ਮੁਕਤੀਸਰ ਵੈੱਲਫੇਅਰ ਕਲੱਬ ਨੇ 250 ਤੋਂ ਵੱਧ ਵਾਹਨਾਂ ’ਤੇ ਲਾਏ ਰਿਫਲੈਕਟਰ
Monday, Jan 07, 2019 - 06:19 AM (IST)
ਸ੍ਰੀ ਮੁਕਤਸਰ ਸਾਹਿਬ, (ਪਵਨ, ਖੁਰਾਣਾ, ਦਰਦੀ)- ਐੱਸ. ਐੱਸ. ਪੀ ਮਨਜੀਤ ਸਿੰਘ ਢੇਸੀ ਅਤੇ ਡੀ. ਐੱਸ. ਪੀ ਤਲਵਿੰਦਰ ਸਿੰਘ ਗਿੱਲ ਦੇ ਨਿਰਦੇਸ਼ ’ਤੇ ਅਤੇ ਸਾਂਝ ਕੇਂਦਰਾਂ ਦੇ ਇੰਚਾਰਜ ਭਾਵਨਾ ਬਿਸ਼ਨੋਈ ਐੱਸ. ਆਈ. ਅਤੇ ਜ਼ਿਲਾ ਟਰੈਫਿਕ ਇੰਚਾਰਜ ਮਲਕੀਤ ਸਿੰਘ ਦੀ ਅਗਵਾਈ ਹੇਠ ਮੁਕਤੀਸਰ ਵੈੱਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬਡ਼ਾ ਅਤੇ ਉਨ੍ਹਾਂ ਦੀ ਟੀਮ ਦੇ ਸਹਿਯੋਗ ਨਾਲ ਬਠਿੰਡਾ ਰੋਡ ਅਜੀਤ ਸਿਨੇਮਾ ਦੇ ਕੋਲ 250 ਤੋਂ ਵੱਧ ਵਾਹਨਾਂ ’ਤੇ ਰਿਫਲੈਕਟਰ ਲਾਏ ਗਏ।
ਇਸ ਸਮੇਂ ਮੈਡਮ ਭਾਵਨਾ ਨੇ ਕਿਹਾ ਕਿ ਸਡ਼ਕ ਹਾਦਸਿਆਂ ਨੂੰ ਰੋਕਣ ਲਈ ਸਾਂਝ ਕੇਂਦਰ ਦੀ ਟੀਮ ਵੱਲੋਂ ਟਰੈਫਿਕ ਪੁਲਸ ਅਤੇ ਉਕਤ ਕਲੱਬ ਦੇ ਸਹਿਯੋਗ ਨਾਲ ਵਾਹਨਾਂ ’ਤੇ ਰਿਫਲੈਕਟਰ ਲਾਉਣ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ। ਇਸ ਦੌਰਾਨ ਸਬ-ਇੰਸਪੈਕਟਰ ਡਿਪਟੀ ਸਿੰਘ, ਏ. ਐੱਸ. ਆਈ ਜਰਨੈਲ ਸਿੰਘ, ਪਰਮਜੀਤ ਸਿੰਘ ਮੱਕਡ਼, ਰਾਜ ਕੁਮਾਰ ਭਠੇਜਾ, ਡਾ. ਵਿਜੇ ਬਜਾਜ , ਡਾ. ਵਿਜੇ ਸੁਖੀਜਾ, ਰੋਹਿਤ ਕੁਮਾਰ, ਸ਼ਾਮ ਲਾਲ, ਜਸਵੰਤ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ, ਜਗਵਿੰਦਰ ਸਿੰਘ, ਹਰਪ੍ਰੀਤ ਸਿੰਘ ਆਦਿ ਮੌਜੂਦ ਸਨ।
