ਦਰੱਖਤ ਨਾਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Saturday, Dec 14, 2024 - 06:07 PM (IST)

ਬਠਿੰਡਾ (ਸੁਖਵਿੰਦਰ) : ਮੁਲਤਾਨੀਆ ਪੁਲ ਨਜ਼ਦੀਕ ਤਾਰ ਸਹਾਰੇ ਦਰੱਖਤ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੂਚਨਾ ਮਿਲਣ ‘ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਵਲੋਂ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਮੁਲਤਾਨੀਆ ਪੁਲ ਨਜ਼ਦੀਕ ਤਾਰ ਸਹਾਰੇ ਦਰੱਖਤ ਨਾਲ ਲਟਕ ਕੇ ਇਕ ਅਣਪਛਾਤੇ ਵਿਅਕਤੀ ਵਲੋਂ ਖੁਦਕੁਸ਼ੀ ਕਰ ਲਈ।
ਸੂਚਨਾ ਮਿਲਣ ‘ਤੇ ਸੰਸਥਾ ਵਰਕਰ ਵਿੱਕੀ ਕੁਮਾਰ, ਗੌਤਮ ਗੋਇਲ ਮੌਕੇ ‘ਤੇ ਪਹੁੰਚੇ ਤਾਂ ਮ੍ਰਿਤਕ ਦੀ ਲਾਸ਼ ਦਰੱਖਤ ਨਾਲ ਲਟਕ ਰਹੀ ਸੀ। ਕੈਨਾਲ ਕਲੋਨੀ ਪੁਲਸ ਦੀ ਕਾਰਵਾਈ ਤੋਂ ਬਾਅਦ ਸੰਸਥਾ ਵਰਕਰਾਂ ਵਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਮ੍ਰਿਤਕ ਕੋਲ ਅਜਿਹਾ ਕੋਈ ਕਾਗਜ਼ ਨਹੀ ਮਿਲਿਆ ਜਿਸ ਨਾਲ ਉਸਦੀ ਸ਼ਨਾਖਤ ਕੀਤੀ ਜਾ ਸਕੇ। ਆਸ ਪਾਸ ਦੇ ਲੋਕਾਂ ਮੁਤਾਬਕ ਮ੍ਰਿਤਕ ਦਿਹਾੜੀ ਦਾ ਕੰਮ ਕਰਦਾ ਸੀ।