ਲੁਟੇਰਿਆਂ ਵਲੋਂ ਕਾਰ ਖੋਹਣ ਦੀ ਕੋਸ਼ਿਸ਼ ਨਾਕਾਮ

07/17/2018 3:36:45 PM

ਜ਼ੀਰਾ (ਗੁਰਮੇਲ)—ਸ਼ਹਿਰ ਦੇ ਜ਼ੀਰਾ-ਤਲਵੰਡੀ ਰੋਡ 'ਤੇ ਟਰੱਕ ਯੂਨੀਅਨ ਨਜ਼ਦੀਕ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਕਾਰ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਜਿਸ 'ਤੇ ਡਰਾਈਵਰ ਵਲੋਂ ਰੌਲਾ ਪਾਏ ਜਾਣ 'ਤੇ ਰਾਹਗੀਰਾਂ ਵਲੋਂ ਕੀਤੇ ਗਏ ਹਵਾਈ ਫਾਇਰ ਕਾਰਨ ਲੁਟੇਰੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਦਿਲਬਾਗ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਜ਼ੀਰਾ ਨੇ ਦੱਸਿਆ ਕਿ ਉਹ ਆਪਣੀ ਗੱਡੀ 'ਚ ਨਹਿਰ ਬਾਈਪਾਸ ਬਸਤੀ ਮਲਸੀਆਂ ਵਾਲੀ ਵਿਖੇ ਸਵਾਰੀਆਂ ਛੱਡ ਕੇ ਵਾਪਸ ਆ ਰਿਹਾ ਸੀ। ਜਦੋਂ  ਉਹ ਬਿਜਲੀ ਘਰ ਨੇੜੇ ਪਹੁੰਚਿਆ ਤਾਂ ਅਚਾਨਕ 3 ਮੋਟਰਸਾਈਕਲਾਂ 'ਤੇ ਸਵਾਰ ਲੁਟੇਰਿਆਂ ਨੇ ਸ਼ੀਸ਼ੇ ਭੰਨ ਕੇ ਕਾਰ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਵਲੋਂ ਰੌਲਾ ਪਾਏ ਜਾਣ 'ਤੇ ਪਿੱਛੋਂ ਆ ਰਹੇ ਕਾਰ ਸਵਾਰ ਸੁਖਵਿੰਦਰ ਸਿੰਘ ਸ਼ਹਿਜ਼ਾਦਾ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਹਵਾਈ ਫਾਇਰ ਕੀਤੇ, ਜਿਸ ਕਾਰਨ ਲੁਟੇਰੇ ਉੱਥੋਂ ਡਰਦੇ ਭੱਜ ਗਏ। ਇਸ ਸਬੰਧੀ ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Related News