ਪੰਜਾਬ 'ਚ ਜਿਸਮਫ਼ਿਰੋਸ਼ੀ ਦੇ ਧੰਦੇ ਦਾ ਪਰਦਾਫ਼ਾਸ਼! ਇਕ ਰਾਤ ਦਾ 10 ਹਜ਼ਾਰ...
Saturday, Feb 08, 2025 - 02:06 PM (IST)
![ਪੰਜਾਬ 'ਚ ਜਿਸਮਫ਼ਿਰੋਸ਼ੀ ਦੇ ਧੰਦੇ ਦਾ ਪਰਦਾਫ਼ਾਸ਼! ਇਕ ਰਾਤ ਦਾ 10 ਹਜ਼ਾਰ...](https://static.jagbani.com/multimedia/2025_2image_13_30_17312661973.jpg)
ਲੁਧਿਆਣਾ (ਤਰੁਣ): ਬੱਸ ਸਟੈਂਡ ਨੇੜੇ ਜਿਸਮਫ਼ਿਰੋਸ਼ੀ ਦਾ ਧੰਦਾ ਕਰਨ ਵਾਲੇ 2 ਹੋਟਲਾਂ 'ਤੇ ਪੁਲਸ ਨੇ ਰੇਡ ਕੀਤੀ ਹੈ। ਇਸ ਵਿਚ ਗੰਦਾ ਧੰਦਾ ਕਰਨ ਵਾਲੀਆਂ 3 ਕੁੜੀਆਂ ਸਮੇਤ 5 ਲੋਕਾਂ ਨੂੰ ਪੁਲਸ ਨੇ ਕਾਬੂ ਕੀਤਾ ਹੈ। ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੱਸ ਸਟੈਂਡ ਨੇੜੇ ਗੁਪਤ ਸੂਚਨਾ ਦੇ ਅਧਾਰ 'ਤੇ ਜੀ ਸਟਾਰ ਅਤੇ ਅਰਮਾਨ ਹੋਟਲ ਵਿਚ ਰੇਡ ਕੀਤੀ। ਦੋਹਾਂ ਹੋਟਲਾਂ ਤੋਂ 3 ਕੁੜੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਸ ਦੇ ਨਾਲ ਹੀ ਜੀ ਸਟਾਰ ਹੋਟਲ ਦੇ ਮਾਲਕ ਤੇ ਮੈਨੇਜਰ ਬੰਟੀ ਤੇ ਅਰਮਾਨ ਹੋਟਲ ਦੇ ਮਾਲਕ ਤੇ ਮੈਨੇਜਰ ਪਰਵੇਜ਼ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਲਗਾਤਾਰ 2 ਦਿਨ ਬੰਦ ਰਹਿਣਗੇ ਸਕੂਲ
ਥਾਣਾ ਮੁਖੀ ਬਲਵੰਤ ਸਿੰਘ ਨੇ ਦੱਸਿਆ ਕਿ ਫੜੀਆਂ ਗਈਆਂ 3 ਕੁੜੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਕੁੜੀਆਂ ਤੋਂ ਹੋਟਲ ਦਾ ਮਾਲਕ ਜਿਸਮਫ਼ਿਰੋਸ਼ੀ ਦਾ ਧੰਦਾ ਕਰਵਾ ਰਿਹਾ ਹੈ। ਪੁਲਸ ਨੇ ਕੁੜੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦੇ ਧਾਰਾ 164 ਦੇ ਬਿਆਨ ਦਰਜ ਕਰਵਾਏ ਹਨ। ਜਦਕਿ ਹੋਟਲ ਮਾਲਕ ਤੇ ਮੈਨੇਜਰ ਬੰਟੀ ਤੇ ਪਰਵੇਜ਼ ਦੇ ਖ਼ਿਲਾਫ਼ ਇਮੋਰਲ ਟਰੈਫਿਕਿੰਗ ਦੇ ਦੋਸ਼ ਵਿਚ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ ਹੈ।
ਹਾਥੀ ਦੇ ਦੰਦ ਖਾਉਣ ਦੇ ਹੋਰ ਤੇ ਦਿਖਾਉਣ ਦੇ ਹੋਰ
