''ਜ਼ੀਰੋ'' ਬਿੱਲ ਲਈ ਮੀਟਰ ਰੀਡਿੰਗ 600 ਤੋਂ ਹੇਠਾਂ ਰੱਖਣ ਲਈ ਹੋ ਰਹੀ ਬਿਜਲੀ ਚੋਰੀ, ਸੂਬੇ ਨੂੰ 1,000 ਕਰੋੜ ਦਾ ਨੁਕਸਾਨ

12/25/2023 1:22:09 PM

ਪਟਿਆਲਾ- ਪੰਜਾਬ ਸਰਕਾਰ ਵੱਲੋਂ ਘਰੇਲੂ ਖਪਤਕਾਰਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਬਾਵਜੂਦ ਖਪਤਕਾਰ ਹਰ ਸਾਲ 1000 ਕਰੋੜ ਰੁਪਏ ਦੀ ਬਿਜਲੀ ਚੋਰੀ ਕਰ ਰਹੇ ਹਨ। ਬਿਜਲੀ ਚੋਰੀ ਦੇ ਸਭ ਤੋਂ ਵੱਧ ਮਾਮਲੇ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਵਿੱਚ ਸਾਹਮਣੇ ਆਏ ਹਨ। ਪੰਜਾਬ ਸੂਬਾ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਤੋਂ ਇਕੱਤਰ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਤੰਬਰ 2023 ਤੱਕ ਬਿਜਲੀ ਚੋਰੀ ਦਾ ਸਾਹਮਣਾ ਕਰਨ ਵਾਲੇ ਫੀਡਰਾਂ ਦੀ ਕੁੱਲ ਗਿਣਤੀ 2,980 ਤੋਂ ਘਟ ਕੇ 2,714 ਹੋ ਗਈ ਹੈ। ਹਾਲਾਂਕਿ 80 ਤੋਂ 90 ਫ਼ੀਸਦੀ ਤੱਕ ਨੁਕਸਾਨ ਝੱਲ ਰਹੇ ਫੀਡਰਾਂ ਦੀ ਗਿਣਤੀ ਇਕ ਤੋਂ ਵਧ ਕੇ 11 ਹੋ ਗਈ ਹੈ।

ਸੈਂਟਰਲ ਜ਼ੋਨ ਹੀ ਅਜਿਹਾ ਸਥਾਨ ਹੈ ਜਿੱਥੇ ਸਿਰਫ਼ 43 ਫੀਡਰਾਂ 'ਤੇ 15 ਤੋਂ 25 ਫ਼ੀਸਦੀ ਲਾਈਨ ਲੌਸ ਹੈ। ਪੱਛਮੀ ਖ਼ੇਤਰ 'ਚ ਸਰਹੱਦੀ ਖ਼ੇਤਰ ਦੇ ਮੁਕਾਬਲੇ ਜ਼ਿਆਦਾ ਫੀਡਰਾਂ ਨੇ ਲਾਈਨ ਲੌਸ ਦੀ ਰਿਪੋਰਟ ਕੀਤੀ ਹੈ। ਸਭ ਤੋਂ ਵੱਧ 84.97 ਫ਼ੀਸਦੀ ਨੁਕਸਾਨ ਤਰਨਤਾਰਨ ਸਰਕਲ ਦੇ ਖੇਮਕਰਨ 'ਚ ਹੋਇਆ ਹੈ। ਤਰਨਤਾਰਨ ਸਰਕਲ ਸਰਹੱਦੀ ਜ਼ੋਨ 'ਚ ਸਭ ਤੋਂ ਮਾੜੀ ਡਿਵੀਜ਼ਨਾਂ 'ਚ ਭਿੱਖੀਵਿੰਡ ਅਤੇ ਪੱਟੀ ਸ਼ਾਮਲ ਹਨ।

