ਕੈਦੀਆਂ ਕੋਲੋਂ ਪੇਅ. ਟੀ. ਐੱਮ. ਰਾਹੀਂ ਪੈਸੇ ਲੈ ਕੇ ਵੇਚਦਾ ਸੀ ਨਸ਼ੀਲੇ ਪਦਾਰਥ, ਇੰਝ ਹੋਇਆ ਪਰਦਾਫਾਸ਼
Friday, Jul 01, 2022 - 11:18 AM (IST)
ਫ਼ਰੀਦਕੋਟ(ਰਾਜਨ) : ਬੇਸ਼ੱਕ ਸੂਬੇ ਦੇ ਜੇਲ੍ਹ ਮੰਤਰੀ ਵੱਲੋਂ ਬੀਤੇ ਦਿਨੀਂ ਸੂਬੇ ਦੀਆਂ ਸਾਰੀਆਂ ਜੇਲ੍ਹਾ ਦਾ ਦੌਰਾ ਕਰਕੇ ਆਉਣ ਵਾਲੇ ਕੁਝ ਹੀ ਮਹੀਨਿਆਂ ’ਚ ਇਨ੍ਹਾਂ ਨੂੰ ਮੋਬਾਇਲ ਮੁਕਤ ਕਰ ਦੇਣ ਦਾ ਦਾਅਵਾ ਕੀਤਾ ਹੈ ਪਰ ਜਿੱਥੋਂ ਤੱਕ ਜੇਲ੍ਹਾਂ ਵਿਚਲੇ ਪ੍ਰਬੰਧਕੀ ਢਾਚੇ ਵੱਲੋਂ ਜੇਲ੍ਹ ਨਿਯਮਾਂ ਦੀ ਪਾਲਣਾ ਲਈ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦਾ ਸਵਾਲ ਹੈ ਇਸ ਪੱਖੋਂ ਜੇਲ੍ਹ ਅਮਲ ਦਾ ਹੱਥ ਤੰਗ ਹੀ ਦਿਖਾਈ ਦੇ ਰਿਹਾ ਹੈ। ਫ਼ਰੀਦਕੋਟ ਜੇਲ੍ਹ ਜੋ ਅਕਸਰ ਹੀ ਮੀਡੀਆ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਦੇ ਇਕ ਅਜਿਹੇ ਕੈਦੀ ਦਾ ਪਰਦਾਫ਼ਾਸ਼ ਹੋਇਆ ਹੈ ਜੋ ਨਸ਼ੇ ਵਾਲੇ ਪਦਾਰਥ ਬਾਹਰੋਂ ਥ੍ਰੋ ਕਰਵਾ ਕੇ ਕੈਦੀਆਂ ਕੋਲੋਂ ਪੇਅ. ਟੀ. ਐੱਮ. ਰਾਹੀਂ ਪੈਸੇ ਲੈ ਕੇ ਵੇਚਦਾ ਆ ਰਿਹਾ ਸੀ।
ਇਹ ਵੀ ਪੜ੍ਹੋ- ਆਰਥਿਕ ਤੰਗੀ ਤੋਂ ਪ੍ਰੇਸ਼ਾਨ ਪਰਿਵਾਰ ਨੇ 9 ਸਾਲਾਂ ਪੁੱਤਰ ਸਮੇਤ ਨਹਿਰ ’ਚ ਮਾਰੀ ਛਾਲ
ਜੇਲ੍ਹ ਦੇ ਸਹਾਇਕ ਸੁਪਰਡੈਂਟ ਚਮਨ ਲਾਲ ਅਨੁਸਾਰ ਜਦੋਂ ਉਸਨੇ ਜੇਲ੍ਹ ਦੇ ਬਲਾਕ-ਡੀ ਦੀ ਬੈਰਕ-1 ਦੀ ਚੈਕਿੰਗ ਕੀਤੀ ਤਾਂ ਕੈਦੀ ਜਸਵੀਰ ਸਿੰਘ ਉਰਫ਼ ਕਾਲਾ ਵਾਸੀ ਜ਼ਿਲ੍ਹਾ ਮੋਗਾ ਕੋਲੋਂ 5 ਪੈਕੇਟ ਜਰਦੇ ਦੇ ਬਰਾਮਦ ਹੋਏ। ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਜਦੋਂ ਉਸ ਕੋਲੋਂ ਪੁੱਛ ਗਿੱਛ ਕੀਤੀ ਗਈ ਤਾਂ ਉਸਨੇ ਮੰਨਿਆ ਕਿ ਇਹ ਪੈਕੇਟ ਉਸਨੇ ਜੇਲ ਦੇ ਬਾਹਰੋਂ ਥ੍ਰੋ ਕਰਵਾਏ ਹਨ। ਕੈਦੀ ਨੇ ਮੰਨਿਆ ਕਿ ਉਹ ਜ਼ਰਦਾ ਕੈਦੀਆਂ ਕੋਲੋਂ ਪੇਅ. ਟੀ. ਐੱਮ. ਰਾਹੀਂ ਲੈ ਕੇ ਅੱਗੇ ਵੇਚਦਾ ਆ ਰਿਹਾ ਹੈ।
ਇਹ ਵੀ ਪੜ੍ਹੋ- CM ਮਾਨ ਨੇ ਖ਼ੁਸ਼ ਕੀਤੇ ਪੰਜਾਬ ਵਾਸੀ, ਅੱਜ ਤੋਂ ਹਰ ਪਰਿਵਾਰ ਨੂੰ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।