ਰੇਲਵੇ ਲਾਇਨ ਤੋਂ ਬਰਾਮਦ ਹੋਈ ਲਾਵਾਰਸ ਜਨਾਨੀ ਦੀ ਕੱਟੀ ਹੋਈ ਲਾਸ਼

3/2/2021 4:37:46 PM

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਰੇਲਵੇ ਸ਼ਟੇਸ਼ਨ ਦੇ ਨਜ਼ਦੀਕ ਜਾਖਲ ਬਠਿੰਡਾ ਲਾਇਨ 227/17 ਬੁਰਜੀ ਦੇ ਨਜ਼ਦੀਕ ਇੱਕ ਲਾਵਾਰਸ ਜਨਾਨੀ ਦੀ ਕੱਟੀ ਹੋਈ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ। ਚੌਕੀ ਇੰਚਾਰਜ ਸੁਖਮਣ ਸਿੰਘ ਨੇ ਦੱਸਿਆ ਕਿ ਲਾਸ਼ ਦੀ ਪਛਾਣ ਕਰਨ ਲਈ ਉਨ੍ਹਾਂ ਨੇ ਉਸ ਨੂੰ ਮੁਰਦਾ ਘਰ ਵਿੱਚ 72 ਘੰਟਿਆ ਲਈ ਰੱਖਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਜਨਾਨੀ ਦੀ ਉਮਰ 40 ਤੋਂ 50 ਸਾਲ ਦੱਸੀ ਜਾ ਰਹੀ ਹੈ। ਚੋਕੀ ਦੇ ਮੁਨਸ਼ੀ ਜੁਗਰਾਜ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


rajwinder kaur

Content Editor rajwinder kaur