ਐਕਟਿਵਾ ''ਤੇ ਜਾ ਰਹੀਆਂ ਮਾਂ-ਧੀ ਨੂੰ ਲੁਟੇਰੇ ਨੇ ਬਣਾਇਆ ਨਿਸ਼ਾਨਾ, ਮੋਬਾਈਲ ਤੇ ਨਕਦੀ ਖੋਹੀ

Saturday, Mar 01, 2025 - 10:12 AM (IST)

ਐਕਟਿਵਾ ''ਤੇ ਜਾ ਰਹੀਆਂ ਮਾਂ-ਧੀ ਨੂੰ ਲੁਟੇਰੇ ਨੇ ਬਣਾਇਆ ਨਿਸ਼ਾਨਾ, ਮੋਬਾਈਲ ਤੇ ਨਕਦੀ ਖੋਹੀ

ਲੁਧਿਆਣਾ (ਗੌਤਮ/ਰਿਸ਼ੀ) : ਹੈਬੋਵਾਲ ਦੇ ਇਲਾਕੇ ਗੋਪਾਲ ਨਗਰ ਕੋਲ ਬੀਤੇ ਦਿਨ ਇਕ ਮੋਟਰਸਾਈਕਲ ਸਵਾਰ ਲੁਟੇਰਾ ਐਕਟਿਵਾ ’ਤੇ ਜਾ ਰਹੀਆਂ ਪੱਤਰਕਾਰ ਪੰਕਜ ਸੇਠੀ ਦੀ ਮਾਂ ਤੇ ਧੀ ਤੋਂ ਮੋਬਾਈਲ, ਨਕਦੀ ਅਤੇ ਸੋਨੇ ਦਾ ਬ੍ਰੈਸਲੇਟ ਖੋਹ ਕੇ ਫ਼ਰਾਰ ਹੋ ਗਿਆ। ਝਪਟਮਾਰ ਨੇ ਵਾਰਦਾਤ ਦੌਰਾਨ ਲੜਕੀ ਨੂੰ ਵੀ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਮਾਂ-ਬੇਟੀ ਨੇ ਬਚਾਅ ਲਈ ਰੌਲਾ ਵੀ ਪਾਇਆ ਪਰ ਝਪਟਮਾਰ ਫਰਾਰ ਹੋ ਗਿਆ। ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ : 15 ਲੱਖ ਲੈ ਕੇ ਵੀ ਨਾ ਲਗਵਾਇਆ ਇੰਗਲੈਂਡ ਦਾ ਵੀਜ਼ਾ, ਔਰਤ ਖ਼ਿਲਾਫ਼ ਪਰਚਾ ਦਰਜ

ਸੂਚਨਾ ਮਿਲਦੇ ਹੀ ਥਾਣਾ ਹੈਬੋਵਾਲ ਦੀ ਇੰਸਪੈਕਟਰ ਮਧੂ ਬਾਲਾ ਮੌਕੇ ’ਤੇ ਪੁੱਜੇ। ਉਕਤ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਪੁਲਸ ਨੇ ਵੀਡੀਓ ਬਰਾਮਦ ਕਰ ਕੇ ਆਪਣੇ ਕਬਜ਼ੇ ’ਚ ਲੈ ਕੇ ਝਪਟਮਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਰਜਨੀ ਸੇਠੀ ਨੇ ਦੱਸਿਆ ਕਿ ਉਹ ਆਪਣੀ ਬੇਟੀ ਪ੍ਰਗਤੀ ਸੇਠੀ ਨਾਲ ਮਾਰਕੀਟ ਤੋਂ ਵਾਪਸ ਆ ਰਹੀ ਸੀ। ਉਨ੍ਹਾਂ ਦੇਖਿਆ ਕਿ ਇਕ ਮੋਟਰਸਾਈਕਲ ਸਵਾਰ ਮਾਰਕੀਟ ਤੋਂ ਹੀ ਉਨ੍ਹਾਂ ਦਾ ਪਿੱਛਾ ਕਰ ਰਿਹਾ ਸੀ। ਸ਼ੱਕ ਹੋਣ ’ਤੇ ਉਨ੍ਹਾਂ ਨੇ ਆਪਣਾ ਰਸਤਾ ਵੀ ਬਦਲਿਆ ਪਰ ਉਕਤ ਝਪਟਮਾਰ ਫਿਰ ਉਨ੍ਹਾਂ ਦੇ ਪਿੱਛੇ ਆ ਗਿਆ। ਜਿਉਂ ਹੀ ਉਹ ਪੁਲੀ ਤੋਂ ਮੁੜੀ ਤਾਂ ਉਕਤ ਝਪਟਮਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਦੋਵੇਂ ਡਿੱਗ ਗਈਆਂ। ਜਿਉਂ ਹੀ ਉਹ ਉੱਠਣ ਲੱਗੀ ਤਾਂ ਝਪਟਮਾਰ ਨੇ ਉਸ ਦਾ ਮੋਬਾਈਲ, ਨਕਦੀ ਅਤੇ ਹੋਰ ਸਾਮਾਨ ਖੋਹ ਲਿਆ।

ਇਹ ਵੀ ਪੜ੍ਹੋ : ਸਰੀਰ ਦੇ ਇਨ੍ਹਾਂ ਉਪਰਲੇ ਹਿੱਸਿਆਂ 'ਚ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਸਕਦੇ ਨੇ ਹਾਰਟ ਅਟੈਕ ਦੇ ਸਾਈਲੈਂਟ ਲੱਛਣ

ਝਮਟਮਾਰ ਨੇ ਉਸ ਦੀ ਬੇਟੀ ਦੇ ਹੱਥ ’ਚ ਪਹਿਨਿਆ ਹੋਇਆ ਬ੍ਰੈਸਲੇਟ ਖੋਹੰਦੇ ਸਮੇਂ ਹੱਥੋਪਾਈ ਵੀ ਕੀਤੀ, ਜਿਸ ਕਾਰਨ ਉਸ ਦੀ ਬੇਟੀ ਦੀ ਬਾਂਹ ’ਤੇ ਜ਼ਖਮ ਹੋ ਗਏ। ਡਿੱਗਣ ਕਾਰਨ ਵੀ ਉਹ ਦੋਵੇਂ ਜ਼ਖਮੀ ਹੋ ਗਈਆਂ। ਮੌਕੇ ’ਤੇ ਪੁੱਜੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਸੀ. ਸੀ. ਟੀ. ਵੀ. ਕੈਮਰੇ ਦੀ ਵੀਡੀਓ ਦੀ ਜਾਂਚ ਤੋਂ ਮੁਲਜ਼ਮ ਦੀ ਪਛਾਣ ਕਰ ਕੇ ਉਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News