ਰਾਹਤ: ਕੋਰੋਨਾ ਵਾਇਰਸ ਦੇ ਸ਼ੱਕੀ 79 ਲੋਕਾਂ ਦੇ ਸੈਂਪਲ ਆਏ ਨੈਗੇਟਿਵ

07/04/2020 5:03:49 PM

ਭਵਾਨੀਗੜ(ਵਿਕਾਸ, ਸੰਜੀਵ) : ਬਲਾਕ ਭਵਾਨੀਗੜ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਸ਼ਨੀਵਾਰ ਨੂੰ ਰਾਹਤ ਦੀ ਖਬਰ ਮਿਲੀ। ਪਿਛਲੇ ਦਿਨੀਂ ਨੇੜਲੇ ਪਿੰਡ ਗਹਿਲਾਂ ਦੇ ਕੋਰੋਨਾ ਪਾਜੇਟਿਵ ਆਏ ਪਤੀ-ਪਤਨੀ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ 79 ਲੋਕਾਂ ਦੇ ਜਾਂਚ ਨਮੂਨਿਆਂ ਦੀ ਰਿਪੋਰਟ ਨੇਗੇਟਿਵ ਆਈ ਹੈ। ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਸੁਖ ਦਾ ਸਾਹ ਲਿਆ। ਦੱਸ ਦਈਏ ਕਿ ਗਹਿਲਾਂ ਦਾ ਰਹਿਣ ਵਾਲਾ ਅਮਰਗੜ ਥਾਣੇ 'ਚ ਤਾਇਨਾਤ ਪੰਜਾਬ ਪੁਲਸ ਦਾ ਮੁਲਾਜ਼ਮ ਲਖਵੀਰ ਸਿੰਘ ਅਤੇ ਸਥਾਨਕ ਸ਼ਹਿਰ ਦੀ ਅੈਚਡੀਅੈੱਫਸੀ ਬੈੰਕ ਬ੍ਰਾਂਚ 'ਚ ਨੌਕਰੀ ਕਰਦੀ ਉਸਦੀ ਪਤਨੀ ਲਵਦੀਪ ਕੌਰ ਕੋਰੋਨਾ ਪਾਜੇਟਿਵ ਪਾਏ ਗਏ ਸਨ। ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਸੀ ਤੇ ਉਕਤ ਮਹਿਲਾ ਨਾਲ ਬੈੰਕ 'ਚ ਕੰਮ ਕਰਦੇ ਸਮੂਹ ਮੁਲਾਜ਼ਮਾਂ ਵਿਚ ਵੀ ਹੜਕੰਪ ਮੱਚ ਗਿਆ ਸੀ। ਜਿਸ ਉਪਰੰਤ ਸਿਹਤ ਵਿਭਾਗ ਨੇ ਤੁਰੰਤ ਹਰਕਤ 'ਚ ਆਉੰਦੇ ਹੋਏ ਬੈਂਕ ਦੇ ਸਾਰੇ ਮੁਲਾਜ਼ਮਾਂ ਸਮੇਤ ਪਤੀ ਪਤਨੀ ਦੇ ਸੰਪਰਕ ਵਿੱਚ ਆਉਣ ਵਾਲੇ ਕਰੀਬ 79 ਲੋਕਾਂ ਦੀ ਸਿਹਤ ਦੀ ਜਾਂਚ ਕਰਦੇ ਹੋਏ ਉਨ੍ਹਾਂ ਦੀ ਸੈੰਪਲਿੰਗ ਕਰਕੇ ਜਾਂਚ ਨਮੂਨੇ ਟੈਸਟਿੰਗ ਲੈਬ ਵਿਚ ਭੇਜੇ ਗਏ ਸਨ ਤੇ ਲੋਕਾਂ ਦੀ ਅੱਖ ਜਾਂਚ ਨਮੂਨਿਆਂ ਦੀ ਆਉਣ ਵਾਲੀ ਰਿਪੋਰਟ 'ਤੇ ਟਿੱਕੀ ਹੋਈ ਸੀ। ਅੱਜ ਇਸ ਸਬੰਧੀ ਡਾ. ਪ੍ਰਵੀਨ ਕੁਮਾਰ ਗਰਗ ਸੀਨੀਅਰ ਮੈਡੀਕਲ ਅਫ਼ਸਰ ਸਰਕਾਰੀ ਹਸਪਤਾਲ ਭਵਾਨੀਗੜ ਨੇ ਦੱਸਿਅਾ ਕਿ 79 ਸ਼ੱਕੀ ਲੋਕਾਂ ਦੀ ਕੀਤੀ ਸੈੰਪਲਿੰਗ ਵਿੱਚ ਜਾਂਚ ਰਿਪੋਰਟ ਨਾਰਮਲ ਆਈ ਹੈ ਇਹ ਸਾਰੇ ਉਹ ਲੋਕ ਸਨ ਜੋ ਉਕਤ ਪਤੀ ਪਤਨੀ ਦੇ ਸੰਪਰਕ ਵਿੱਚ ਆਏ ਸਨ।


Harinder Kaur

Content Editor

Related News