ਯੂਕ੍ਰੇਨ ਤੋਂ ਵਾਪਸ ਵਤਨ ਪਰਤੇ ਜਸ਼ਨਪ੍ਰੀਤ ਨੇ ਜਗ ਬਾਣੀ ਨਾਲ ਕੀਤੀ ਖ਼ਾਸ ਗੱਲਬਾਤ, ਦੇਖੋ ਵੀਡੀਓ
Tuesday, Mar 01, 2022 - 05:23 PM (IST)
ਮੋਗਾ (ਵਿਪਿਨ) : ਰੂਸ-ਯੂਕ੍ਰੇਨ ਵਿਚਕਾਰ ਜੰਗ ਕਾਰਨ ਯੂਕ੍ਰੇਨ ਪੜ੍ਹਨ ਗਏ ਵਿਦਿਆਰਥੀਆਂ ਲਈ ਭਾਰਤ ਆਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਹਰ ਬੱਚੇ ਦੇ ਮਾਪੇ ਆਪਣੇ ਬੱਚਿਆਂ ਨੂੰ ਭਾਰਤ ਵਾਪਸ ਲਿਆਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਅਜਿਹਾ ਹੀ ਇਕ ਮੋਗੇ ਦਾ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਵੀ ਯੂਕ੍ਰੇਨ ਤੋਂ ਆਪਣੇ ਘਰ ਵਾਪਸ ਆ ਗਿਆ ਹੈ ਜਿਸ ਨੇ ਜਗ ਬਾਣੀ ਨਾਲ ਖ਼ਾਸ ਗਲਬਾਤ ਕਰਦਿਆਂ ਉੱਥੇ ਦੇ ਹਲਾਤਾਂ ਬਾਰੇ ਵੀ ਦੱਸਿਆ।
ਇਹ ਵੀ ਪੜ੍ਹੋ : ਆਸਮਾਨ ਛੂਹ ਰਹੇ ਨੇ ਹਵਾਈ ਟਿਕਟਾਂ ਦੇ ਭਾਅ, ਯੂਕ੍ਰੇਨ ’ਚ ਫਸੇ ਵਿਦਿਆਰਥੀਆਂ ਲਈ ਵਧੀ ਪ੍ਰੇਸ਼ਾਨੀ
ਜਸ਼ਨਪ੍ਰੀਤ ਨੇ ਦੱਸਿਆ ਕਿ ਸਾਡੀ ਯੂਨੀਵਰਿਸਟੀ ਨੇ ਕਿਹਾ ਕਿ 10 ਮਾਰਚ ਤੋਂ ਬਾਅਦ ਸਾਡੀ ਪੜ੍ਹਾਈ ਆਨਲਾਈਨ ਸ਼ੁਰੂ ਹੋਵੇਗੀ। ਉਸ ਨੇ ਦੱਸਿਆ ਕਿ ਭਾਰਤ ’ਚ ਮੈਡੀਕਲ ਦੀ ਪੜ੍ਹਾਈ ਦਾ ਖ਼ਰਚਾ ਜ਼ਿਆਦਾ ਹੋਣ ਕਰਕੇ ਜ਼ਿਆਦਾਤਰ ਵਿਦਿਆਰਥੀ ਉੱਥੇ ਪੜ੍ਹਨ ਜਾਂਦੇ ਹਨ। ਜਸ਼ਨ ਨੇ ਦੱਸਿਆ ਕਿ ਯੂਕ੍ਰੇਨ ’ਚ ਐੱਮ. ਬੀ.ਬੀ.ਐੱਸ. ਦੀ ਪੜ੍ਹਾਈ ਸਭ ਤੋਂ ਸਸਤੀ ਹੈ। ਉਸ ਨੇ ਦੱਸਿਆ ਕਿ ਭਾਰਤ ’ਚ ਜੇਕਰ ਮੈਡੀਕਲ ਦੀ ਪੜ੍ਹਾਈ ਦਾ ਖ਼ਰਚਾ ਇਕ ਕਰੋੜ ਲੱਗਦਾ ਹੈ ਤਾਂ ਯੂਕ੍ਰੇਨ ’ਚ 25 ਤੋਂ 30 ਲੱਖ ’ਚ ਪੜ੍ਹਾਈ ਪੂਰੀ ਹੋ ਜਾਂਦੀ ਹੈ। ਜਸ਼ਨਪ੍ਰੀਤ ਨੇ ਕਿਹਾ ਕਿ ਜੇਕਰ ਯੂਕ੍ਰੇਨ ’ਤੇ ਰੂਸ ਦਾ ਕਬਜ਼ਾ ਹੋ ਜਾਂਦਾ ਹੈ ਤਾਂ ਸਾਡੀ ਪੜ੍ਹਾਈ ’ਤੇ ਕੋਈ ਅਸਰ ਨਹੀਂ ਪਵੇਗਾ। ਉਸ ਨੇ ਕਿਹਾ ਕਿ ਜੇਕਰ ਯੁੱਧ ਬੰਦ ਨਹੀਂ ਹੋਇਆ ਤਾਂ ਮੁਸ਼ਕਲਾਂ ਵੱਧ ਸਕਦੀਆਂ ਹਨ। ਉਸ ਨੇ ਕਿਹਾ ਕਿ ਜਦੋਂ ਸਭ ਕੁਝ ਸ਼ਾਂਤ ਹੋ ਗਿਆ ਤਾਂ ਉਹ ਦੁਬਾਰਾ ਪੜ੍ਹਾਈ ਕਰਨ ਲਈ ਯੂਕ੍ਰੇਨ ਜਾਵੇਗਾ। ਉਸ ਨੇ ਕਿਹਾ ਕਿ ਆਨਲਾਈਨ ਪੜ੍ਹਾਈ ’ਚ ਸਾਨੂੰ ਪ੍ਰੈਕਟੀਕਲ ਦੀ ਬਹੁਤ ਮੁਸ਼ਕਲ ਹੋਵੇਗੀ ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