ਮੋਟਰ ਸਾਈਕਲ ਸਵਾਰ 2 ਲੁਟੇਰਿਆਂ ਨੇ ਵਿਅਕਤੀ ਨੂੰ ਡਰਾ ਧਮਕਾ ਕੇ ਖੋਹੀ ਐਕਟਿਵਾ
Saturday, Feb 01, 2025 - 03:47 PM (IST)
ਲੁਧਿਆਣਾ (ਅਨਿਲ): ਥਾਣਾ ਜੋਧੇਵਾਲ ਦੀ ਪੁਲਸ ਨੇ 2 ਮੋਟਰ ਸਾਈਕਲ ਸਵਾਰ ਲੁਟੇਰਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਹਸਮਤ ਅੰਸਾਰੀ ਵਾਸੀ ਪ੍ਰੇਮ ਵਿਹਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 31 ਜਨਵਰੀ ਨੂੰ ਉਹ ਆਪਣੀ ਐਕਟਿਵਾ 'ਤੇ ਨੂਰਵਾਲਾ ਰੋਡ ਵੱਲ ਜਾ ਰਿਹਾ ਸੀ ਤੇ ਰਾਹ ਵਿਚ ਮੋਬਾਈਲ ਸੁਣਨ ਲਈ ਰੁਕ ਗਿਆ।
ਇਸੇ ਦੌਰਾਨ ਮਗਰੋਂ ਮੋਟਰ ਸਾਈਕਲ 'ਤੇ 2 ਨੌਜਵਾਨ ਆਏ ਤੇ ਉਸ ਦਾ ਮੋਬਾਈਲ ਫ਼ੋਨ ਲੁੱਟਣ ਲੱਗੇ। ਪਰ ਉਹ ਉੱਤੋਂ ਭੱਜ ਗਿਆ ਤੇ ਉਸ ਦੀ ਐਕਟਿਵਾ ਉੱਥੇ ਹੀ ਖੜ੍ਹੀ ਰਹਿ ਗਈ। ਐਕਟਿਵਾ ਦੀ ਡਿੱਗੀ ਵਿਚ 80 ਹਜ਼ਾਰ ਰੁਪਏ ਦੀ ਰਕਮ ਪਈ ਹੋਈ ਸੀ, ਜਦੋਂ ਉਹ ਵਾਪਸ ਆਇਆ ਤਾਂ ਉਕਤ ਲੁਟੇਰੇ ਉਸ ਦੀ ਐਕਟਿਵਾ ਲੈ ਕੇ ਉੱਥੋਂ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ 2 ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।