ਇਹ ਵੀ ਪੜ੍ਹੋ- ਪਾਕਿਸਤਾਨ ’ਚ ਪਹਿਲੀ DSP ਅਫ਼ਸਰ ਬਣੀ ਹਿੰਦੂ ਕੁੜੀ ਮਨੀਸ਼ਾ ਰੋਪੇਟਾ

ਪੱਛਮੀ ਜ਼ੋਨ 'ਚ ਬਠਿੰਡਾ ਸਰਕਲ ਦਾ ਭਗਤਾ ਭਾਈ ਡਿਵੀਜ਼ਨ 87.37 ਫੀਸਦੀ ਲਾਈਨ ਲੌਸ ਨਾਲ ਫੀਡਰਾਂ ਦੀ ਸੂਚੀ ਵਿੱਚ ਸਭ ਤੋਂ ਉਪਰ ਹੈ। ਪੱਛਮੀ ਖ਼ੇਤਰ ਦੇ ਬਠਿੰਡਾ, ਫ਼ਿਰੋਜ਼ਪੁਰ ਅਤੇ ਮੁਕਤਸਰ ਸਰਕਲ ਚੋਰੀ ਦੇ ਖੇਤਰਾਂ ਵਿੱਚੋਂ ਹਨ। ਬਾਦਲ ਡਿਵੀਜ਼ਨ 'ਚ ਵੀ 17 ਫੀਡਰ ਅਜਿਹੇ ਹਨ ਜਿਨ੍ਹਾਂ ਦਾ ਘਾਟਾ 50 ਤੋਂ 60 ਫ਼ੀਸਦੀ ਤੱਕ ਹੈ।

ਆਲ ਇੰਡੀਆ ਪਾਵਰ ਇੰਜਨੀਅਰਜ਼ ਫੈਡਰੇਸ਼ਨ ਦੇ ਬੁਲਾਰੇ ਵੀਕੇ ਗੁਪਤਾ ਨੇ ਕਿਹਾ ਕਿ ਸਰਹੱਦੀ ਅਤੇ ਪੱਛਮੀ ਖੇਤਰਾਂ ਵਿੱਚ ਪੀਐੱਸਪੀਸੀਐੱਲ ਅਧਿਕਾਰੀਆਂ ਦੁਆਰਾ ਮੀਟਰਾਂ ਦੀ ਚੈਕਿੰਗ ਵਿਰੁੱਧ ਕਿਸਾਨਾਂ ਸਮੇਤ ਸਥਾਨਕ ਲੋਕਾਂ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਮੀਟਰਾਂ ਨੂੰ ਘਰਾਂ ਦੇ ਅੰਦਰੋਂ ਬਾਹਰਲੇ ਖੰਭਿਆਂ ’ਤੇ ਤਬਦੀਲ ਨਹੀਂ ਹੋਣ ਦਿੱਤਾ ਜਾ ਰਿਹਾ। ਇਥੋਂ ਤੱਕ ਕਿ ਇਲੈਕਟ੍ਰੋ-ਮਕੈਨੀਕਲ ਮੀਟਰਾਂ ਨੂੰ ਇਲੈਕਟ੍ਰਾਨਿਕ ਮੀਟਰਾਂ ਨਾਲ ਬਦਲਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰ ਸਾਲ 1000 ਕਰੋੜ ਰੁਪਏ ਦੀ ਬਿਜਲੀ ਚੋਰੀ ਹੁੰਦੀ ਹੈ।

ਇਹ ਵੀ ਪੜ੍ਹੋ- ਮਾਮੂਲੀ ਗੱਲ ਨੂੰ ਲੈ ਕੇ ਪੁਲਸ ਮੁਲਾਜ਼ਮ ਨੇ ਸਾਥੀਆਂ ਸਣੇ ਡਰਾਈਵਰ ਦਾ ਪਾੜਿਆ ਸਿਰ, ਕਰ 'ਤਾ ਲਹੂ ਲੁਹਾਨ

