ਲੁੱਟ ਕਰਨ ਦੀ ਨੀਅਤ ਨਾਲ ਪਿਓ-ਪੁੱਤ 'ਤੇ ਹਮਲਾ, 2 ਖਿਲਾਫ ਮਾਮਲਾ ਦਰਜ

Tuesday, Oct 15, 2024 - 04:59 AM (IST)

ਲੁੱਟ ਕਰਨ ਦੀ ਨੀਅਤ ਨਾਲ ਪਿਓ-ਪੁੱਤ 'ਤੇ ਹਮਲਾ, 2 ਖਿਲਾਫ ਮਾਮਲਾ ਦਰਜ

ਬੁਢਲਾਡਾ (ਬਾਂਸਲ) : ਪਿਉ-ਪੁੱਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ ਹਥਿਆਰਾਂ ਨਾਲ ਹਮਲਾ ਕਰਨ ਦੇ ਮਾਮਲੇ 'ਚ ਪੁਲਸ ਨੇ ਲੁੱਟ-ਖੋਹ ਦੀ ਨੀਅਤ ਨਾਲ ਹਮਲਾ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀ.ਐੱਸ.ਪੀ. ਗਮਦੂਰ ਸਿੰਘ ਚਹਿਲ ਨੇ ਦੱਸਿਆ ਕਿ ਪੀੜਤ ਦੇ ਬਿਆਨ 'ਤੇ ਮਲਕੀਤ ਸਿੰਘ ਲੱਲੀ ਅਤੇ ਹਰਬੀਰ ਬੀਰੀ ਵਾਸੀ ਪਿੰਡ ਸੱਤੀਕੇ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿਨ੍ਹਾਂ ਦੀ ਗ੍ਰਿਫਤਾਰ ਲਈ ਪੁਲਸ ਟੀਮਾਂ ਛਾਪਾਮਾਰੀ ਕਰ ਰਹੀਆਂ ਹਨ।

ਵਰਣਨਯੋਗ ਹੈ ਕਿ ਬੀਤੀ ਰਾਤ ਪਿੰਡ ਕੁਲਾਣਾ ਤੋਂ ਆਪਣੇ ਘਰ ਬੁਢਲਾਡਾ ਆ ਰਹੇ ਪਿਓ ਅਮ੍ਰਿਤਪਾਲ ਪੁੱਤਰ ਥੈਲੀ ਰਾਮ ਅਤੇ ਉਸਦਾ ਪੁੱਤਰ ਲਵੀ ਕੁਮਾਰ ਨੂੰ 2 ਅਣਪਛਾਤੇ ਵਿਅਕਤੀਆਂ ਵੱਲੋਂ ਰਸਤੇ ਵਿਚ ਲੁੱਟ ਕਰਨ ਦੀ ਨੀਅਤ ਨਾਲ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਹੈ। ਜਿੱਥੇ ਅਮ੍ਰਿਤਪਾਲ ਦੀ ਹਾਲਤ ਨਾਜ਼ੁਕ ਦੇਖਦਿਆਂ ਡੀ.ਐਮ.ਸੀ. ਲੁਧਿਆਣਾ ਰੈਫਰ ਕਰ ਦਿੱਤਾ ਗਿਆ ਸੀ। 


author

Gurminder Singh

Content Editor

Related News