US ਤੋਂ ਡਿਪੋਰਟ ਹੋ ਕੇ ਮੁੜਿਆ ਨੌਜਵਾਨ ਤੜਕੇ ਹੀ ਘਰੋਂ ਹੋ ਗਿਆ 'ਗ਼ਾਇਬ', ਫ਼ਿਰ ਜੋ ਹੋਇਆ...
Friday, Feb 07, 2025 - 05:25 AM (IST)
ਫਿਲੌਰ (ਭਾਖੜੀ)- ਅਮਰੀਕਾ ਤੋਂ ਬੀਤੇ ਦਿਨੀਂ ਡਿਪੋਰਟ ਹੋ ਕੇ ਪੰਜਾਬ ਪੁੱਜੇ ਪ੍ਰਵਾਸੀਆਂ ਵਿਚ 4 ਨੌਜਵਾਨ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਹਨ, ਜਦੋਂਕਿ ਉਨ੍ਹਾਂ ’ਚੋਂ ਇਕ ਨੌਜਵਾਨ ਦਵਿੰਦਰਜੀਤ ਸਿੰਘ ਪੁੱਤਰ ਸਵ. ਰਾਮ ਦਾਸ ਫਿਲੌਰ ਦੇ ਪਿੰਡ ਲਾਦੜਾਂ ਦਾ ਰਹਿਣ ਵਾਲਾ ਹੈ, ਜੋ ਕਿ ਬੀਤੀ ਸਵੇਰ 5 ਵਜੇ ਭੇਤਭਰੀ ਹਾਲਾਤ ਵਿਚ ਆਪਣੇ ਘਰ ’ਚ ਬਿਨਾਂ ਕਿਸੇ ਨੂੰ ਦੱਸੇ ਮੋਟਰਸਾਈਕਲ ਲੈ ਕੇ ਨਿਕਲ ਗਿਆ।
15 ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਸ ਪ੍ਰਸ਼ਾਸਨ ਉਸ ਦਾ ਕੋਈ ਸੁਰਾਗ ਨਹੀਂ ਲਾ ਸਕੀ। ਉਸ ਦੇ ਲਾਪਤਾ ਹੋਣ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਸਥਾਨਕ ਪੁਲਸ ਦੇ ਹੱਥ-ਪੈਰ ਫੁੱਲ ਗਏ। ਨਾਇਬ ਤਹਿਸੀਲਦਾਰ ਮੈਡਮ ਸੁਨੀਤਾ, ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਅਤੇ ਚੌਕੀ ਅੱਪਰਾ ਦੇ ਮੁਖੀ ਭਾਰੀ ਪੁਲਸ ਫੋਰਸ ਨਾਲ ਦੇਰ ਸ਼ਾਮ ਤੱਕ ਉਸ ਦੇ ਘਰ ਅਤੇ ਆਸ-ਪਾਸ ਦੇ ਪਿੰਡਾਂ ਵਿਚ ਉਸ ਦਾ ਸੁਰਾਗ ਲਗਾਉਣ ਲਈ ਚੌਕਸੀ ਨਾਲ ਡਟੀ ਰਹੀ। ਹਾਲਾਂਕਿ ਉਕਤ ਨੌਜਵਾਨ ਦੇਰ ਸ਼ਾਮ ਆਪਣੇ ਆਪ ਘਰ ਵਾਪਸ ਆ ਗਿਆ।
ਇਹ ਵੀ ਪੜੋ- ਭਾਰੀ ਰਕਮ ਚੁਕਾ ਕੇ ਅਮਰੀਕਾ ਗਿਆ ਸੀ ਸਿੰਬਲ ਮਜਾਰੇ ਦਾ ਮਨਪ੍ਰੀਤ, ਡੇਢ ਮਹੀਨੇ ਮਗਰੋਂ ਹੀ ਹੋ ਗਿਆ Deport
ਨੌਜਵਾਨ ਦੀ ਮਾਤਾ ਬਲਬੀਰ ਕੌਰ ਨੇ ਦੱਸਿਆ ਕਿ ਬੀਤੇ ਸਾਲ 9 ਨਵੰਬਰ ਨੂੰ ਉਹ ਏਜੰਟ ਰਾਹੀਂ ਇੱਥੋਂ ਦੁਬਈ ਗਿਆ ਅਤੇ ਉਥੋਂ ਫਿਰ ਏਜੰਟ ਦੇ ਕਹਿਣ ’ਤੇ 18 ਦਿਨ ਪਹਿਲਾਂ ਲੱਖਾਂ ਰੁਪਏ ਖਰਚ ਕੇ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਪੁੱਜ ਗਿਆ। ਉਸ ਨੇ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰਨ ਅਤੇ ਆਪਣਾ ਵਿਆਹ ਕਰ ਕੇ ਘਰ ਵਸਾਉਣ ਵਰਗੇ ਕਈ ਸੁਪਨੇ ਦੇਖੇ ਸਨ। ਸਾਰੇ ਇਕ ਹੀ ਪਲ ਵਿਚ ਢਹਿ ਢੇਰੀ ਹੋ ਗਏ।
