ਜ਼ਿਲ੍ਹਾ ਸੰਗਰੂਰ ’ਚ ਮੱਠੀ ਪਈ ਕੋਰੋਨਾ ਦੀ ਰਫ਼ਤਾਰ, 13 ਨਵੇਂ ਮਾਮਲੇ ਆਏ ਸਾਹਮਣੇ

06/18/2021 6:01:00 PM

ਸੰਗਰੂਰ (ਬੇਦੀ/ਰਿਖੀ): ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਗ੍ਰਾਫ਼ ਲੰਘੇ ਮਹੀਨੇ ਦੀ ਥਾਂ ਬਹੁਤ ਥੱਲੇ ਆ ਗਿਆ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਹਿਸੂਸ ਹੋ ਰਹੀ ਹੈ। ਹੁਣ ਜ਼ਿਲ੍ਹੇ ਵਿੱਚ ਸਿਰਫ਼ ਕੁੱਲ 258  ਵਿਅਕਤੀ ਹੀ ਐਕਟਿਵ ਚੱਲ ਰਹੇ ਹਨ, ਅਤੇ ਹੁਣ ਤੱਕ ਜ਼ਿਲ੍ਹੇ ਅੰਦਰ 14 ਲੱਖ 89 ਹਜ਼ਾਰ 339 ਲੋਕਾਂ ਦੇ ਕੋਵਿਡ ਟੈਸਟ ਹੋ ਚੁੱਕੇ ਹਨ। ਜ਼ਿਲ੍ਹੇ ਅੰਦਰ ਮੌਤਾਂ ਦੀ ਗਿਣਤੀ ਵੀ ਘੱਟ ਚੁੱਕੀ ਹੈ। ਜ਼ਿਲ੍ਹੇ ਵਿੱਚ ਅੱਜ ਸਿਰਫ਼ ਬਲਾਕ ਸ਼ੇਰਪੁਰ  ਵਿੱਚ 66 ਸਾਲਾ ਵਿਅਕਤੀ ਅਤੇ ਬਲਾਕ ਅਮਰਗੜ੍ਹ ਦੇ 44 ਸਾਲਾ ਵਿਅਕਤੀ ਦੀ ਹੀ ਮੌਤ ਨਾਲ ਕੁੱਲ ਦੋ ਮੌਤਾਂ ਹੋਈਆਂ ਹਨ ਜਦਕਿ ਲੰਘੇ ਮਹੀਨੇ ਇਹ ਗਿਣਤੀ 100 ਦੇ ਨੇੜੇ ਵੀ ਪਹੁੰਚ ਚੁੱਕੀ ਸੀ। ਹੁਣ ਤੱਕ ਜਿਲ੍ਹੇ ਵਿੱਚ ਪਾਜ਼ੇਟਿਵ ਕੇਸਾਂ ਦੀ ਗਿਣਤੀ 15426 ਹੋ ਗਈ ਹੈ।

ਇਨ੍ਹਾਂ ਵਿੱਚੋਂ ਹੁਣ ਸਿਰਫ਼ 258 ਕੇਸ ਹੀ ਐਕਟਿਵ  ਚੱਲ ਰਹੇ ਹਨ। ਉੱਥੇ ਕੋਰੋਨਾ ਪਾਜ਼ੇਟਿਵ ਹੋਣ ਦੇ ਬਾਅਦ ਵੀ ਦਲੇਰੀ ਨਾਲ ਇਸ ਘਾਤਕ ਬਿਮਾਰੀ ਦਾ ਸਾਹਮਣਾ ਕਰਕੇ ਮੁੜ ਤੰਦਰੁਸਤ ਹੋਣ ਵਾਲੇ ਜਿੰਦਾਦਿਲੀ ਦੀ ਮਿਸਾਲ ਬਣਨ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ 14330 ਹੋ ਗਈ ਹੈ, ਜਿਨ੍ਹਾਂ ਨੂੰ ਵੇਖ ਕਿ ਰੋਜ਼ਾਨਾ ਪਾਜ਼ੇਟਿਵ ਆਉਣ ਵਾਲੇ ਵਿਅਕਤੀਆਂ ਨੂੰ ਹੌਂਸਲਾ ਮਿਲ ਰਿਹਾ ਹੈ। ਜ਼ਿਲ੍ਹੇ ਲਈ ਅੱਜ ਵੱਡੀ ਰਾਹਤ ਦੀ ਗੱਲ ਰਹੀ ਕਿ 44 ਮਜਬੂਤ ਇਰਾਦੇ ਵਾਲੇ ਵਿਅਕਤੀਆਂ ਨੇ ਕੋਰੋਨਾ ਨੂੰ ਹਰਾ ਕਿ ਜ਼ਿੰਦਗੀ ਨੂੰ ਜਿੰਦਾਬਾਦ ਕਿਹਾ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 838  ਲੋਕ ਕੋਰੋਨਾ ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ।

ਸਿਹਤ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਬੀਤੇ ਦਿਨ ਲਏ ਗਏ ਟੈਸਟਾਂ ’ਚੋਂ ਅੱਜ ਕੁੱਲ 13 ਕੇਸ ਪਾਜ਼ੇਟਿਵ ਆਏ। ਪਾਜ਼ੇਟਿਵ ਅਤੇ ਕੇਸਾਂ ਦੀ ਜੇਕਰ ਬਲਾਕ ਅਨੁਸਾਰ ਗੱਲ ਕਰੀਏ ਤਾਂ  ਸਿਹਤ ਬਲਾਕ ਮਾਲੇਰਕੋਟਲਾ  ’ਚ 2, ਧੂਰੀ ਵਿੱਚ 4, ਸਿਹਤ ਬਲਾਕ ਸੁਨਾਮ  'ਚ 1 ਕੇਸ  ਕੌਹਰੀਆਂ 4, ਭਵਾਨੀਗੜ੍ਹ ਵਿੱਚ 1, ਬਲਾਕ  ਪੰਜਗਰਾਈਆਂ  ਵਿੱਚ 1,  ਵਿਅਕਤੀ ਪਾਜ਼ੇਟਿਵ ਆਏ ਹਨ। ਜਿਸ ਕਦਰ ਪੰਜਾਬ ਭਰ ਵਿੱਚ ਕੇਸ ਘਟ ਰਹੇ ਹਨ ਲੋਕਾਂ ਦਾ ਮੰਨਣਾ ਹੈ ਕਿ ਇਹ ਵੱਧ ਤੋਂ ਵੱਧ ਲੋਕਾਂ ਦਾ ਵੈਕਸੀਨ ਲਗਵਾਉਣ ਕਰਕੇ ਹੈ ਅਤੇ ਰਹਿੰਦੇ ਲੋਕਾਂ ਨੂੰ ਵੀ ਵੈਕਸੀਨ ਲਗਵਾਉਣੀ ਚਾਹੀਦੀ ਹੈ। 

ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ 15426
ਐਕਟਿਵ ਕੇਸ 258
ਠੀਕ ਹੋਏ 14330
ਮੌਤਾਂ 838


Shyna

Content Editor

Related News