ਕੈਂਸਰ ਦੀ ਲਪੇਟ ''ਚ ਆਏ ਮਾਲਵੇ ਨੇ ਪੁੱਟੀ ਆਰਗੈਨਿਕ ਖੇਤੀ ਵੱਲ ਪੁਲਾਂਘ

01/21/2019 4:55:38 PM

ਸੰਗਰੂਰ(ਪ੍ਰਿੰਸ)— ਪੰਜਾਬ ਇਕ ਅਜਿਹਾ ਰਾਜ ਹੈ ਜਿੱਥੇ ਸਭ ਤੋਂ ਜ਼ਿਆਦਾ ਖੇਤੀ ਯੋਗ ਜ਼ਮੀਨ ਹੈ ਅਤੇ ਕਿਸਾਨ ਖੇਤੀ 'ਤੇ ਨਿਰਭਰ ਹਨ। ਪਿਛਲੇ ਲੰਮੇ ਸਮੇਂ ਤੋਂ ਫਸਲਾਂ 'ਤੇ ਜ਼ਹਿਰੀਲੇ ਕੀਟਨਾਸ਼ਕ ਅਤੇ ਯੂਰੀਆ ਦੇ ਇਸਤੇਮਾਲ ਦੇ ਚਲਦੇ ਪੰਜਾਬ ਦੇ ਖਾਸ ਕਰਕੇ ਮਾਲਵਾ ਖੇਤਰ ਵਿਚ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਨੇ ਆਪਣੇ ਪੈਰ ਪਸਾਰ ਲਏ ਹਨ ਅਤੇ ਇਸ ਲਈ ਪੰਜਾਬ ਦੇ ਕੁੱਝ ਕਿਸਾਨਾਂ ਵੱਲੋਂ ਹੁਣ ਆਰਗੈਨਿਕ ਖੇਤੀ ਕੀਤੀ ਜਾ ਰਹੀ ਹੈ ਤਾਂ ਜੋ ਬਿਨਾਂ ਜ਼ਹਿਰੀਲੀ ਸਪਰੇਅ ਅਤੇ ਯੂਰੀਆ ਦੇ ਬਿਨਾਂ ਖਾਣ ਲਈ ਫਸਲ ਉਗਾਈ ਜਾਏ ਅਤੇ ਬੀਮਾਰੀਆਂ ਤੋਂ ਬਚਿਆ ਜਾ ਸਕੇ।