ਮਾਤਾ ਨੇ ਦੱਸਿਆ ਕਿ ਦਵਿੰਦਰ ਇਥੇ ਪਹਿਲਾਂ ਪਲੰਬਰ ਦਾ ਕਰਦਾ ਸੀ, ਪਰ ਉਸ ਦਾ ਗੁਜ਼ਾਰਾ ਨਹੀਂ ਹੋ ਰਿਹਾ ਸੀ। ਇਸ ਲਈ ਉਸ ਨੇ ਵਿਦੇਸ਼ ਜਾਣ ਦੀ ਸੋਚੀ, ਉਹ ਪਤਾ ਨਹੀਂ ਕਿੱਥੋਂ ਕਰਜ਼ਾ ਚੁੱਕ ਕੇ ਏਜੰਟ ਨੂੰ ਰੁਪਏ ਦੇ ਕੇ ਅਮਰੀਕਾ ਪੁੱਜਾ। ਅਮਰੀਕਾ ਦੀ ਨਵੀਂ ਸਰਕਾਰ ਨੇ ਉਸ ਨੂੰ ਡਿਪੋਰਟ ਕਰਕੇ ਵਾਪਸ ਪਹਿਲਾਂ ਤੋਂ ਵੀ ਹੋਰ ਬੁਰੇ ਹਾਲਾਤਾਂ ਵਿਚ ਘਰ ਵਾਪਸ ਭੇਜ ਦਿੱਤਾ। ਜੇਕਰ ਅਮਰੀਕਾ ਦੀ ਨਵੀਂ ਸਰਕਾਰ ਨੇ ਅਜਿਹਾ ਹੀ ਕਰਨਾ ਸੀ ਤਾਂ ਉਹ ਪਹਿਲਾਂ ਹੀ ਅਜਿਹੀ ਸਖ਼ਤੀ ਕਰਦੀ ਜਿਸ ਨਾਲ ਉਨ੍ਹਾਂ ਵਰਗੇ ਗਰੀਬ ਲੋਕ ਕਰਜ਼ੇ ਵਿਚ ਡੁੱਬ ਕੇ ਉਥੇ ਜਾਣ ਦਾ ਰਿਸਕ ਨਾ ਉਠਾਉਂਦੇ।
ਦਵਿੰਦਰਜੀਤ ਦੇ ਗਾਇਬ ਹੋਣ ਬਾਰੇ ਉਸ ਦੇ ਘਰ ਵਿਚ ਮੌਜੂਦ ਕੁਝ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਦਵਿੰਦਰਜੀਤ ਏਜੰਟ ਨਾਲ ਗੱਲ ਕਰਨ ਲਈ ਘਰੋਂ ਨਿਕਲਿਆ ਸੀ। ਏਜੰਟ ਨੇ ਉਸ ਨੂੰ ਇੱਥੋਂ ਦੁਬਈ ਅਤੇ ਉਥੋਂ ਅਮਰੀਕਾ 42 ਲੱਖ ਰੁਪਏ ਵਿਚ ਭੇਜਿਆ ਸੀ। ਇਸ ਦਾ ਖੁਲਾਸਾ ਉਸ ਨੇ ਉਥੋਂ ਫੋਨ ਕਰਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਕੀਤਾ ਸੀ।
ਹੁਣ ਜਦੋਂ ਉਹ ਡਿਪੋਰਟ ਹੋ ਕੇ ਵਾਪਸ ਆ ਗਿਆ ਤਾਂ ਇਕ ਤਾਂ ਏਜੰਟ ਨੂੰ ਲੱਖਾਂ ਰੁਪਏ ਵਾਪਸ ਕਰਨੇ ਪੈਣੇ ਸਨ, ਦੂਜਾ ਏਜੰਟ ਨੂੰ ਇਹ ਵੀ ਡਰ ਸੀ ਕਿ ਕਿਤੇ ਦਵਿੰਦਰਜੀਤ ਪ੍ਰਸ਼ਾਸਨ ਨੂੰ ਇਹ ਨਾ ਦੱਸ ਦੇਵੇ ਕਿ ਕਿਸ ਤਰ੍ਹਾਂ ਏਜੰਟ ਨੇ ਉਸ ਨੂੰ ਡੰਕੀ ਜ਼ਰੀਏ ਦੋ ਨੰਬਰ ਦੇ ਰਸਤਿਓਂ ਅਮਰੀਕਾ ਵਿਚ ਦਾਖਲ ਕਰਵਾਇਆ ਸੀ। ਉਸ ਏਜੰਟ ਨੇ ਦਵਿੰਦਰਜੀਤ ਨੂੰ ਸਵੇਰ ਹੀ ਪੱਤਰਕਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਘਰ ਪੁੱਜਣ ਤੋਂ ਪਹਿਲਾਂ ਉਸ ਨੂੰ ਗਾਇਬ ਕਰਵਾ ਦਿੱਤਾ।
ਇਹ ਵੀ ਪੜ੍ਹੋ- UK ਦਾ ਸਟੱਡੀ ਵੀਜ਼ਾ ਹੋਣ ਦੇ ਬਾਵਜੂਦ US ਤੋਂ ਇੰਡੀਆ ਡਿਪੋਰਟ ਹੋਈ ਮੁਸਕਾਨ, MLA ਨੇ ਘਰ ਪਹੁੰਚ ਜਾਣਿਆ ਹਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e