ਬੋਲਣ ਅਤੇ ਚੱਲਣ ਤੋਂ ਅਸਮਰੱਥ ਦੋ ਸਕੀਆਂ ਭੈਣਾਂ ਨੇ ਪੰਜਾਬ ਸਰਕਾਰ ਨੂੰ ਲਾਈ ਗੁਹਾਰ
Tuesday, Jul 16, 2019 - 05:21 PM (IST)

ਸੰਦੋੜ (ਰਿਖੀ)—ਜ਼ਿਲਾ ਸੰਗਰੂਰ ਦੇ ਪਿੰਡ ਖੁਰਦ ਵਿਖੇ ਬੇਹੱਦ ਗਰੀਬੀ ਅਤੇ ਕੁਦਰਤੀ ਮਾਰ ਝੱਲ ਰਹੀਆਂ ਦੋ ਸਕੀਆਂ ਭੈਣਾਂ ਜਮੀਲਾ ਅਤੇ ਆਸੀਆ ਬੇਹੱਦ ਮੁਸ਼ਕਲਾਂ ਭਰੀ ਜ਼ਿੰਦਗੀ ਬਤੀਤ ਕਰਨ ਨੂੰ ਮਜ਼ਬੂਰ ਹੋ ਰਹੀਆਂ ਹਨ। ਜਾਣਕਾਰੀ ਮੁਤਾਬਰ ਇਹ ਦੋਵੇਂ ਭੈਣਾਂ ਪੁੱਤਰੀਆਂ ਸਫੀ ਮੁਹੰਮਦ ਵਾਸੀ ਖੁਰਦ ਨੇ ਪੈਨਸ਼ਨ,ਕੱਚਾਂ ਘਰ ਲਈ ਗ੍ਰਾਂਟ, ਬਿਜਲੀ ਦੇ ਬਿਲ ਦੀ ਮੁਆਫੀ ਅਤੇ ਪਖਾਨੇ ਬਣਾਉਣ ਲਈ ਤੇ ਮੱਢਲੀਆਂ ਸਹੂਲਤਾਂ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਦਦ ਦੀ ਗੁਹਾਰ ਲਾਈ ਹੈ।