ਪੀ.ਆਰ.ਟੀ.ਸੀ. ਡਿੱਪੂ ਬੁਢਲਾਡਾ ਵਿਖੇ ਲਏ ਗਏ 130 ਕੋਰੋਨਾ ਸੈਂਪਲ

12/01/2020 3:25:39 PM

ਬੁਢਲਾਡਾ (ਮਨਜੀਤ): 'ਮਿਸ਼ਨ ਫਤਿਹ' ਮੁੰਹਿਮ ਤਹਿਤ ਅੱਜ ਪੀ.ਆਰ.ਟੀ.ਸੀ. ਡਿੱਪੂ ਬੁਢਲਾਡਾ ਵਿਖੇ ਕੋਰੋਨਾ ਸੈਂਪਲਿੰਗ ਟੀਮ ਜ਼ਿਲ੍ਹਾ ਮਾਨਸਾ ਦੇ ਇੰਚਾਰਜ ਡਾ: ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਲਗਾਤਾਰ ਦੂਜੀ ਵਾਰ ਕੋਰੋਨਾ ਦੇ ਸੈਂਪਲ ਲਏ ਗਏ। ਇਸ ਮੌਕੇ ਡਾ: ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਵਲੋਂ ਪੀ.ਆਰ.ਟੀ.ਸੀ. ਡਿੱਪੂ ਬੁਢਲਾਡਾ ਵਿਖੇ 130 ਸੈਂਪਲ ਲਏ ਗਏ ਹਨ।ਇਸ ਦੌਰਾਨ ਡਾ: ਰਣਜੀਤ ਸਿੰਘ ਰਾਏ ਨੇ ਕਿਹਾ ਕਿ ਜਿੰਨਾਂ ਸਮਾਂ ਵੈਕਸੀਨ ਨਹੀਂ ਆਉਂਦੀ। ਸਗੋਂ ਸਾਨੂੰ ਮਾਸਕ ਲਗਾ ਕੇ ਰੱਖਣਾ ਚਾਹੀਦਾ ਹੈ, ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ ਚਾਹੀਦਾ ਹੈ, ਭੀੜ-ਭੜੱਕੇ ਵਾਲੀ ਥਾਂ 'ਤੇ ਜਾਣ ਤੋਂ ਪਰਹੇਜ ਕਰਨਾ ਚਾਹੀਦਾ ਹੈ ਅਤੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣਾ ਚਾਹੀਦਾ ਹੈ।

ਇਸ ਮੌਕੇ ਡਾ: ਰਾਏ ਨੇ ਦੱਸਿਆ ਕਿ ਇਹ 'ਮਿਸ਼ਨ ਫਤਿਹ' ਮੁੰਹਿਮ ਤਹਿਤ ਪੀ.ਆਰ.ਟੀ.ਸੀ. ਮੈਨੇਜਰ ਪ੍ਰਵੀਨ ਕੁਮਾਰ ਬੁਢਲਾਡਾ ਵਲੋਂ ਕਰਵਾਏ ਗਏ ਹਨ।ਇਸ ਦੌਰਾਨ ਪ੍ਰਵੀਨ ਕੁਮਾਰ ਮੈਨੇਜਰ ਪੀ.ਆਰ.ਟੀ.ਸੀ. ਨੇ ਦੱਸਿਆ ਕਿ ਡਾ: ਰਣਜੀਤ ਸਿੰਘ ਰਾਏ ਅਤੇ ਉਨ੍ਹਾਂ ਦੀ ਟੀਮ ਵਲੋਂ ਬਹੁਤ ਵਧੀਆ ਢੰਗ ਨਾਲ ਸੈਂਪਲਿੰਗ ਕੀਤੀ ਗਈ ਅਤੇ ਰੂਟ ਤੇ ਚੱਲਦੇ ਕਿਸੇ ਵੀ ਕਰਮਚਾਰੀ ਦਾ ਟਾਇਮ ਮਿਸ ਨਹੀਂ ਹੋਇਆ। ਇਸ ਮੌਕੇ ਅਜੀਤ ਸਿੰਘ ਮਾਨ ਸੀਨੀਅਰ ਸਹਾਇਕ, ਇੰ: ਸਰਬਜੀਤ ਸਿੰਘ, ਹਰਜਿੰਦਰ ਸਿੰਘ ਐੱਮ.ਐੱਸ.ਆਈ, ਹੈੱਡ ਮਕੈਨਿਕ ਅੰਗਰੇਜ ਸਿੰਘ, ਟਾਇਰਮੈਨ ਜਗਦੇਵ ਸਿੰਘ, ਹਰਮਨਦੀਪ ਸ਼ਰਮਾ ਟੀ.ਐੱਸ.ਵੀ.ਸੀ ਆਦਿਆਂ ਨੇ ਡਾ: ਰਾਏ ਅਤੇ ਉਨ੍ਹਾਂ ਦੀ ਟੀਮ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ: ਗੁਰਚੇਤਨ ਪ੍ਰਕਾਸ਼ ਐੱਸ.ਐੱਮ.ਓ ਬੁਢਲਾਡਾ, ਐੱਸ.ਆਈ ਭੁਪਿੰਦਰ ਸਿੰਘ, ਬੀ.ਈ.ਈ ਜਗਤਾਰ ਸਿੰਘ, ਵਿਸ਼ਾਲ ਕੁਮਾਰ, ਗੁਰਿੰਦਰ ਸ਼ਰਮਾ (ਐੱਮ.ਪੀ ਡਵਲਯੂ), ਦਵਿੰਦਰ ਸ਼ਰਮਾ, ਪਵਨ ਕੁਮਾਰ ਆਦਿ ਹਾਜ਼ਰ ਸਨ।


Shyna

Content Editor

Related News