ਜਬਰ-ਜ਼ਨਾਹ ਦੇ ਮਾਮਲੇ ’ਚ ਨਾਬਾਲਗ ਨੂੰ 3 ਸਾਲ ਲਈ ਭੇਜਿਆ ਸਪੈਸ਼ਲ ਹੋਮ
Monday, Dec 03, 2018 - 01:53 AM (IST)

ਮਾਨਸਾ, (ਮਿੱਤਲ)- ਜ਼ਿਲਾ ਮਾਨਸਾ ਦੇ ਨਾਬਾਲਗ ਜਸਟਿਸ ਬੋਰਡ ਵੱਲੋਂ ਜਬਰ-ਜ਼ਨਾਹ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਇਕ ਨਾਬਾਲਗ ਨੂੰ 3 ਸਾਲ ਲਈ ਸਪੈਸ਼ਲ ਹੋਮ, ਹੁਸ਼ਿਆਰਪੁਰ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ 16 ਫਰਵਰੀ 2018 ਨੂੰ ਥਾਣਾ ਸਰਦੂਲਗਡ਼੍ਹ ਦੀ ਪੁਲਸ ਵਲੋਂ ਸਕੂਲ ’ਚ ਪਡ਼੍ਹਦੀ ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰ ਕੇ ਨਹਿਰ ’ਚ ਸੁੱਟਣ ਦੇ ਦੋਸ਼ ’ਚ ਪਿੰਡ ਟਿੱਬੀ ਹਰੀ ਸਿੰਘ ਵਾਲਾ ਦੇ ਇਕ ਨਾਬਾਲਗ ਲਡ਼ਕੇ ਜੋ ਕਿ 12ਵੀਂ ਜਮਾਤ ਦਾ ਵਿਦਿਆਰਥੀ ਸੀ, ਖਿਲਾਫ਼ ਮਾਮਲਾ ਨੰ. 23 ਦਰਜ ਕਰ ਕੇ ਸੁਣਵਾਈ ਲਈ ਜੁਵੇਨਾਇਲ ਜਸਟਿਸ ਬੋਰਡ ਮਾਨਸਾ ਵਿਖੇ ਪੇਸ਼ ਕੀਤਾ ਗਿਆ। ਮਾਮਲੇ ਦੀ ਸੁਣਵਾਈ ਕਰਦਿਆਂ ਬੋਰਡ ਵੱਲੋਂ ਉਕਤ ਨਾਬਾਲਿਗ ਨੂੰ ਧਾਰਾ 376,323,325 ਅਤੇ ਪੋਕਸੋ ਐਕਟ ਦੇ ਤਹਿਤ ਦੋਸ਼ੀ ਮੰਨਦੇ ਹੋਏ ਉਸ ਨੂੰ 3 ਸਾਲ ਲਈ ਸਪੈਸ਼ਲ ਹੋਮ, ਹੁਸ਼ਿਆਰਪੁਰ ਭੇਜ ਦਿੱਤਾ ਗਿਆ।