ਕਾਂਗਰਸ ਪਾਰਟੀ ਛੱਡਣ ਵਾਲੇ ਆਗੂਆਂ ਨੂੰ ਵਾਪਸ ਨਹੀਂ ਲਿਆਂਦਾ ਜਾਵੇਗਾ : ਸੁਖਜਿੰਦਰ ਸਿੰਘ ਰੰਧਾਵਾ

Tuesday, Sep 26, 2023 - 05:16 PM (IST)

ਕਾਂਗਰਸ ਪਾਰਟੀ ਛੱਡਣ ਵਾਲੇ ਆਗੂਆਂ ਨੂੰ ਵਾਪਸ ਨਹੀਂ ਲਿਆਂਦਾ ਜਾਵੇਗਾ : ਸੁਖਜਿੰਦਰ ਸਿੰਘ ਰੰਧਾਵਾ

ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ 'ਚ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤੇ ਗਏ ਪ੍ਰਦਰਸ਼ਨ ਦੌਰਾਨ ਕਾਂਗਰਸ ਪਾਰਟੀ ਦੋ ਹਿੱਸਿਆਂ 'ਚ ਨਜ਼ਰ ਆਈ। ਇਕ ਪਾਸੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇਕਰ ਪਾਰਟੀ ਛੱਡ ਚੁੱਕੇ ਆਗੂਆਂ ਨੂੰ ਵਾਪਸ ਲਿਆ ਤਾਂ ਉਹ ਵਿਰੋਧ ਕਰਨਗੇ, ਉਥੇ ਹੀ ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰੰਧਾਵਾ ਸਾਹਬ ਤੁਸੀਂ ਬਿਨਾਂ ਵਜ੍ਹਾ ਅੜੇ ਹੋਏ ਹੋ, ਜੇਕਰ ਉਨ੍ਹਾਂ ਨੂੰ ਵਾਪਸ ਨਹੀਂ ਲਿਆ ਤਾਂ ਸਾਨੂੰ ਸਰਕਾਰ  ਬਣਾਉਣ ਲਈ ਲੰਮਾ ਸਮਾਂ ਉਡੀਕ ਕਰਨੀ ਪੈ ਸਕਦੀ ਹੈ। ਦੱਸ ਦੇਈਏ ਕਿ ਦੋਵਾਂ ਵੱਡੇ ਆਗੂਆਂ ਦੇ ਸੁਰ ਬਦਲਣ ਨਾਲ ਪਾਰਟੀ ਦੀ ਅੰਦਰੂਨੀ ਕਲੇਸ਼ ਸਾਫ਼ ਨਜ਼ਰ ਆ ਰਿਹਾ ਸੀ। ਰੰਧਾਵਾ ਨੇ ਕਿਹਾ ਕਿ ਹੁਣ ਕਾਂਗਰਸ ਦੀ ਨਵੀਂ ਲੀਡਰਸ਼ਿਪ ਤਿਆਰ ਕੀਤੀ ਜਾਵੇਗੀ। ਕਾਂਗਰਸ ਨੂੰ ਅੱਜ ਤੱਕ ਕਿਸੇ ਨੇ ਨਹੀਂ ਹਰਾਇਆ, ਜੇਕਰ ਹਰਾਇਆ ਹੈ ਤਾਂ ਕਾਂਗਰਸ ਦੇ ਆਗੂਆਂ ਨੇ ਹੀ ਹਰਾਇਆ ਹੈ। ਇਸ ਲਈ ਹੁਣ ਪਾਰਟੀ ਛੋੜ ਚੁੱਕੇ ਨੇਤਾਂ ਨੂੰ ਵਾਪਸ ਨਹੀਂ ਲਿਆ ਜਾਵੇਗਾ।

ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹੀਦਾ ਹੈ ਕਿ ਤਿੰਨ ਸਾਲ ਸਰਕਾਰ ਦੇ ਰਹਿ ਗਏ ਹਨ, ਜਦੋਂ ਉਨ੍ਹਾਂ ਦੀ ਵਾਰੀ ਆਵੇਗੀ ਤਾਂ ਛੱਡਣਗੇ ਨਹੀਂ। ਦੂਜੇ ਪਾਸੇ ਬਾਜਪਾ ਨੇ ਕਿਹਾ ਕਿ 'ਆਪ' ਤੇ ਹੋਰ ਪਾਰਟੀਆਂ 'ਚ ਕਾਂਗਰਸ ਛੱਡ ਗਏ ਆਗੂ ਉਨ੍ਹਾਂ ਦੇ ਸੰਪਰਕ 'ਚ ਹੈ ਅਤੇ ਹੁਣ ਕਾਂਗਰਸਸ 'ਚ ਆਉਣਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਰੰਧਾਵਾ ਇਸ ਗੱਲ 'ਤੇ ਅੜੇ ਹਨ ਕਿ ਪਾਰਟੀ ਛੱਡ ਚੁੱਕੇ ਆਗੂਆਂ ਨੂੰ ਵਾਪਸ ਨਹੀਂ ਲਿਆਂਦਾ ਜਾਵੇਗਾ, ਪਰ ਜੇਕਰ ਅਸੀਂ ਉਨ੍ਹਾਂ ਨੂੰ ਵਾਪਸ ਨਾ ਲਿਆਏ ਤਾਂ ਸਾਨੂੰ ਸਰਕਾਰ ਬਣਾਉਣ ਲਈ ਲੰਮਾ ਸਮਾਂ ਉਡੀਕ ਕਰਨੀ ਪੈ ਸਕਦੀ ਹੈ, ਜੇਕਰ ਕੋਈ ਪਾਰਟੀ 'ਚ ਵਾਪਸ ਆਉਣਾ ਚਾਹੁੰਦਾ ਹੈ ਤਾਂ ਰੰਧਾਵਾ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ।


author

Shivani Bassan

Content Editor

Related News