PAU ਨੇ 12 ਸਾਲ ਦੀ ਸਖਤ ਮਿਹਨਤ ਮਗਰੋਂ ਪੈਦਾ ਕੀਤੀ ਪੀਲੇ ਰੰਗ ਦੇ ਪਿਆਜ਼ ਦੀ ਕਿਸਮ

08/30/2019 1:28:52 PM

ਲੁਧਿਆਣਾ - ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ 12 ਸਾਲ ਦੀ ਸਖਤ ਮਿਹਨਤ ਕਰਨ ਤੋਂ ਬਾਅਦ ਪੀਲੇ ਰੰਗ ਦੇ ਪਿਆਜ਼ਾ ਦੀ ਕਿਸਮ ਪੈਦਾ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੀਲੇ ਰੰਗ ਦੀ ਨਵੀਂ ਕਿਸਮ ਦਾ ਇਹ ਪਿਆਜ਼ ਨਾ ਸਿਰਫ ਰਸੋਈ ਘਰ ਦਾ ਜ਼ਾਇਜਾ ਬਦਲੇਗਾ ਸਗੋਂ ਕਿਸਾਨਾਂ ਦੀ ਆਰਥਿਕ ਹਾਲਾਤ ਨੂੰ ਵੀ ਮਜ਼ਬੂਤ ਕਰਨ ’ਚ ਸਹਾਈ ਸਿੱਧ ਹੋਣ ਵਾਲਾ ਹੈ। ਦੱਸ ਦੇਈਏ ਕਿ ਪੀ.ਏ.ਯੂ. ਸਬਜ਼ੀ ਵਿਭਾਗ ਨੇ ਇਸ ਸਫਲਤਾ ਨੂੰ 12 ਸਾਲਾ ਦੀ ਸਖਤ ਮਿਹਨਤ ਤੋਂ ਬਾਅਦ ਹਾਸਲ ਕੀਤਾ ਹੈ, ਜਿਸ ਨੂੰ ਉਨ੍ਹਾਂ ਨੇ ਪੀ.ਵਾਈ.ਓ-1 ਦਾ ਨਾਂ ਦਿੱਤਾ ਹੈ। ਅਕਤੂਬਰ ਦੇ ਮਹੀਨੇ ਇਸ ਪਿਆਜ਼ ਦਾ ਬੀਜ ਪੰਜਾਬ ਦੇ ਕਿਸਾਨਾਂ ਲਈ ਵੀ ਉਪਲੰਬਧ ਕਰ ਦਿੱਤਾ ਜਾਵੇਗਾ। ਅਗਲੇ ਸਾਲ ਦੇ ਅਖੀਰ ਤੱਕ ਇਸ ਦਾ ਬੀਜ ਹੋਰਾਂ ਪ੍ਰਦੇਸ਼ਾਂ ’ਚ ਪਹੁੰਚ ਜਾਵੇਗਾ। 

ਜ਼ਿਕਰਯੋਗ ਹੈ ਕਿ ਦੇਸ਼ ’ਚ ਪਿਆਜ਼ ਦੀ ਖੇਤੀ ਪੰਜਾਬ, ਮਹਾਰਾਸ਼ਟਰ, ਗੁਜਰਾਤ, ਆਧਰਾ ਪ੍ਰਦੇਸ਼ ਅਤੇ ਕਰਨਾਟਕ ’ਚ ਹੁੰਦੀ ਹੈ ਅਤੇ ਹਰ ਸਾਲ ਦੇਸ਼ ’ਚ ਕਰੀਬ 4 ਹਜ਼ਾਰ ਕਰੋੜ ਦਾ ਪਿਆਜ਼ ਨਿਰਯਾਤ ਹੁੰਦਾ ਹੈ। ਲਾਲ ਰੰਗ ਦਾ ਪਿਆਜ਼ ਅਰਬ ਅਤੇ ਏਸ਼ੀਅਨ ਦੇਸ਼ਾਂ ’ਚ ਪੈਦਾ ਹੁੰਦਾ ਹੈ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਹਰ ਸਾਲ ਕਰੀਬ 10 ਹਜ਼ਾਰ ਹੈਕਟੇਅਰ ਜ਼ਮੀਨ ’ਤੇ ਪਿਆਜ਼ ਦੀ ਖੇਤੀ ਹੁੰਦੀ ਹੈ, ਜਿਸ ਸਦਕਾ 2 ਲੱਖ ਟੱਨ ਪਿਆਜ਼ਾ ਦੀ ਪੈਦਾਵਾਰ ਹੁੰਦਾ ਹੈ। ਇਸ ਦੇ ਬਾਵਜੂਦ ਪਿਆਜ਼ ਦਾ ਸਹੀ ਮੁਲ ਕਿਸਾਨਾਂ ਨੂੰ ਨਹੀਂ ਮਿਲਦਾ। ਪੀਲੇ ਰੰਗ ਦਾ ਪਿਆਜ਼ ਯੂਰੋਪੀਅਨ ਦੇਸ਼ਾਂ ’ਚ ਪਾਇਆ ਜਾਂਦਾ ਹੈ, ਕਿਉਂਕਿ ਉਥੇ ਇਸ ਦੀ ਮੰਗ ਬਹੁਤ ਜ਼ਿਆਦਾ ਹੁੰਦਾ ਹੈ।


rajwinder kaur

Content Editor

Related News