ਪੰਜਾਬੀ ਗਾਇਕ ਆਰ. ਨੇਤ ਲੋੜਵੰਦਾਂ ਦੀ ਮਦਦ ਲਈ ਆਏ ਅੱਗੇ

03/28/2020 7:22:11 PM

ਬੁਢਲਾਡਾ,(ਮਨਜੀਤ)- ਕੋਰੋਨਾ ਵਾਇਰਸ ਦੇ ਫੈਲਣ ਨਾਲ ਪੂਰਾ ਵਿਸ਼ਵ ਜਿੱਥੇ ਇਸ ਦੀ ਲਪੇਟ ਵਿੱਚ ਆ ਰਿਹਾ ਹੈ। ਉਥੇ ਹੀ ਹਰ ਇੱਕ ਨਾਗਰਿਕ ਦੇ ਚਿਹਰੇ ਉੱਤੇ ਚਿੰਤਾ ਨਜਰ ਆ ਰਹੀ ਹੈ। ਇਸ ਦੇ ਲਈ ਕੇਂਦਰ ਅਤੇ ਸੂਬਾ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਲੋੜਵੰਦ ਲੋਕਾਂ ਦੀ ਸੇਵਾ ਲਈ ਹਾਜਰ ਹੋ ਰਹੀਆਂ ਹਨ ਅਤੇ ਨਾਲ ਹੀ ਇਸ ਨਾਜੁਕ ਘੜੀ ਵਿੱਚ ਗਾਇਕ ਵੀ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਸੁਚੇਤ ਕਰ ਰਹੇ ਹਨ। ਅੱਜ ਵਿਧਾਨ ਸਭਾ ਹਲਕਾ ਬੁਢਲਾਡਾ ਵਿੱਚ ਪੈਂਦੇ ਪਿੰਡ ਧੰਨਪੁਰਾ ਵਿਖੇ ਉੱਘੇ ਅਦਾਕਾਰ ਅਤ ਪੰਜਾਬ ਦੇ  ਪ੍ਰਸਿੱਧ ਗਾਇਕ ਆਰ.ਨੇਤ ਧੰਨਪੁਰਾ ਨੇ ਜੱਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕ ਜੁੱਟ ਹੋ ਕੇ ਇਸ ਮਹਾਂਮਾਰੀ ਵਿਰੁੱਧ ਲੜਨਾ ਚਾਹੀਦਾ ਹੈ ਕਿਉਂਕਿ ਇਹ ਇੱਕ ਅਜਿਹੀ ਬਿਮਾਰੀ ਹੈ। ਜਿਸ ਦੀ ਰੋਕਥਾਮ ਲਈ ਕੋਈ ਵੀ ਦਵਾਈ ਤਿਆਰ ਨਹੀਂ ਹੋਈ। ਇਸੇ ਲਈ ਆਪਣੀ ਸੁਰੱਖਿਆ ਆਪ ਰੱਖਣ ਲਈ 1 ਫੁੱਟ ਤੋਂ 2 ਫੁੱਟ ਬਣਾ ਕੇ ਰੱਖੀ ਜਾਵੇ। ਗਾਇਕ ਆਰ.ਨੇਤ ਨੇ ਕਿਹਾ ਕਿ ਉਹ ਖੁਦ ਵੀ ਪਿੰਡ ਵਿੱਚ ਦਿਹਾੜੀਦਾਰ ਮਜਦੂਰ ਅਤੇ ਲੋੜਵੰਦਾਂ ਦੀ ਸੇਵਾ ਵਿੱਚ ਹਾਜਰ ਹੋ ਕੇ ਦਸਵੰਧ ਕੱਢ ਰਿਹਾ ਹੈ ਅਤੇ ਨਾਲ ਹੀ ਆਪਣੇ ਖੇਤਾਂ ਵਿੱਚ ਬੀਜੀਆਂ ਹਰੀਆਂ ਸਬਜੀਆਂ ਵੀ ਲੋੜਵੰਦ ਵਿਅਕਤੀਆਂ ਨੂੰ ਮਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪੁਲਸ ਅਤੇ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਇਆਂ ਸਾਨੂੰ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਆਪਾਂ ਨੂੰ ਸੁਰੱਖਿਅਤ ਰੱਖ ਰਹੇ ਹਨ। ਇਸ ਦੇ ਲਈ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਾਡਾ ਵੀ ਮੁੱਢਲਾ ਫਰਜ ਬਣਦਾ ਹੈ।  ਇਸ ਮੌਕੇ ਸਾਬਕਾ ਸਰਪੰਚ ਮਹਿੰਦਰ ਸਿੰਘ ਸੈਦੇਵਾਲਾ, ਵੀਰਦਵਿੰਦਰ ਸਿੰਘ ਕਾਕੂ ਸੈਦੇਵਾਲੀਆ, ਰਾਜ ਸ਼ਰਮਾ ਧੰਨਪੁਰਾ ਵੀ ਮੌਜੂਦ ਸਨ।


Bharat Thapa

Content Editor

Related News