ਸੈਕਰਡ ਹਾਰਟ ਕਾਨਵੈਂਟ ਸਕੂਲ ਦੀ ਪ੍ਰਤਿਭਾ ਤੇ ਮਾਧਵੀ ਨੇ ਇੰਟਰਨੈਸ਼ਨਲ ਇੰਗਲਿਸ਼ ਓਲੰਪੀਆਡ ’ਚ ਲਹਿਰਾਇਆ ਝੰਡਾ

02/24/2022 11:52:18 PM

ਲੁਧਿਆਣਾ (ਵਿੱਕੀ)-ਐੱਸ. ਓ. ਐੱਫ. ਜਥੇਬੰਦੀ ਵੱਲੋਂ ਕਰਵਾਏ ਗਏ ਇੰਗਲਿਸ਼ ਓਲੰਪੀਆਡ (ਆਈ. ਈ. ਓ.) ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸੈਕਰਡ ਹਾਰਟ ਕਾਨਵੈਂਟ ਸਕੂਲ, ਸਰਾਭਾ ਨਗਰ ਦੀਆਂ 2 ਵਿਦਿਆਰਥਣਾਂ ਪ੍ਰਤਿਭਾ ਅਤੇ ਮਾਧਵੀ ਨੇ ਆਪਣੀ ਕਾਮਯਾਬੀ ਦਾ ਝੰਡਾ ਲਹਿਰਾਇਆ ਹੈ। ਇਸ ਅੰਤਰਰਾਸ਼ਟਰੀ ਓਲੰਪੀਆਡ ’ਚ ਦੁਨੀਆ ਭਰ ਤੋਂ ਹਜ਼ਾਰਾਂ ਵਿਦਿਆਰਥੀਆਂ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ : ਯੂਕ੍ਰੇਨ 'ਤੇ ਹਮਲੇ ਤੋਂ ਬਾਅਦ ਬੋਲੇ ਪੁਤਿਨ, ਕਿਹਾ-ਰੂਸ ਕੋਲ ਕੋਈ ਹੋਰ ਨਹੀਂ ਸੀ ਬਦਲ

ਸਕੂਲ ਵਿਚ 9ਵੀਂ ਕਲਾਸ ਦੀ ਵਿਦਿਆਰਥਣ ਪ੍ਰਤਿਭਾ ਸ਼ਰਮਾ ਨੇ ਪ੍ਰਸਿੱਧ ਓਲੰਪੀਆਡ ’ਚ ਅੰਤਰਰਾਸ਼ਟਰੀ ਤੀਜਾ ਰੈਂਕ ਹਾਸਲ ਕੀਤਾ ਹੈ, ਜਿਸ ਦੇ ਲਈ ਉਸ ਨੂੰ ਇਕ ਵਿੱਤੀ ਪੁਰਸਕਾਰ, ਇਕ ਅੰਤਰਰਾਸ਼ਟਰੀ ਕਾਂਸੀ ਮੈਡਲ ਅਤੇ ਸ਼ਾਨਦਾਰ ਪ੍ਰਦਰਸ਼ਨ ਦਾ ਸਰਟੀਫਿਕੇਟ ਦਿੱਤਾ ਜਾਵੇਗਾ।ਮਾਧਵੀ ਨੂੰ ਹੈ ਲਿਖਣ ਦਾ ਸ਼ੌਕ
ਕਲਾਸ 11 ਹਿਊਮੈਨਿਟੀਜ਼ ਦੀ ਵਿਦਿਆਰਥਣ ਮਾਧਵੀ ਸ਼ਰਮਾ ਨੂੰ ਲਿਖਣ ਦਾ ਸ਼ੌਕ ਹੈ। ਇਸ ਦ੍ਰਿੜ ਵਿਸ਼ਵਾਸ ਦੇ ਨਾਲ ਕਿ ਸਿੱਖਿਆ ਅਤੇ ਲੇਖਣ ਨਾਲ ਦੁਨੀਆ ਵਿਚ ਸਕਾਰਾਤਮਕ ਬਦਲਾਅ ਲਿਆਂਦਾ ਜਾ ਸਕਦਾ ਹੈ।

ਇਹ ਵੀ ਪੜ੍ਹੋ : Russia Ukraine War : ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀ ਕੀਵ ਸਥਿਤ ਦੂਤਘਰ ਦੇ ਬਾਹਰ ਪਹੁੰਚੇ

ਉਹ ਰਾਸ਼ਟਰੀ ਰੋਜ਼ਨਾਂ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਨਿਯਮਤ ਤੌਰ ’ਤੇ ਪੱਤਰ ਲਿਖ ਕੇ ਅਤੇ ਵੱਖ-ਵੱਖ ਅਖ਼ਬਾਰਾਂ ਲਈ ਲੇਖ ਲਿਖ ਕੇ ਮਹੱਤਵਪੂਰਨ ਚਿੰਤਾਵਾਂ ਨੂੰ ਪ੍ਰਗਟ ਕਰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਲੇਖਣ ਪ੍ਰਤੀ ਉਨ੍ਹਾਂ ਦੇ ਜਨੂੰਨ ਨੇ ਉਨ੍ਹਾਂ ਨੂੰ ਯੂਨੈਸਕੋ ਦੇ ਨਿਬੰਧ ਮੁਕਾਬਲੇ ਅਤੇ ਕਵੀਨਸ ਕਾਮਨਵੈਲਥ ਨਿਬੰਧ ਮੁਕਾਬਲੇ ਸਮੇਤ ਕਈ ਹੋਰ ਪੁਰਸਕਾਰ ਅਤੇ ਵਜ਼ੀਫੇ ਜਿੱਤਣ ’ਚ ਮਦਦ ਕੀਤੀ। ਹਾਲ ਹੀ ਵਿਚ ਉਨ੍ਹਾਂ ਦੀਆਂ ਕਵਿਤਾਵਾਂ ਅਤੇ ਬਲਾਗਾਂ ਨੂੰ ਯੂਨੀਸੈਫ ਅਤੇ ਸੰਯੁਕਤ ਰਾਸ਼ਟਰ ਵੱਲੋਂ ‘ਵਾਇਸ ਆਫ ਯੂਥ’ ਦੇ ਪ੍ਰਸਿੱਧ ਬਲਾਗ ’ਚ ਪ੍ਰਕਾਸ਼ਿਤ ਕਰਨ ਲਈ ਚੁਣਿਆ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਰਚਨਾਵਾਂ ਦੇਸ਼ ਦੀ ਸਭ ਤੋਂ ਵੱਡੀ ਕਿਸ਼ੋਰ ਅਖ਼ਬਾਰ ‘ਦਿ ਟੀਨੇਜਰ ਟੁਡੇ’ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਫਸੇ ਭਾਰਤੀਆਂ ਨੂੰ ਪੋਲੈਂਡ ਦੇ ਰਸਤੇ ਕੱਢੇਗੀ ਸਰਕਾਰ : MEA

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News