ਮਹਾਨਗਰ ਵਿਚ ਇਕ ਵਾਰ ਫ਼ਿਰ ਕੂਲ-ਕੂਲ ਹੋਇਆ ਮੌਸਮ, ਸਾਰੀ ਰਾਤ ਹੋਈ ਬਰਸਾਤ ਨਾਲ ਬਦਲਿਆ ਮੌਸਮ
Thursday, Feb 20, 2025 - 11:41 AM (IST)

ਲੁਧਿਆਣਾ (ਖ਼ੁਰਾਨਾ): ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਬੁੱਧਵਾਰ ਦੇਰ ਰਾਤ ਨੂੰ ਹਲਕੀ ਬਰਸਾਤ ਨਾਲ ਮਹਾਨਗਰ ਵਿਚ ਮੌਸਮ ਇਕ ਵਾਰ ਫ਼ਿਰ ਕੂਲ-ਕੂਲ ਹੋ ਗਿਆ। ਇਸੇ ਤਰ੍ਹਾਂ ਵੀਰਵਾਰ ਸਵੇਰ ਤੋਂ ਹੀ ਬਰਸਾਤ ਅਤੇ ਤੇਜ਼ ਠੰਡੀਆਂ ਹਵਾਵਾਂ ਕਾਰਨ ਮੌਸਮ ਦੇ ਤੇਵਰ ਪੂਰੀ ਤਰ੍ਹਾਂ ਬਦਲ ਗਏ ਹਨ।
ਇਹ ਖ਼ਬਰ ਵੀ ਪੜ੍ਹੋ - Punjab: 'ਗੰਦੇ ਕੰਮਾਂ' ਦਾ ਅੱਡਾ ਬਣੀ ਇਹ ਜਗ੍ਹਾ, ਘੰਟਿਆਂ ਦੇ ਹਿਸਾਬ ਨਾਲ...
ਸ਼ਹਿਰ ਵਿਚ ਕਈ ਦਿਨਾਂ ਤਕ ਨਿਕਲੀ ਤੇਜ਼ ਧੁੱਪ ਮਗਰੋਂ ਹੋਈ ਬਰਸਾਤ ਤੇ ਚੱਲ ਰਹੀਆਂ ਠੰਡੀਆਂ ਤੇਜ਼ ਹਵਾਵਾਂ ਕਾਰਨ ਮੌਸਮ ਵਿਚ ਅਚਾਨਕ ਤਬਦੀਲੀ ਆਈ ਹੈ। ਇਸ ਕਾਰਨ ਤਾਪਮਾਨ ਵਿਚ ਵੱਡੀ ਗਿਰਾਵਟ ਦਰਜ ਹੋਈ ਹੈ। ਸ਼ਹਿਰ ਵਾਸੀਆਂ ਨੂੰ ਮੁੜ ਤੋਂ ਠੰਡ ਦਾ ਅਹਿਸਾਸ ਹੋਣ ਲੱਗ ਪਿਆ ਹੈ। ਅੱਜ ਸਵੇਰ ਤੋਂ ਸੂਰਜ ਦੇਵਤਾ ਸੰਘਣੇ ਬੱਦਲਾਂ ਦੀ ਚੱਦਰ ਵਿਚੋਂ ਲੁਕਣ-ਮਿਚੀ ਦਾ ਖੇਡ ਖੇਡ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8