ਰਾਈਸ ਮਿੱਲਰਾਂ ਵੱਲੋਂ ਅਧਿਕਾਰੀਆਂ ''ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਂਦਿਆਂ ਸ਼ੈਲਰ ਬੰਦ ਕਰਨ ਦੀ ਚਿਤਾਵਨੀ

03/28/2022 4:32:03 PM

ਤਲਵੰਡੀ ਸਾਬੋ (ਮਨੀਸ਼ ਗਰਗ) : ਸਥਾਨਕ ਰਾਈਸ ਮਿੱਲਰਾਂ ਦੇ ਚੌਲ ਗੋਦਾਮਾਂ ਵਿਚ ਨਾ ਲੱਗਣ ਤੋਂ ਪ੍ਰੇਸ਼ਾਨ ਅੱਜ ਰਾਈਸ ਮਿੱਲ ਐਸੋਸੀਏਸ਼ਨ ਵੱਲੋਂ ਪਿੰਡ ਜੱਜਲ ਦੇ ਬਾਂਸਲ ਗੋਦਾਮ ਅੱਗੇ ਆਪਣੀਆਂ ਮਾਲ ਦੀਆਂ ਭਰੀਆਂ ਗੱਡੀਆਂ ਲਗਾ ਕੇ ਧਰਨਾ ਲਗਾਇਆ ਗਿਆ। ਰਾਈਸ ਮਿੱਲਰਾਂ ਨੇ ਐੱਫ. ਸੀ. ਆਈ. ਦੇ ਅਧਿਕਾਰੀਆਂ 'ਤੇ ਉਨ੍ਹਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਉਂਦਿਆਂ ਮਾਮਲਾ ਹੱਲ ਨਾ ਹੋਣ ਦੀ ਸੂਰਤ 'ਚ ਸੰਘਰਸ਼ ਤਿੱਖਾ ਕਰਨ ਅਤੇ ਅਜਿਹੀਆਂ ਮੁਸ਼ਕਿਲਾਂ ਆਉਣ 'ਤੇ ਸ਼ੈਲਰ ਬੰਦ ਕਰਨ ਦੀ ਚਿਤਾਵਨੀ ਵੀ ਦਿੱਤੀ। ਸਬ-ਡਵੀਜ਼ਨ ਤਲਵੰਡੀ ਸਾਬੋ ਦੀ ਰਾਈਸ ਮਿੱਲ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਪਿਛਲੇ 4 ਦਿਨਾਂ ਤੋਂ ਉਨ੍ਹਾਂ ਦਾ ਮਾਲ ਗੋਦਾਮਾਂ ਵਿਚ ਨਾ ਲੱਗਣ ਕਰਕੇ ਉਹ ਪ੍ਰੇਸ਼ਾਨ ਹਨ। ਐੱਫ. ਸੀ. ਆਈ. ਦੇ ਅਧਿਕਾਰੀਆਂ ਤੋਂ ਪ੍ਰੇਸ਼ਾਨ ਰਾਈਸ ਮਿੱਲਰਾਂ ਨੇ ਅੱਜ ਆਪਣੀਆਂ ਮਾਲ ਦੀਆਂ ਭਰੀਆਂ ਗੱਡੀਆਂ ਪਿੰਡ ਜੱਜਲ ਦੇ ਬਾਂਸਲ ਗੋਦਾਮ ਅੱਗੇ ਲਗਾ ਕੇ ਧਰਨਾ ਲਗਾ ਦਿੱਤਾ। ਪ੍ਰਦਸ਼ਨਕਾਰੀਆਂ ਨੇ ਐੱਫ. ਸੀ. ਆਈ. ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਹ ਵੀ ਪੜ੍ਹੋ : ਖਹਿਰਾ ਨੇ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਸੰਘੀ ਅਧਿਕਾਰਾਂ ਨੂੰ ਖੋਰਾ ਲਾਉਣ ਦੇ ਕਦਮ ਦੀ ਕੀਤੀ ਨਿੰਦਾ

ਰਾਈਸ ਮਿੱਲਰਾਂ ਨੇ ਦੱਸਿਆ ਕਿ ਤਲਵੰਡੀ ਸਾਬੋ ਦਾ ਮਾਲ ਜਿਸ ਗੋਦਾਮ ਵਿਚ ਲੱਗਣਾ ਸੀ, ਉਥੋਂ ਦੇ ਠੇਕੇਦਾਰ ਨੂੰ ਅਜੇ ਬੈਂਕ ਗ੍ਰਾਂਟ ਨਾ ਮਿਲਣ ਕਰਕੇ ਉੇਥੇ ਮਾਲ ਨਹੀਂ ਲੱਗ ਰਿਹਾ, ਜਿਸ ਕਰਕੇ ਉਨ੍ਹਾਂ ਦੇ ਸ਼ੈਲਰਾਂ ਦਾ ਮਾਲ ਇਸ ਬਾਂਸਲ ਗੋਦਾਮ ਵਿਚ ਲੱਗ ਸਕਦਾ ਹੈ ਪਰ ਅਧਿਕਾਰੀ ਜਾਣਬੁੱਝ ਕੇ ਇਥੇ ਮਾਲ ਨਾ ਲਗਵਾ ਕੇ ਰਾਈਸ ਮਿੱਲਰਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਲ ਨਾ ਲੱਗਣ ਕਰਕੇ ਮਿੱਲਰਾਂ ਅਤੇ ਮਜ਼ਦੂਰਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ, ਜੇਕਰ ਇਸੇ ਤਰ੍ਹਾਂ ਮਿੱਲਰਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਤਾਂ ਆਉੇਣ ਵਾਲੇ ਸਮੇਂ 'ਚ ਸ਼ੈਲਰ ਮਾਲਕ ਕੰਮ ਛੱਡਣ ਲਈ ਮਜਬੂਰ ਹੋਣਗੇ। ਉਨ੍ਹਾਂ ਪੰਜਾਬ ਸਰਕਾਰ ਤੋਂ ਵੀ ਇਸ ਸਮੱਸਿਆ ਨੂੰ ਹੱਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਵਿਚ ਪਹਿਲਾਂ ਹੀ ਇੰਡਸਟਰੀ ਬਹੁਤ ਘਟ ਰਹੀ ਹੈ ਤੇ ਜੇਕਰ ਰਾਈਸ ਮਿੱਲਾਂ ਵੀ ਬੰਦ ਹੋ ਗਈਆਂ ਤੇ ਹੋਰ ਨੁਕਸਾਨ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ 'ਆਪ' ਦੀ ਸਰਕਾਰ ਬਣਦਿਆਂ ਹੀ ਐਂਟੀ-ਕੁਰੱਪਸ਼ਨ ਸੈੱਲਾਂ ਦਾ ਕਰੰਟ ਹੋਇਆ ਖ਼ਤਮ


Anuradha

Content Editor

Related News