ਪ੍ਰੀ-ਮਾਨਸੂਨ ਦੀ ਪਹਿਲੀ ਬਾਰਿਸ਼ ਤੋਂ ਬਾਅਦ ''ਆਪ'' ''ਤੇ ਵਰ੍ਹੇ ਪ੍ਰਤਾਪ ਬਾਜਵਾ, ਤਿਆਰੀ ਪੂਰੀ ਨਾ ਹੋਣ ''ਤੇ ਪਾਈ ਝਾੜ

Friday, Jun 28, 2024 - 08:10 PM (IST)

ਪ੍ਰੀ-ਮਾਨਸੂਨ ਦੀ ਪਹਿਲੀ ਬਾਰਿਸ਼ ਤੋਂ ਬਾਅਦ ''ਆਪ'' ''ਤੇ ਵਰ੍ਹੇ ਪ੍ਰਤਾਪ ਬਾਜਵਾ, ਤਿਆਰੀ ਪੂਰੀ ਨਾ ਹੋਣ ''ਤੇ ਪਾਈ ਝਾੜ

ਚੰਡੀਗੜ੍ਹ- ਪੰਜਾਬ ਵਿੱਚ ਪ੍ਰੀ-ਮਾਨਸੂਨ ਦੀ ਪਹਿਲੀ ਬਾਰਸ਼ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਆਗਾਮੀ ਮਾਨਸੂਨ ਸੀਜ਼ਨ ਨਾਲ ਨਜਿੱਠਣ ਲਈ ਤਿਆਰ ਨਾ ਹੋਣ ਲਈ ਝਾੜ ਪਾਈ ਹੈ।

ਬਾਜਵਾ ਨੇ ਕਿਹਾ ਕਿ ਮਾਨਸੂਨ ਤੋਂ ਪਹਿਲਾਂ ਹੋਈ ਪਹਿਲੀ ਬਾਰਸ਼ ਨੇ 'ਆਪ' ਸਰਕਾਰ ਦੇ ਸੂਬੇ 'ਚ ਮਾਨਸੂਨ ਸੀਜ਼ਨ ਲਈ ਪੂਰੀ ਤਰਾਂ ਤਿਆਰ ਰਹਿਣ ਦੇ ਝੂਠੇ ਦਾਅਵਿਆਂ ਦੀ ਪੋਲ ਖ਼ੋਲ੍ਹ ਦਿੱਤੀ ਹੈ। ਇੱਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ਵੀਰਵਾਰ ਨੂੰ ਮਾਨਸੂਨ ਤੋਂ ਪਹਿਲਾਂ ਹੋਈ ਪਹਿਲੀ ਬਾਰਿਸ਼ ਤੋਂ ਬਾਅਦ ਲੁਧਿਆਣਾ ਦੇ ਕਈ ਹਿੱਸਿਆਂ ਵਿਚ ਬਿਜਲੀ ਰਹਿਤ ਅਤੇ ਘੰਟਿਆਂ ਤੱਕ ਪਾਣੀ ਦੀ ਸਪਲਾਈ ਬੰਦ ਰਹੀ। ਇਸੇ ਤਰਾਂ ਦੀ ਸਥਿਤੀ ਪੰਜਾਬ ਦੇ ਕੁਝ ਹੋਰ ਹਿੱਸਿਆਂ ਵਿੱਚ ਵੀ ਵੇਖੀ ਗਈ, ਜਿੱਥੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਛੱਡ ਦਿੱਤਾ ਗਿਆ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਦੇ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ ਅਤੇ ਉਨ੍ਹਾਂ ਨੇ ਕਿਰਾਏ 'ਤੇ ਇੱਕ ਸ਼ਾਨਦਾਰ ਬੰਗਲਾ ਲਿਆ ਹੋਇਆ ਹੈ। ਹਾਲਾਂਕਿ, ਉਹ ਪੂਰੀ ਤਰ੍ਹਾਂ ਭੁੱਲ ਗਏ ਹਨ ਕਿ ਮਾਨਸੂਨ ਦਾ ਮੌਸਮ ਨੇੜੇ ਹੈ ਅਤੇ ਪਾਣੀ ਦੇ ਚੈਨਲਾਂ ਅਤੇ ਨਾਲੀਆਂ ਨੂੰ ਮਜ਼ਬੂਤ ਅਤੇ ਮੁਰੰਮਤ ਕਰਨਾ ਅਜੇ ਬਾਕੀ ਹੈ।

ਇਹ ਵੀ ਪੜ੍ਹੋ- CM ਮਾਨ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਕੱਸਿਆ ਤੰਜ, ਕਿਹਾ- ''ਇਨ੍ਹਾਂ ਨੇ ਲੋਕਾਂ ਨੂੰ ਭੇਡ-ਬੱਕਰੀਆਂ ਸਮਝ ਰੱਖਿਆ...''

ਕਾਦੀਆਂ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ ਪਿਛਲੇ ਸਾਲ ਵੀ 'ਆਪ' ਸਰਕਾਰ ਦੀ ਉਦਾਸੀਨਤਾ ਦਾ ਖ਼ਮਿਆਜ਼ਾ ਪੰਜਾਬ ਦੇ ਲੋਕਾਂ ਖ਼ਾਸ ਕਰ ਕੇ ਕਿਸਾਨਾਂ ਨੂੰ ਭੁਗਤਣਾ ਪਿਆ ਸੀ। 'ਆਪ' ਸਰਕਾਰ 2023 ਵਿੱਚ ਪਾਣੀ ਦੇ ਚੈਨਲਾਂ ਅਤੇ ਡਰੇਨਾਂ ਨੂੰ ਸਮੇਂ ਸਿਰ ਮਜ਼ਬੂਤ ਕਰਨ ਅਤੇ ਮੁਰੰਮਤ ਕਰਨ ਵਿੱਚ ਅਸਫਲ ਰਹੀ। ਨਤੀਜੇ ਵਜੋਂ ਪੰਜਾਬ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਪਿਛਲੇ ਢਾਈ ਸਾਲਾਂ 'ਚ ਕਾਰਗੁਜ਼ਾਰੀ ਦਿਖਾਉਣ 'ਚ ਬੁਰੀ ਤਰਾਂ ਅਸਫਲ ਰਹੀ ਹੈ। 'ਆਪ' ਪਹਿਲਾਂ ਹੀ ਜਾਣਦੀ ਹੈ ਕਿ ਉਹ ਜ਼ਿਮਨੀ ਚੋਣ ਹਾਰ ਜਾਵੇਗੀ। ਇਸ ਲਈ ਨਿਰਾਸ਼ ਹੋ ਕੇ ਮਾਨ ਨੇ ਜਲੰਧਰ 'ਚ ਘਰ ਲੈ ਲਿਆ ਹੈ।

ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਫ਼ੋਨ ਕਿਨਾਰੇ 'ਤੇ ਰੱਖ ਨੌਜਵਾਨ ਨੇ Niagara Falls 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News