ਸਰਬੱਤ ਦਾ ਭਲਾ ਟਰੱਸਟ ਵੱਲੋ ਮਮਦੋਟ ਵਿਖੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ

05/27/2020 2:57:36 PM

ਮਮਦੋਟ (ਸ਼ਰਮਾ, ਜਸਵੰਤ) - ਮਾਨਵਤਾ ਦੀ ਭਲਾਈ ਲਈ ਕੰਮ ਕਰ ਰਹੀ ਸਮਾਜਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ: ਐਸ.ਪੀ. ਸਿੰਘ ਉਬਰਾਏ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋੜਵੰਦਾਂ ਅਤੇ ਵਿਧਵਾਵਾਂ ਦੀ ਸਹਾਇਤਾ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ  ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਇਸਤਰੀ ਵਿੰਗ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਦੀ ਅਗਵਾਈ ਵਿਚ ਅੱਜ ਮਮਦੋਟ ਇਕਾਈ ਵੱਲੋ ਜਸਬੀਰ ਸਿੰਘ ਸ਼ਰਮਾ ਪ੍ਰਧਾਨ ਅਤੇ ਹੋਰ ਮੈਬਰਾਂ ਨੇ ਅੱਜ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮਮਦੋਟ ਦੇ ਗਾਬਾ ਮਾਡਲ ਸਕੂਲ ਵਿਖੇ 50 ਲੋੜਵੰਦ ਪ੍ਰਵਾਰਾਂ ਨੂੰ ਰਾਸ਼ਨ ਕਿੱਟਾਂ ਅਤੇ 1 ਵਿਧਵਾਂ ਔਰਤ ਨੂੰ ਆਰਥਿਕ ਮਦਦ ਲਈ ਚੈਂਕ ਦਿੱਤਾ । ਇਸ ਮੌਕੇ 'ਤੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਮਮਦੋਟ ਇਕਾਈ ਦੇ ਪ੍ਰਧਾਨ ਜਸਬੀਰ ਸਿੰਘ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਚੱਲਦਿਆ ਜਿੱਥੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਣੀ ਡਾ: ਐਸ.ਪੀ. ਸਿੰਘ ਉਬਰਾਏ ਜੀ ਵੱਲੋ ਮਹੀਨਾਵਰ ਪੈਨਸ਼ਨਾਂ , ਹਸਪਤਾਲਾਂ ਵਿਚ ਡਾਇਲਸਿੰਸ ਮਸ਼ੀਨਾ, ਪੀ.ਪੀ.ਈ. ਕਿੱਟਾਂ , ਮਾਸਕ , ਸੈਨੀਟਾਇਜ਼ਰ ਅਤੇ ਵੈਟੀਲੇਟਰ ਦਿੱਤੇ ਗਏ ਹਨ । ਉਥੇ ਗਰੀਬ ਅਤੇ ਬੇਸਹਾਰਾ ਪਰਿਵਾਰਾਂ ਨੂੰ ਮਹੀਨਾਵਰ ਰਾਸ਼ਨ ਵੀ ਦਿੱਤਾ ਜਾ ਰਿਹਾ ਹੈ । ਉਨ੍ਹਾ ਦੱਸਿਆ ਕਿ ਤਾਲਾਬੰਦੀ ਦੇ ਚਲਦਿਆ ਸਰਕਾਰ ਦੇ ਨਿਯਮਾਂ ਮੁਤਾਬਕ ਸ਼ੋਸ਼ਲ ਡਿਸਟੇਸਟਿੰਗ ਦਾ ਧਿਆਨ ਰੱਖਦੇ ਹੋਏ  ਅੱਜ ਮਮਦੋਟ ਵਿਚ 50 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆ ਕਿੱਟਾ ਮੁਹੱਈਆ ਕਰਵਾਈਆਂ ਗਈਆ ਹਨ। ਜਿੰਨਾਂ ਵਿਚ ਆਟਾ , ਚਾਵਲ, ਦਾਲ , ਖੰਡ , ਚਾਹ-ਪੱਤੀ ਅਤੇ ਹੋਰ ਘਰੇਲੂ ਰਾਸ਼ਨ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਰਾਸ਼ਨ ਹਰ ਮਹੀਨੇ ਉਨ੍ਹਾਂ ਲੋੜਵੰਦਾਂ ਪਰਿਵਾਰਾਂ ਨੂੰ ਦਿੱਤਾ ਜਾਵੇਗਾ ਜਿੰਨਾਂ ਦਾ ਰੋਜ਼ਗਾਰ ਦਾ ਕੋਈ ਸਾਧਨ ਨਹੀ ਹੈ।  ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਬਲਵੰਤ ਸਿੰਘ ਬਰਾੜ, ਲਖਵਿੰਦਰ ਸਿੰਘ ਕਰਮੋ ਵਾਲਾ, ਜਗਜੀਤ ਸਿੰਘ ਬਰਾੜ, ਨਰਿੰਦਰ ਕੁਮਾਰ ਤੋ ਇਲਾਵਾ ਮਮਦੋਟ ਇਕਾਈ ਦੇ ਪਰਮਿੰਦਰ ਸਿੰਘ ਸੰਧੂ, ਬਲਦੇਵ ਰਾਜ ਸ਼ਰਮਾਂ, ਬਲਰਾਜ ਸਿੰਘ ਸੰਧੂ , ਸੁਖਦੇਵ ਸਿੰਘ ਸੰਗਮ , ਵਿਕਰਮਜੀਤ ਸਿੰਘ ਪੋਜੋ ਕੇ , ਜੋਗਿੰਦਰ ਸਿੰਘ ਭੋਲਾ , ਸੁਖਦੀਪ ਸਿੰਘ ਜਤਾਲਾ  ਆਦਿ ਹਾਜਰ ਸਨ । 
 


Harinder Kaur

Content Editor

Related News