ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਅਹਿਮ ਖ਼ਬਰ, ਜਾਰੀ ਹੋਏ ਜ਼ਰੂਰੀ ਦਿਸ਼ਾ-ਨਿਰਦੇਸ਼
Tuesday, Jan 28, 2025 - 09:44 AM (IST)
ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸ਼ੈਸ਼ਨ 2024-25 ਦੇ ਦੌਰਾਨ ਨਾਨ ਬੋਰਡ ਕਲਾਸਾਂ (ਛੇਵੀ, 7ਵੀਂ, 9ਵੀਂ ਅਤੇ 11ਵੀਂ) ਦੇ ਲਈ ਅੰਗਰੇਜ਼ੀ ਵਿਸ਼ੇ ਦੀਆਂ ਸਲਾਨਾ ਪ੍ਰੀਖਿਆਵਾਂ 'ਚ ਨਵੀਂ ਅੰਤਰਿਕ ਮੁੱਲਾਂਕਣ (ਆਈ. ਐੱਨ. ਏ) ਅਤੇ ਸਤਤ ਸਮੱਗਰ ਮੁੱਲਾਂਕਣ (ਸੀ. ਸੀ. ਈ) ਪ੍ਰਣਾਲੀ ਲਾਗੂ ਕੀਤੀ ਹੈ। ਇਸ ਨਵੀਂ ਪ੍ਰਣਾਲੀ ਦਾ ਮਕਸਦ ਵਿਦਿਆਰਥੀਆਂ ਦੀ ਭਾਸ਼ਾ ਕੌਸ਼ਲ ਨੂੰ ਮਜ਼ਬੂਤ ਕਰਨਾ ਅਤੇ ਸਮੱਗਰ ਵਿਕਾਸ ਯਕੀਨੀ ਕਰਨਾ ਹੈ। ਬੋਰਡ ਨੇ ਇਸ ਸਬੰਧ 'ਚ ਸਕੂਲ ਪ੍ਰਮੁੱਖਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਮੁੱਲਾਂਕਣ 3 ਤੋਂ 15 ਫਰਵਰੀ ਤੱਕ ਸਕੂਲ ਪੱਧਰ ’ਤੇ ਆਯੋਜਿਤ ਕੀਤਾ ਜਾਵੇਗਾ। ਅਧਿਆਪਕਾਂ ਨੂੰ ਆਡੀਓ ਕਲਿੱਪ, ਪ੍ਰਸ਼ਨ ਬੈਂਕ ਅਤੇ ਵਰਕਸ਼ੀਟ ਵਰਗੀ ਸਮੱਗਰੀ ਬੋਰਡ ਵਲੋਂ ਮੁਹੱਈਆ ਕੀਤੀ ਜਾਵੇਗੀ। ਅਧਿਆਪਕਾਂ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਮੁੱਲਾਂਕਣ ਪ੍ਰਕਿਰਿਆ 'ਚ ਸਾਰੇ ਵਿਦਿਆਰਥੀ ਸਰਗਰਮ ਰੂਪ 'ਚ ਹਿੱਸਾ ਲੈਣ।
ਇਹ ਵੀ ਪੜ੍ਹੋ : ਵਿੱਕੀ ਮਿੱਡੂਖੇੜਾ ਕਤਲ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਅਦਾਲਤ ਨੇ ਸੁਣਾਇਆ ਫ਼ੈਸਲਾ
6ਵੀ ਅਤੇ 7ਵੀਂ ਕਲਾਸ ਲਈ ਸੀ. ਸੀ. ਈ. ਮੁਲਾਂਕਣ
6ਵੀ ਅਤੇ 7ਵੀਂ ਕਲਾਸ ਲਈ ਅੰਗਰੇਜ਼ੀ ਵਿਸ਼ੇ ਦਾ ਸੀ. ਸੀ. ਈ.-20 ਅੰਕਾਂ ਦਾ ਹੋਵੇਗਾ। ਇਸ ਵਿਚ ਸ਼ਾਮਲ ਘਟਕ ਅਤੇ ਉਨ੍ਹਾਂ ਦੇ ਅੰਕ ਇਸ ਤਰ੍ਹਾਂ ਹਨ :
1. ਲਿਸਨਿੰਗ ਟੈਸਟ (6 ਅੰਕ) : ਵਿਦਿਆਰਥੀਆਂ ਨੂੰ ਆਡੀਓ ਕਲਿੱਪ ਸੁਣਾਈ ਜਾਵੇਗੀ ਅਤੇ 10 ਪ੍ਰਸ਼ਨ ਦਿੱਤੇ ਜਾਣਗੇ, ਜਿਨ੍ਹਾਂ ’ਚੋਂ 6 ਦਾ ਸਹੀ ਉਤਰ ਦੇਣ ’ਤੇ ਹਰੇਕ ਸਹੀ ਉਤਰ ਲਈ 1 ਅੰਕ ਮਿਲੇਗਾ।
