31 ਕਿੱਲੋ ਤੋਂ ਵੱਧ ਭੁੱਕੀ ਸਮੇਤ 3 ਨੌਜਵਾਨ ਗ੍ਰਿਫ਼ਤਾਰ
Saturday, Jul 20, 2024 - 04:09 PM (IST)
![31 ਕਿੱਲੋ ਤੋਂ ਵੱਧ ਭੁੱਕੀ ਸਮੇਤ 3 ਨੌਜਵਾਨ ਗ੍ਰਿਫ਼ਤਾਰ](https://static.jagbani.com/multimedia/2024_7image_16_03_431029740arrested.jpg)
ਬਨੂੜ (ਗੁਰਪਾਲ) : ਥਾਣਾ ਬਨੂੜ ਦੀ ਪੁਲਸ ਨੇ 31 ਕਿੱਲੋ 300 ਗ੍ਰਾਮ ਭੁੱਕੀ ਸਮੇਤ ਤਿੰਨ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ ਜਸਪਾਲ ਸਿੰਘ ਸਮੇਤ ਪੁਲਸ ਪਾਰਟੀ ਬਨੂੜ ਨੂੰ ਤੇਪਲਾ ਨੂੰ ਜਾਂਦੇ ਕੌਮੀ ਮਾਰਗ 'ਤੇ ਸਥਿਤ ਧਰਮਗੜ੍ਹ ਟੀ ਪੁਆਇੰਟ ਦੇ ਨੇੜੇ ਨਾਕਾ ਲਗਾ ਕੇ ਵਾਹਨਾਂ ਦੀ ਜਾਂਚ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਨਾਕੇ ਦੌਰਾਨ ਪੁਲਸ ਪਾਰਟੀ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਕਿ ਬਨੂੜ ਦੀ ਅਨਾਜ ਮੰਡੀ ਵਿਚ ਕੰਟੇਨਰ ਖੜਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਸੂਚਨਾ ਦੇ ਆਧਾਰ 'ਤੇ ਜਦੋਂ ਉਨ੍ਹਾਂ ਨੇ ਅਨਾਜ ਮੰਡੀ ਬਨੂੜ ਵਿਚ ਖੜੇ ਕੰਟੇਨਰ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 31 ਕਿੱਲੋ 300 ਗ੍ਰਾਮ ਭੁੱਕੀ ਬਰਾਮਦ ਹੋਈ ਅਤੇ ਇਸਦੇ ਨੇੜੇ ਹੀ ਖੜੇ ਤਿੰਨ ਵਿਅਕਤੀ ਜੋ ਕਿ ਇਸ ਭੁੱਕੀ ਨੂੰ ਵੇਚਣ ਦੀ ਤਾਕ ਵਿਚ ਸਨ ਨੂੰ ਕਾਬੂ ਕਰ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਖਿਲਾਫ ਐੱਨ. ਡੀ. ਪੀ. ਐੱਸ ਐਕਟ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਭੁੱਕੀ ਸਮੇਤ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਅਵਤਾਰ ਸਿੰਘ ਪੁੱਤਰ ਜਸਵੀਰ ਸਿੰਘ, ਕੁਲਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਵਾਰਡ ਨੰਬਰ ਦੋ ਬਸੀ ਇਸੇ ਖਾਂ ਥਾਣਾ ਬਨੂੜ ਅਤੇ ਕਰਨੈਲ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਪਿੰਡ ਖਿਜਰਗੜ੍ਹ (ਕਨੋੜ) ਥਾਣਾ ਜੀਰਕਪੁਰ ਜ਼ਿਲ੍ਹਾ ਮੋਹਾਲੀ ਵਜੋਂ ਹੋਈ।