ਸੰਗਰੂਰ ਦੇ ਭੁੱਲਰਹੇੜੀ ਪਿੰਡ ਦੇ ਕਿਸਾਨ ਅਵਤਾਰ ਸਿੰਘ ਨੇ ਕਰੀਬ 15 ਸਾਲ ਪਹਿਲਾਂ ਆਪਣੇ ਖੇਤ ਵਿਚ 2 ਏਕੜ ਜ਼ਮੀਨ 'ਤੇ ਆਰਗੈਨਿਕ ਖੇਤੀ ਸ਼ੁਰੂ ਕੀਤੀ ਸੀ। ਅਵਤਾਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਜੋ ਕੀਟਨਾਸ਼ਕ ਅਤੇ ਯੂਰੀਆ ਦੇ ਇਸਤੇਮਾਲ ਨਾਲ ਬਣੀਆਂ ਸਬਜ਼ੀਆਂ ਅਤੇ ਦੂਜੀਆ ਫਸਲਾਂ ਜਿਵੇਂ ਕਣਕ ਅਤੇ ਚਾਵਲ ਖਾਂਦੇ ਹਾਂ ਉਸ ਨਾਲ ਕੈਂਸਰ ਵਰਗੀਆਂ ਅਤੇ ਹੋਰ ਕਈ ਭਿਆਨਕ ਬਿਮਾਰੀਆਂ ਦੀ ਲਪੇਟ ਵਿਚ ਆ ਰਹੇ ਸੀ। ਜਿਸ ਤੋਂ ਬਾਅਦ ਅਵਤਾਰ ਸਿੰਘ ਨੇ ਸੋਚਿਆ ਕਿ ਉਹ ਆਰਗੈਨਿਕ ਖੇਤੀ ਰਾਹੀਂ ਹੀ ਆਪਣੇ ਖੇਤ ਵਿਚ ਕਣਕ ਅਤੇ ਦੂਜੀਆਂ ਸਬਜ਼ੀਆ ਲਗਾਏਗਾ, ਜਿਸ ਨਾਲ ਉਸ ਨੂੰ ਖਾਣ ਲਈ ਸ਼ੁੱਧ ਅਤੇ ਪੋਸ਼ਟਿਕ ਖੁਰਾਕ ਮਿਲੇਗੀ। ਅਵਤਾਰ ਸਿੰਘ ਨੇ ਹੁਣ ਆਪਣੇ ਖੇਤ ਵਿਚ ਕਣਕ, ਕਾਲੇ ਛੋਲੇ, ਮਸਰ ਅਤੇ ਸਬਜ਼ੀਆਂ ਉਗਈਆਂ ਹਨ, ਜਿਸ ਨੂੰ ਦੇਖਣ ਲਈ ਦੂਜੇ ਕਿਸਾਨ ਅਤੇ ਸ਼ਹਿਰਾਂ ਵਿਚ ਰਹਿਣ ਵਾਲੇ ਲੋਕ ਆ ਰਹੇ ਹਨ। ਅਵਤਾਰ ਸਿੰਘ ਨੇ ਦੱਸਿਆ ਆਰਗੈਨਿਕ ਖੇਤੀ ਸ਼ੁਰੂ ਕਰਨ ਵਿਚ ਪਹਿਲਾਂ ਉਸ ਨੂੰ ਕਾਫੀ ਮੁਸ਼ਕਲਾਂ ਆਈਆਂ, ਕਿਉਂਕਿ ਜਦੋਂ ਉਸ ਨੇ 15 ਸਾਲ ਪਹਿਲਾਂ ਆਪਣੇ ਖੇਤ ਵਿਚ ਇਸ ਦੀ ਖੇਤੀ ਸ਼ੁਰੂ ਕੀਤੀ ਸੀ ਤਾਂ ਫਸਲ ਬਿਲਕੁੱਲ ਵੀ ਨਹੀਂ ਹੋ ਰਹੀ ਸੀ ਅਤੇ ਯੂਰੀਆ ਨਾਲ ਤਿਆਰ ਕੀਤੀ ਫਸਲ 1 ਏਕੜ ਵਿਚੋਂ 25 ਕੁਇੰਟਲ ਨਿਕਲ ਰਹੀ ਸੀ ਅਤੇ ਆਰਗੈਨਿਕ ਵਾਲੀ ਸਿਰਫ 5-7 ਕੁਇੰਟਲ ਹੀ ਨਿਕਲ ਰਹੀ ਸੀ, ਜਿਸ ਨਾਲ ਉਸ ਦਾ ਗੁਜ਼ਾਰਾ ਨਹੀਂ ਹੋ ਰਿਹਾ ਸੀ ਪਰ ਹੁਣ 12 ਕੁਇੰਟਲ ਹੀ ਨਿਕਲ ਰਹੀ ਹੈ ਜੋ ਦੂਜੀ ਫਸਲ ਦੇ ਮੁਕਾਬਲੇ ਅਜੇ ਵੀ ਕਾਫੀ ਘੱਟ ਹੈ ਪਰ ਅਵਤਾਰ ਸਿੰਘ ਖੁਸ਼ ਹੈ ਕਿਉਂਕਿ ਉਹ ਜੋ ਆਪਣੇ ਖੇਤ ਵਿਚ ਸਬਜ਼ੀਆਂ ਆਦਿ ਉਗਾ ਕੇ ਖਾ ਰਹੇ ਹਨ ਉਹ ਸ਼ੁੱਧ ਅਤੇ ਪੋਸ਼ਟਿਕ ਹਨ।


cherry

Content Editor

Related News