇੜੀ ਮੌਜੂਦ ਸੀ ਤਾਂ ਇਕ ਮੋਟਰਸਾਇਕਲ ਆਉਂਦਾ ਦਿਖਾਈ ਦਿੱਤਾ ਜਿਸ 'ਤੇ ਇਕ ਪਲਾਸਟਿਕ ਦਾ ਥੈਲਾ ਰੱਖਿਆ ਹੋਇਆ ਸੀ। ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲੈਣ 'ਤੇ ਉਸ ਵਿਚੋਂ 48 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰਕੇ ਬਲਰਾਮ ਸਿੰਘ ਅਤੇ ਗੁਰਧਿਆਨ ਸਿੰਘ ਵਾਸੀ ਘਰਾਂਚੋ ਨੂੰ ਗ੍ਰਿਫਤਾਰ ਕੀਤਾ ਗਿਆ।


cherry

Content Editor

Related News