ਸੂਤਰਾਂ ਨੇ ਕਿਹਾ ਦਸਤਾਵੇਜ਼ ਤੋਂ ਇਹ ਪਤਾ ਲੱਗਦਾ ਹੈ ਕਿ ਪੀਐੱਸਪੀਸੀਐੱਲ 'ਚ 50 ਫੀਸਦੀ ਤੋਂ ਵੱਧ ਨੁਕਸਾਨ ਵਾਲੇ ਫੀਡਰਾਂ ਦੀ ਗਿਣਤੀ 362 ਤੋਂ ਵਧ ਕੇ 414 ਫੀਡਰ ਹੋ ਗਈ ਹੈ। ਸਰਹੱਦੀ ਅਤੇ ਪੱਛਮੀ ਖੇਤਰਾਂ ਵਿੱਚ ਕੁੱਲ 158 ਫੀਡਰਾਂ 'ਚ 60 ਫ਼ੀਸਦੀ ਤੋਂ ਵੱਧ ਲਾਈਨ ਨੁਕਸਾਨ ਹੈ। ਕੇਂਦਰੀ, ਉੱਤਰੀ ਅਤੇ ਦੱਖਣੀ ਜ਼ੋਨਾਂ 'ਚ ਜ਼ੀਰੋ ਫੀਡਰ ਹਨ ਅਤੇ 60 ਫ਼ੀਸਦੀ ਤੋਂ ਵੱਧ ਲਾਈਨ ਲੌਸ ਹਨ। 11 ਫੀਡਰ ਅਜਿਹੇ ਹਨ ਜਿੱਥੇ ਲਾਈਨ ਲੌਸ 80 ਫ਼ੀਸਦੀ ਤੋਂ ਵੱਧ ਹੈ। ਇਨ੍ਹਾਂ 'ਚ ਸਰਹੱਦੀ ਖ਼ੇਤਰ 'ਚ 10 ਅਤੇ ਪੱਛਮੀ ਖ਼ੇਤਰ ਵਿੱਚ ਇੱਕ ਸ਼ਾਮਲ ਹੈ।

 ਇਹ ਵੀ ਪੜ੍ਹੋ- ਤਰਨਤਾਰਨ 'ਚ ਰੰਜਿਸ਼ ਦੇ ਚੱਲਦਿਆਂ ਕੀਤੀ ਅੰਨ੍ਹੇਵਾਹ ਫਾਈਰਿੰਗ, ਇਕ ਦੀ ਮੌਤ, 3 ਗੰਭੀਰ ਜ਼ਖ਼ਮੀ

ਇਸੇ ਤਰ੍ਹਾਂ ਸਰਹੱਦੀ ਜ਼ੋਨ 'ਚ 25 ਫੀਡਰ ਅਜਿਹੇ ਹਨ, ਜਿੱਥੇ ਲਾਈਨ ਲੌਸ 70 ਤੋਂ 80 ਫੀਸਦੀ ਤੱਕ ਹੈ, ਜਦਕਿ ਪੱਛਮੀ ਜ਼ੋਨ ਵਿੱਚ ਛੇ ਫੀਡਰ ਹਨ। ਪੀਐੱਸਪੀਸੀਐੱਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 116 ਫੀਡਰਾਂ 'ਚੋਂ ਸਰਹੱਦੀ ਜ਼ੋਨ 'ਚ 65 ਫੀਡਰਾਂ ਅਤੇ ਪੱਛਮੀ ਜ਼ੋਨ 'ਚ 51 ਫੀਡਰਾਂ 'ਚ 60 ਤੋਂ 70 ਪ੍ਰਤੀਸ਼ਤ ਨੁਕਸਾਨ ਹੋਇਆ ਹੈ। ਪੀਐਸਪੀਸੀਐਲ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਹਜ਼ਾਰਾਂ ਖ਼ਪਤਕਾਰ ਆਪਣੀ ਦੋ-ਮਾਸਿਕ ਰੀਡਿੰਗ ਨੂੰ 600 ਯੂਨਿਟਾਂ ਤੋਂ ਹੇਠਾਂ ਰੱਖਣ ਲਈ ਬਿਜਲੀ ਚੋਰੀ ਦਾ ਸਹਾਰਾ ਲੈਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News