2. ਸਪੀਕਿੰਗ ਟੈਸਟ (4 ਅੰਕ) : ਵਿਦਿਆਰਥੀਆਂ ਨੂੰ ਦਿੱਤੀ ਗਈ ਤਸਵੀਰ ਦੇਖ ਕੇ ਘੱਟ ਤੋਂ ਘੱਟ 4 ਵਾਕਿਆ ਬੋਲਣੇ ਹੋਣਗੇ ਜਾਂ ਪ੍ਰਸ਼ਨਾਂ ਦੇ ਸਹੀ ਉਤਰ ਦੇਣੇ ਹੋਣਗੇ।
3. ਕਲਾਸ ਪ੍ਰਦਰਸ਼ਨ ਅਤੇ ਅਨੁਸ਼ਾਸਨ (2 ਅੰਕ) : ਕਲਾਸ ’ਚ ਵਿਦਿਆਰਥੀਆਂ ਦੇ ਸਹਿਯੋਗ ਅਤੇ ਅਨੁਸਾਸ਼ਨ ਦੇ ਆਧਾਰ ’ਤੇ ਮੁੱਲਾਂਕਣ ਕੀਤਾ ਜਾਵੇਗਾ।
4. ਪ੍ਰੀ-ਬੋਰਡ/ਟਰਮ ਪ੍ਰੀਖਿਆ (2 ਅੰਕ) : ਇਨ੍ਹਾਂ ਪ੍ਰੀਖਿਆਵਾਂ ’ਚ ਪ੍ਰਦਰਸ਼ਨ ਦੇ ਆਧਾਰ ’ਤੇ ਅੰਕ ਦਿੱਤੇ ਜਾਣਗੇ।
5. ਨੋਟਬੁਕ ਅਤੇ ਅਸਾਈਨਮੈਂਟ (6 ਅੰਕ) : ਨਿਯਮਤ ਕਾਰਜ ਅਤੇ ਯੋਜਨਾਵਾਂ ’ਤੇ ਆਧਾਰਿਤ ਮੁੱਲਾਂਕਣ।
ਇਹ ਵੀ ਪੜ੍ਹੋ : ਮਾਨਸਾ ਜ਼ਿਲ੍ਹੇ ਦੇ ਲੋਕਾਂ ਲਈ ਚੰਗੀ ਖ਼ਬਰ, ਮਿਲਣ ਜਾ ਰਹੀ ਵੱਡੀ ਰਾਹਤ
9ਵੀਂ ਤੇ 11ਵੀਂ ਕਲਾਸ ਦੇ ਲਈ ਆਈ. ਐੱਨ. ਏ. ਮੁੱਲਾਂਕਣ
9ਵੀਂ ਅਤੇ 11ਵੀਂ ਕਲਾਸ ਲਈ ਅੰਗਰੇਜ਼ੀ ਵਿਸ਼ੇ ਦਾ ਆਈ. ਐੱਨ. ਏ. ਵੀ 20 ਅੰਕਾਂ ਦਾ ਹੋਵੇਗਾ। ਇਸ 'ਚ ਸ਼ਾਮਲ ਘਟਕ ਅਤੇ ਉਨ੍ਹਾਂ ਦੇ ਅੰਕ ਨਿਮਨ ਲਿਖ਼ਤ ਹਨ।
1. ਲਿਸਨਿੰਗ ਟੈਸਟ : 9 ਅੰਕ ਵਿਦਿਆਰਥੀਆਂ ਨੂੰ ਆਡੀਓ ਕਲਿੱਪ ਸੁਣਾਈ ਜਾਵੇਗੀ ਅਤੇ 10 ਪ੍ਰਸ਼ਨ ਦਿੱਤੇ ਜਾਣਗ, ਜਿਨ੍ਹਾਂ ’ਚ 9 ਦਾ ਸਹੀ ਉਤਰ ਦੇਣ ’ਤੇ ਹਰੇਕ ਸਹੀ ਉਤਰ ਲਈ 1 ਅੰਕ ਮਿਲੇਗਾ।
2. ਸਪੀਕਿੰਗ ਟੈਸਟ 6 ਅੰਕ : ਵਿਦਿਆਰਥੀਆਂ ਨੂੰ ਵਰਕਸ਼ੀਟ ਆਧਾਰਿਤ ਸਿਚੂਏਸ਼ਨ ਜਾਂ ਕਿਊ ਕਾਰਡ ਦਿੱਤੇ ਜਾਣਗੇ, ਜਿਨ੍ਹਾਂ ’ਤੇ ਬੋਲਣ ਲਈ ਮੁੱਲਾਂਕਣ ਕੀਤਾ ਜਾਵੇਗਾ। ਮੁੱਲਾਂਕਣ ਉਚਾਰਣ, ਹਾਵ-ਭਾਵ ਅਤੇ ਵਾਕਿਆ ਸੰਰਚਨਾ ਦੇ ਆਧਾਰ ’ਤੇ ਹੋਵੇਗਾ।
3. ਪ੍ਰੀ ਬੋਰਡ/ਟਰਮ ਪ੍ਰੀਖਿਆ 3 ਅੰਕ : ਇਨ੍ਹਾਂ ਪ੍ਰੀਖਿਆਵਾਂ ਦੇ ਪ੍ਰਦਰਸ਼ਨ ’ਤੇ ਆਧਾਰਿਤ ਅੰਕ।
4. ਬੁਕ ਬੈਂਕ ਅਤੇ ਹੋਰ ਗਤੀਵਿਧੀਆਂ 2 ਅੰਕ : ਪੁਰਾਣੇ ਕਿਤਾਬਾਂ ਨੂੰ ਮੋੜਨ ਅਤੇ ਹੋਰ ਗਤੀਵਿਧੀਆਂ ’ਚ ਭਾਗੀਦਾਰੀ ਦੇ ਆਧਾਰ ’ਤੇ ਅੰਕ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8