ਪੰਜਾਬ ਸਰਕਾਰ ਵੀ 24 ਘੰਟੇ ਦੁਕਾਨਾਂ ਤੇ ਮਾਲ ਖੋਲ੍ਹਣ ਦੀ ਇਜਾਜ਼ਤ ਦੇ ਦੇਵੇ ਤਾਂ ਵਧੇਗਾ ਕਾਰੋਬਾਰ

01/24/2020 12:29:46 AM

ਲੁਧਿਆਣਾ, (ਧੀਮਾਨ)— ਮੁੰਬਈ ਵਾਂਗ ਪੰਜਾਬ ਸਰਕਾਰ ਵੀ 24 ਘੰਟੇ ਦੁਕਾਨਾਂ ਅਤੇ ਸ਼ਾਪਿੰਗ ਮਾਲ ਖੋਲ੍ਹਣ ਦੀ ਇਜਾਜ਼ਤ ਦੇ ਦੇਵੇ ਤਾਂ ਕਾਰੋਬਾਰ ਦਾ ਪੱਧਰ ਕਾਫੀ ਉੱਚਾ ਜਾ ਸਕਦਾ ਹੈ। ਖਾਸ ਤੌਰ 'ਤੇ ਡਿਪਾਰਟਮੈਂਟਲ ਸਟੋਰ, ਸਿਨੇਮਾ ਹਾਲ, ਹੋਟਲ ਐਂਡ ਰੈਸਟੋਰੈਂਟ ਅਤੇ ਸਬਜ਼ੀ-ਫਲ ਆਦਿ ਖਰੀਦਣ ਲਈ ਆਮ ਜਨਤਾ ਨੂੰ ਜਿੱਥੇ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ, ਉਥੇ ਰੋਜ਼ਗਾਰ ਅਤੇ ਦੁਕਾਨਦਾਰਾਂ ਦੀ ਕਮਾਈ 'ਚ ਇਜ਼ਾਫਾ ਹੋਵੇਗਾ।

ਲੁਧਿਆਣਾ ਇੰਡਸਟ੍ਰੀਅਲ ਟਾਊਨ ਹੈ। ਇਥੋਂ ਦੇ ਲੋਕ ਰਾਤ 9-10 ਵਜੇ ਤੋਂ ਬਾਅਦ ਆਪਣੇ ਘਰ ਮੁੜਦੇ ਹਨ। ਜੇਕਰ ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਨਾਲ ਕਿਤੇ ਡਿਨਰ ਜਾਣਾ ਹੁੰਦਾ ਹੈ ਤਾਂ ਉਨ੍ਹਾਂ ਦਾ ਧਿਆਨ ਘੜੀਆਂ 'ਤੇ ਹੁੰਦਾ ਹੈ। ਕਾਰਣ, 11 ਵਜੇ ਰੈਸਟੋਰੈਂਟ ਬੰਦ ਹੋਣ ਦਾ ਸਮਾਂ ਹੋ ਜਾਂਦਾ ਹੈ। ਇਸ ਲਈ ਲੋਕ ਘਰ 'ਚ ਰਹਿਣਾ ਪਸੰਦ ਕਰਦੇ ਹਨ, ਜਿਸ ਤਰ੍ਹਾਂ ਮੁੰਬਈ ਸਰਕਾਰ ਨੇ 24 ਘੰਟੇ ਦੁਕਾਨਾਂ ਅਤੇ ਸ਼ਾਪਿੰਗ ਮਾਲ ਖੁੱਲ੍ਹੇ ਰੱਖਣ ਲਈ ਕੈਬਨਿਟ 'ਚ ਪਾਸ ਕਰਵਾ ਦਿੱਤਾ ਹੈ। ਇਸੇ ਤਰ੍ਹਾਂ ਪੰਜਾਬ 'ਚ ਵੀ ਹੋਣਾ ਚਾਹੀਦਾ ਹੈ। ਹਾਲਾਂਕਿ ਪੰਜਾਬ 'ਚ ਮੁੰਬਈ ਵਾਂਗ ਅਪਰਾਧ ਨਹੀਂ ਹੈ। ਫਿਰ ਵੀ ਮੁੰਬਈ ਸਰਕਾਰ ਨੇ ਆਪਣੇ ਕਾਰੋਬਾਰੀਆਂ ਦਾ ਵਪਾਰ ਵਧਾਉਣ ਲਈ 24 ਘੰਟੇ ਦੀ ਮਨਜ਼ੂਰੀ ਦਿਵਾਈ। ਪੰਜਾਬ 'ਚ 11 ਵਜੇ ਤੋਂ ਬਾਅਦ ਰੈਸਟੋਰੈਂਟ ਦਾ ਕੰਮ ਚੱਲਦਾ ਹੈ ਪਰ ਸਮੇਂ ਦੀ ਪਾਬੰਦੀ ਕਾਰਣ ਇਹ ਪੂਰੀ ਤਰ੍ਹਾਂ ਠੱਪ ਹੈ। ਜੇਕਰ ਪੰਜਾਬ ਵਿਚ 24 ਘੰਟੇ ਦੀ ਮਨਜ਼ੂਰੀ ਮਿਲ ਜਾਵੇ ਤਾਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਹੋਟਲ ਅਤੇ ਰੈਸਟੋਰੈਂਟ ਦੀ ਆਮਦਨ 'ਚ ਵੀ ਇਜ਼ਾਫਾ ਹੋਵੇਗਾ। ਇਸ ਦੇ ਨਾਲ ਹੀ ਵਿੱਕਰੀ ਵਧਣ ਨਾਲ ਰੈਵੇਨਿਊ 'ਚ ਵੀ ਇਜ਼ਾਫਾ ਹੋਵੇਗਾ।

