ਟਰੱਕਾਂ ਦੀ ਆਹਮੋ-ਸਾਹਮਣੀ ਟੱਕਰ ''ਚ ਦੋ ਡਰਾਈਵਰ ਜ਼ਖ਼ਮੀ

Wednesday, Apr 18, 2018 - 11:42 AM (IST)

ਸੰਗਤ ਮੰਡੀ (ਮਨਜੀਤ) - ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪੈਂਦੇ ਪਿੰਡ ਜੱਸੀ ਬਾਗਵਾਲੀ ਨੇੜੇ ਬੀਤੀ ਰਾਤ ਦੋ ਟਰੱਕਾਂ ਦੀ ਸਿੱਧੀ ਟੱਕਰ ਹੋ ਗਈ। ਇਸ ਟੱਕਰ 'ਚ ਦੋਵੇਂ ਟਰੱਕਾਂ ਦੇ ਡਰਾਈਵਰ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। 
ਇਸ ਮੌਕੇ ਜੱਸੀ ਹਾਈਟੈੱਕ 'ਤੇ ਤਾਇਨਾਤ ਹੌਲਦਾਰ ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਟਰੱਕ ਡੱਬਵਾਲੀ ਤੋਂ ਬਠਿੰਡਾ ਜਾ ਰਿਹਾ ਸੀ ਜਦਕਿ ਦੂਸਰਾ ਟਰੱਕ ਬਠਿੰਡਾ ਤੋਂ ਡੱਬਵਾਲੀ ਵੱਲ ਜਾ ਰਿਹਾ ਸੀ, ਜਦ ਦੋਵੇਂ ਟਰੱਕ ਉਕਤ ਸਥਾਨ 'ਤੇ ਪਹੁੰਚੇ ਤਾਂ ਉਨ੍ਹਾਂ ਦੀ ਸਿੱਧੀ ਜ਼ੋਰਦਾਰ ਟੱਕਰ ਹੋ ਗਿਆ। ਇਸ ਹਾਦਸੇ 'ਚ ਜ਼ਖ਼ਮੀ ਟਰੱਕ ਡਰਾਈਵਰਾਂ ਦੀ ਪਛਾਣ ਦੇਵਰਾਮ ਪੁੱਤਰ ਰਤਨਾ ਰਾਮ ਵਾਸੀ ਕਲਿਆਣਪੁਰਾ (ਨਗੌਰ) ਜਦਕਿ ਦੂਸਰੇ ਟਰੱਕ ਡਰਾਈਵਰ ਦੀ ਪਛਾਣ ਜਸਪਾਲ ਸਿੰਘ ਵਾਸੀ ਬਠਿੰਡਾ ਵਜੋਂ ਹੋਈ। ਹਾਦਸੇ ਦੌਰਾਨ ਟਰੱਕਾਂ ਦੇ ਅਗਲੇ ਹਿੱਸਿਆਂ ਦਾ ਕਾਫੀ ਨੁਕਸਾਨ ਹੋ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਸਹਾਰਾ ਸੇਵਾ ਸੰਸਥਾ ਦੇ ਵਲੰਟੀਅਰ ਚਰਨਜੀਤ ਮਛਾਣਾ ਮੌਕੇ 'ਤੇ ਐਂਬੂਲੈਂਸ ਲੈ ਕੇ ਪਹੁੰਚੇ, ਜਿਸ ਨੇ ਟਰੱਕ ਦੇ ਇਕ ਜ਼ਖਮੀ ਡਰਾਈਵਰ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ ਜਦਕਿ ਟਰੱਕ ਦੇ ਦੂਸਰੇ ਜ਼ਖਮੀ ਡਰਾਈਵਰ ਨੂੰ ਟਰੱਕ ਦੇ ਮਾਲਕ ਵੱਲੋਂ ਹਸਪਤਾਲ ਪਹੁੰਚਾਇਆ ਗਿਆ।


Related News