ਜੇਲ੍ਹ ''ਚੋਂ ਮੋਬਾਈਲਾਂ ਦੀ ਬਰਾਮਦਗੀ ਜਾਰੀ, ਪ੍ਰਸ਼ਾਸਨ ''ਤੇ ਉੱਠੇ ਸਵਾਲ
Tuesday, Nov 08, 2022 - 10:29 PM (IST)

ਲੁਧਿਆਣਾ (ਸਿਆਲ) : ਕੇਂਦਰੀ ਜੇਲ੍ਹ 'ਚੋਂ ਮੋਬਾਈਲ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਜੇਲ੍ਹ ਵਿਚ ਤਲਾਸ਼ੀ ਮੁਹਿੰਮ ਦੌਰਾਨ ਕੈਦੀਆਂ ਤੇ ਹਵਾਲਾਤੀਆਂ ਕੋਲੋਂ 3 ਅਤੇ ਇਕ ਲਾਵਾਰਿਸ ਮੋਬਾਈਲ ਬਰਾਮਦ ਹੋਏ। ਇਸ ’ਤੇ ਪੁਲਸ ਨੇ ਸਹਾਇਕ ਸੁਪਰਡੈਂਟ ਹਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਦੀ ਕੇਂਦਰੀ ਜੇਲ੍ਹ ਫਿਰ ਸੁਰਖੀਆਂ 'ਚ, ਕੈਦੀਆਂ ਵਿਚਾਲੇ ਹੋਈ ਖੂਨੀ ਝੜਪ
ਪੁਲਸ ਜਾਂਚ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕੈਦੀ ਰਾਮ ਨਿਵਾਸ, ਹਵਾਲਾਤੀ ਰਮਨਦੀਪ ਸਿੰਘ, ਰਮਨ ਕੁਮਾਰ ਵਜੋਂ ਹੋਈ ਹੈ ਜਦੋਂਕਿ ਗੰਗਾ ਵਾਰਡ 'ਚੋਂ ਇਕ ਮੋਬਾਈਲ ਲਾਵਾਰਿਸ ਮਿਲਿਆ ਹੈ। ਜੇਲ੍ਹ 'ਚੋਂ ਮੋਬਾਈਲਾਂ ਦੀ ਲਗਾਤਾਰ ਬਰਾਮਦਗੀ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਲਗਾ ਰਹੀ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ 'ਤੇ ਦਾਅਵੇ ਕੀਤੇ ਜਾਂਦੇ ਹਨ ਕਿ ਜੇਲ੍ਹ ਵਿਚ ਆਉਣ ਵਾਲੇ ਹਰ ਕੈਦੀ ਦੀ ਤਲਾਸ਼ੀ ਲੈਣ ਤੋਂ ਬਾਅਦ ਹੀ ਬੈਰਕਾਂ ਤਕ ਪਹੁੰਚਣਾ ਸੰਭਵ ਹੈ। ਫਿਰ ਵੀ, ਅਜਿਹੇ ਮੋਬਾਈਲ ਮਿਲਣਾ ਕਈ ਸਵਾਲ ਖੜ੍ਹੇ ਕਰਦਾ ਹੈ।