ਭਾਜਪਾ ਜਲਦ ਕਰੇਗੀ ਆਪਣੇ ਉਮੀਦਵਾਰਾਂ ਦਾ ਐਲਾਨ : ਕਮਲ ਸ਼ਰਮਾ

Sunday, Apr 07, 2019 - 02:57 PM (IST)

ਭਾਜਪਾ ਜਲਦ ਕਰੇਗੀ ਆਪਣੇ ਉਮੀਦਵਾਰਾਂ ਦਾ ਐਲਾਨ : ਕਮਲ ਸ਼ਰਮਾ

ਫਿਰੋਜ਼ਪੁਰ (ਸਨੀ) - ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਨੇ ਕਮਰ-ਕੱਸਣੀ ਸ਼ੁਰੂ ਕਰ ਦਿੱਤੀ ਹੈ ਅਤੇ ਪਾਰਟੀਆਂ ਵਲੋਂ ਆਪੋ-ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪੰਜਾਬ 'ਚ ਭਾਜਪਾ ਵਲੋਂ ਅਜੇ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ। ਇਸ ਸਬੰਧ 'ਚ ਜਦੋਂ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਮੈਂਬਰ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪੰਜਾਬ 'ਚ ਭਾਜਪਾ ਦੀ ਸਰਕਾਰ ਵਲੋਂ ਜਲਦ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਪੰਜਾਬ 'ਚ 13 ਲੋਕ ਸਭਾ ਸੀਟਾਂ ਦਾ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਸਿਰਫ ਕਾਂਗਰਸ ਨਾਲ ਹੈ। ਸ਼ੇਰ ਸਿੰਘ ਘੁਬਾਇਆ ਦੇ ਵਾਇਰਲ ਹੋਏ ਸਟਿੰਗ ਅਪ੍ਰੇਸ਼ਨ 'ਤੇ ਤੰਜ ਕਸੱਦਿਆਂ ਕਮਲ ਸ਼ਰਮਾ ਨੇ ਕਿਹਾ ਕਿ 'ਜੋ ਹੁਣ ਪੈਸੇ ਵੰਡ ਰਿਹਾ, ਕੱਲ ਨੂੰ ਇਕੱਠੇ ਵੀ ਕਰੇਗਾ'।
                                  


author

rajwinder kaur

Content Editor

Related News