-ਅਮਰਵੀਰ ਸਿੰਘ, ਪ੍ਰਧਾਨ ਹੋਟਲ ਐਂਡ ਰੈਸਟੋਰੈਂਟ ਪੰਜਾਬ

ਰਾਜ ਦੀ ਤਰੱਕੀ ਤਾਂ ਹੀ ਹੁੰਦੀ ਹੈ ਜੇਕਰ ਲੋਕਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ 24 ਘੰਟੇ ਮੁਹੱਈਆ ਹੋਣ। ਦੇਰ ਰਾਤ ਕਿਸੇ ਨੂੰ ਖਾਣਾ, ਦੁੱਧ ਜਾਂ ਦਵਾਈ ਦੀ ਲੋੜ ਪੈ ਜਾਵੇ ਤਾਂ ਉਸ ਨੂੰ ਸਵੇਰ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਲਈ ਬਿਹਤਰ ਹੋਵੇਗਾ ਕਿ ਪੰਜਾਬ ਸਰਕਾਰ ਵੀ ਮੁੰਬਈ ਵਾਂਗ 24 ਘੰਟੇ ਦੁਕਾਨਾਂ ਖੋਲ੍ਹਣ ਲਈ ਕੈਬਨਿਟ 'ਚ ਪ੍ਰਸਤਾਵ ਰੱਖੇ। ਇਸ ਨਾਲ ਰੋਜ਼ਗਾਰ ਵਧੇਗਾ ਕਿਉਂਕਿ ਲੋਕ ਦਿਨ-ਰਾਤ ਸ਼ਿਫਟਾਂ 'ਚ ਕੰਮ ਕਰਨਗੇ ਅਤੇ ਸੇਲ ਵੀ ਵਧੇਗੀ ਪਰ ਦੁਕਾਨਾਂ ਦੀ ਸੁਰੱਖਿਆ ਦਾ ਵੀ ਪੁਖਤਾ ਪ੍ਰਬੰਧ ਹੋਣਾ ਚਾਹੀਦਾ ਹੈ। ਜਗ੍ਹਾ-ਜਗ੍ਹਾ ਸੀ. ਸੀ. ਟੀ. ਵੀ. ਕੈਮਰੇ ਹੋਣੇ ਚਾਹੀਦੇ ਹਨ ਅਤੇ ਹਰ ਆਉਣ-ਜਾਣ ਵਾਲੇ ਦੀ ਸਰਗਰਮੀ 'ਤੇ ਪੁਲਸ ਦੀ ਨਜ਼ਰ ਹੋਣੀ ਚਾਹੀਦੀ ਹੈ। ਇਸ ਨਾਲ ਪੰਜਾਬ ਦਾ ਰੈਵੇਨਿਊ ਵੀ ਵਧੇਗਾ।

—ਅਸ਼ੋਕ ਗੁਪਤਾ, ਐੱਮ. ਡੀ. ਰਿਖੀ ਮੈਗਾ ਮਾਰਟ


KamalJeet Singh

Content Editor

Related News