ਜ਼ਿਲ੍ਹਾ ਸੰਗਰੂਰ ''ਚ ਅੱਜ ਆਏ 8 ਨਵੇਂ ਕੋਰੋਨਾ ਦੇ ਕੇਸ

11/26/2020 4:50:14 PM

ਸੰਗਰੂਰ (ਬੇਦੀ/ਰਿਖੀ): ਜ਼ਿਲ੍ਹਾ ਸੰਗਰੂਰ ਦੇ 'ਚ ਕੋਰੋਨਾ ਦਾ ਕਹਿਰ ਅੱਜ ਫਿਰ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ। ਅੱਜ ਸਿਹਤ ਵਿਭਾਗ ਵਲੋਂ ਜਾਰੀ ਅੰਕੜਿਆਂ ਅਨੁਸਾਰ ਜ਼ਿਲ੍ਹੇ 'ਚ 8 ਨਵੇਂ ਕੇਸ ਪਾਜ਼ੇਟਿਵ ਆਏ ਹਨ, ਜਿਨ੍ਹਾਂ ਨੂੰ ਮਿਲਾ ਕੇ ਹੁਣ ਜ਼ਿਲ੍ਹੇ 'ਚ ਕੁੱਲ ਕੇਸਾਂ ਦੀ ਗਿਣਤੀ 96 ਹੋ ਗਈ ਹੈ। ਇਸਦੇ ਨਾਲ ਹੀ ਅੱਜ 14 ਮਰੀਜ਼ਾਂ ਨੇ ਕੋਰੋਨਾ ਜੰਗ ਜਿੱਤ ਕੇ ਜ਼ਿੰਦਗੀ ਨੂੰ ਜਿੰਦਾਬਾਦ ਕਿਹਾ ਹੈ। ਅੱਜ ਆਏ ਕੇਸਾਂ ਦੇ 'ਚ ਸਿਹਤ ਬਲਾਕ ਭਵਾਨੀਗੜ੍ਹ 'ਚ 1,  ਮਲੇਰਕੋਟਲਾ 'ਚ 3 ਕੇਸ, ਸੰਗਰੂਰ 'ਚ 2, ਫਤਹਿਗੜ੍ਹ ਪੰਜਗਰਾਈਆਂ ਵਿੱਚ 1, ਕੋਹਰੀਆ 'ਚ 1 ਅਤੇ ਅਮਰਗੜ੍ਹ 'ਚ 1 ਕੇਸ ਸਾਹਮਣੇ ਆਏ ਹਨ ਬਾਕੀ ਸਾਰੇ ਬਲਾਕਾਂ ਦੀਆਂ ਰਿਪੋਰਟਾਂ ਨੈਗਟਿਵ ਆਈਆਂ ਹਨ। 

ਜ਼ਿਕਰਯੋਗ ਹੈ ਕੇ ਜਿਲ੍ਹੇ 'ਚ ਸਾਰੇ ਬਲਾਕਾਂ ਦੇ 'ਚ ਕੋਵਿਡ ਟੈਸਟਿੰਗ ਜੰਗੀ ਪੱਧਰ ਤੇ ਜਾਰੀ ਹੈ ਅਤੇ ਹੁਣ ਤੱਕ ਜ਼ਿਲ੍ਹੇ ਵਿੱਚ 141204 ਲੋਕਾਂ ਦੇ ਟੈਸਟ ਹੋ ਚੁੱਕੇ ਹਨ ਅਤੇ ਹੁਣ ਤੱਕ ਜ਼ਿਲ੍ਹੇ 'ਚ 4185 ਵਿਅਕਤੀ ਪਾਜ਼ੇਟਿਵ ਆਏ ਹਨ, ਜਿਨ੍ਹਾਂ ਵਿੱਚੋ 3905 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹਨ। ਹੁਣ ਤੱਕ ਜਿਲ੍ਹੇ ਵਿੱਚ 184  ਲੋਕ ਜਿੰਗਦੀ ਦੀ ਜੰਗ ਹਾਰ ਚੁੱਕੇ ਹਨ।


Shyna

Content Editor Shyna