ਬੱਸ ਸਟੈਂਡ ਸਥਿਤ ਹੋਟਲਾਂ ਵਿਚ ਬੈਠਣ ਵਾਲੇ ਮੈਨੇਜਰ ਤੇ ਮਾਲਕ 'ਤੇ ਇਹ ਕਹਾਵਤ ਫਿੱਟ ਬੈਠਦੀ ਹੈ ਕਿ ਹਾਥੀ ਦੇ ਦੰਦ ਖਾਉਣ ਦੇ ਹੋਰ ਤੇ ਦਿਖਾਉਣ ਦੇ ਹੋਰ ਹਨ। ਦਰਅਸਲ, ਬੱਸ ਸਟੈਂਡ ਨੇੜੇ ਜ਼ਿਆਦਾਤਰ ਹੋਟਲਾਂ ਦੇ ਮਾਲਕ ਰਸੂਖ਼ਦਾਰ ਹਨ। ਜਿਹੜੇ ਕਰਿੰਦਿਆਂ ਦੇ ਨਾਂ 'ਤੇ ਹੋਟਲਾਂ ਦੀ ਲੀਜ਼ ਬਣਵਾਉਂਦੇ ਹਨ। ਪੁਲਸ ਰੇਡ ਦੌਰਾਨ ਉਨ੍ਹਾਂ ਕਰਿੰਦਿਆਂ ਨੂੰ ਮਾਲਕ ਸਮਝ ਕੇ ਪੁਲਸ ਗ੍ਰਿਫ਼ਤਾਰ ਕਰ ਲੈਂਦੀ ਹੈ, ਜਦਕਿ ਰਸੂਖ਼ਦਾਰ ਅਸਲੀ ਹੋਟਲਾਂ ਦੇ ਮਾਲਕ ਇਨ੍ਹਾਂ ਕਰਿੰਦਿਆਂ ਨੂੰ ਕੁਝ ਘੰਟਿਆਂ ਵਿਚ ਛੁਡਵਾ ਕੇ ਵਾਪਸ ਧੰਦੇ 'ਤੇ ਬਿਠਾ ਦਿੰਦੇ ਹਨ। ਕਹਿਣ ਦਾ ਭਾਵ ਹੈ ਕਿ ਬੱਸ ਸਟੈਂਡ ਨੇੜੇ ਜਿਸਮਫ਼ਿਰੋਸ਼ੀ ਦਾ ਧੰਦਾ ਕਰਨ ਵਾਲੇ ਗਰੁੱਪ ਇਕ ਮਾਫ਼ੀਆ ਦਾ ਰੂਪ ਧਾਰ ਚੁੱਕਿਆ ਹੈ। ਅਜਿਹਾ ਨਹੀਂ ਹੈ ਕਿ ਪੁਲਸ ਨੂੰ ਇਨ੍ਹਾਂ ਦੀ ਅਸਲੀਅਤ ਦੀ ਜਾਣਕਾਰੀ ਨਹੀਂ ਹੈ। ਪਰ ਰਾਜਨੇਤਾ ਤੇ ਰਸੂਖ਼ਦਾਰਾਂ ਦੇ ਦਬਾਅ ਵਿਚ ਪੁਲਸ ਅਕਸਰ ਕੰਮ ਕਰਦੀ ਹੈ।
ਇਹ ਖ਼ਬਰ ਵੀ ਪੜ੍ਹੋ - Punjab: ਹੋਟਲ 'ਚ ਚੱਲ ਰਿਹਾ ਸੀ 'ਗੰਦਾ' ਧੰਦਾ! ਉੱਪਰੋਂ ਜਾ ਪਹੁੰਚੇ ਨਿਹੰਗ ਸਿੰਘ, ਕੰਧਾਂ ਟੱਪ-ਟੱਪ ਭੱਜੇ ਮੁੰਡੇ ਕੁੜੀਆਂ
ਕੁੜੀਆਂ ਲਾਉਂਦੀਆਂ ਨੇ ਚਿੱਟਾ, ਇਕ ਰਾਤ ਦੀ ਫ਼ੀਸ 10 ਹਜ਼ਾਰ ਰੁਪਏ
ਹੋਟਲਾਂ ਵਿਚ ਧੰਦਾ ਕਰਨ ਵਾਲੀਆਂ ਕੁੜੀਆਂ ਇਕ ਰਾਤ ਦਾ 5 ਤੋਂ 10 ਹਜ਼ਾਰ ਰੁਪਏ ਚਾਰਜ ਕਰਦੀਆਂ ਹਨ। ਇਨ੍ਹਾਂ ਵਿਚੋਂ ਕਈ ਕੁੜੀਆਂ ਚਿੱਟੇ ਦਾ ਮਹਿੰਗਾ ਨਸ਼ਾ ਕਰਦੀਆਂ ਹਨ। ਜਵਾਹਰ ਨਗਰ ਕੈਂਪ ਦੇ ਜ਼ਿਆਦਾਤਰ ਨਸ਼ਾ ਤਸਕਰ ਇਨ੍ਹਾਂ ਕੁੜੀਆਂ ਨੂੰ ਚਿੱਟੇ ਦੀ ਸਪਲਾਈ ਕਰਨ ਲਈ ਇਨ੍ਹਾਂ ਹੋਟਲਾਂ ਵਿਚ ਜਾਂਦੇ ਹਨ। ਥਾਣਾ ਡਵੀਜ਼ਨ ਨੰਬਰ 5 ਦੇ ਇਲਾਕਾ ਜਵਾਹਰ ਨਗਰ ਕੈਂਪ ਚਿੱਟੇ ਦੀ ਤਸਕਰੀ ਲਈ ਮਸ਼ਹੂਰ ਹੈ। ਇਸ ਦੇ ਬਾਵਜੂਦ ਚਿੱਟਾ ਤੇ ਜਿਸਮਫ਼ਿਰੋਸ਼ੀ ਦਾ ਧੰਦਾ ਕਿਨ੍ਹਾਂ ਲੀਡਰਾਂ ਤੇ ਰਸੂਖ਼ਦਾਰਾਂ ਦੀ ਸ਼ਹਿ 'ਤੇ ਚੱਲ ਰਿਹਾ ਹੈ, ਇਹ ਗੱਲ ਵੀ ਜਗ ਜ਼ਾਹਿਰ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8