ਵਧਣ ਦੀ ਬਜਾਏ ਘਟਿਆ ਸਰਦ ਰੁੱਤ ਇਜਲਾਸ ਦਾ ਸਮਾਂ
Thursday, Dec 13, 2018 - 06:49 PM (IST)

ਚੰਡੀਗੜ੍ਹ—ਤਿੰਨ ਦਿਨਾਂ ਤਕ ਚੱਲਣ ਵਾਲੇ ਪੰਜਾਬ ਵਿਧਾਨਸਭਾ ਸਰਦ ਰੁੱਤ ਸੈਸ਼ਨ ਦੀ ਸਮਾਂ ਸੀਮਾ ਘੱਟ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰਫ ਕੱਲ ਦਾ ਦਿਨ ਹੀ ਵਿਧਾਨਸਭਾ ਸਰਦ ਰੁੱਤ ਸੈਸ਼ਨ ਦੀ ਬੈਠਕ ਹੋਵੇਗੀ। ਕੱਲ ਦੀ ਬੈਠਕ ਤੋਂ ਬਾਅਦ ਸਦਨ ਦੀ ਕਾਰਵਾਈ ਖਤਮ ਕਰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਸੈਸ਼ਨ 13 ਦਸੰਬਰ ਤੋਂ ਲੈ ਕੇ 15 ਦਸੰਬਰ ਤਕ ਚੱਲਣਾ ਸੀ ਪਰ ਹੁਣ ਇਸ ਦੀ ਸਮਾਂ ਸੀਮਾ ਘਟਾ ਦਿੱਤੀ ਗਈ ਹੈ। ਵਿਰੋਧੀਆਂ ਵਲੋਂ ਸੈਸ਼ਨ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਜਾ ਰਹੀ ਸੀ