ਪੋਲ-ਖੋਲ੍ਹ ਰੈਲੀਆਂ ''ਚ ਹੋਏ ਇਕੱਠ ਨੇ ਕਾਂਗਰਸ ਤੋਂ ਦੁਖੀ ਹੋਣ ਦਾ ਦਿੱਤਾ ਸਬੂਤ

02/22/2018 5:49:40 PM


ਗੁਰੂਹਰਸਹਾਏ (ਪ੍ਰਦੀਪ) - ਵਿਧਾਨ ਸਭਾ ਚੋਣਾਂ ਵਿਚ ਆਪਣੇ ਚੋਣ ਮੈਨੀਫੈਸਟੋ 'ਚ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰੀ ਕਾਂਗਰਸ ਸਰਕਾਰ ਵਿਰੁੱਧ ਪੋਲ ਖੋਲ੍ਹ ਰੈਲੀਆਂ ਦਾ ਆਗਾਜ਼ ਕਰ ਕੇ ਅਕਾਲੀ ਦਲ ਭਾਜਪਾ ਵੱਲੋਂ ਕਾਂਗਰਸ ਵਿਰੁੱਧ ਮੋਰਚਾ ਖੋਲ੍ਹਿਆ ਤਾਂ ਜੋ ਸਾਰਾ ਸੱਚ ਲੋਕਾਂ ਦੇ ਸਾਹਮਣੇ ਆ ਸਕੇ ਅਤੇ ਕੀਤੀਆਂ ਗਈਆਂ ਪੋਲ-ਖੋਲ੍ਹ ਰੈਲੀਆਂ 'ਚ ਹੋਏ ਭਾਰੀ ਇਕੱਠ ਨੇ ਇਹ ਸਾਬਤ ਕਰ ਦਿੱਤਾ ਕਿ ਸਿਰਫ਼ 11 ਮਹੀਨਿਆਂ 'ਚ ਕਾਂਗਰਸ ਸਰਕਾਰ ਤੋਂ ਲੋਕ ਕਿੰਨੇ ਕੁ ਦੁਖੀ ਹੋ ਚੁੱਕੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਗੁਰੂਹਰਸਹਾਏ ਦੇ ਇੰਚਾਰਜ ਵਰਦੇਵ ਸਿੰਘ ਮਾਨ ਅਤੇ ਉਨ੍ਹਾਂ ਦੇ ਛੋਟੇ ਭਰਾ ਨਰਦੇਵ ਸਿੰਘ ਬੌਬੀ ਮਾਨ ਨੇ ਪਿੰਡ ਬਾਜੇ ਕੇ, ਬਹਾਦਰ ਕੇ, ਨਾਨਾਰੀ ਖੋਖਰ, ਮੋਤੀਵਾਲਾ, ਹਾਜੀ ਬੇਟੂ ਆਦਿ ਤੋਂ ਇਲਾਵਾ ਗੋਲੂ ਕਾ ਮੋੜ ਵਿਖੇ ਪਿੰਡਾਂ ਦੇ ਦੌਰੇ ਦੌਰਾਨ ਕੀਤਾ।
ਵਰਦੇਵ ਸਿੰਘ ਮਾਨ, ਬੌਬੀ ਮਾਨ ਅਤੇ ਸ਼ਿਵ ਤ੍ਰਿਪਾਲ ਕੇ ਨੇ ਪਿੰਡ ਗੋਲੂ ਕਾ ਮੋੜ 'ਚ ਸਰਪੰਚ ਤਿਲਕ ਰਾਜ ਦੇ ਗ੍ਰਹਿ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਪਾਰਟੀ ਪੰਜਾਬ 'ਚ ਕੰਮ ਕਰ ਰਹੀ ਹੈ, ਉਸ ਤੋਂ ਲੋਕ ਬਹੁਤ ਜ਼ਿਆਦਾ ਦੁਖੀ ਹੋ ਚੁੱਕੇ ਹਨ ਅਤੇ ਆਏ ਦਿਨ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਭਲਾਈ ਹਿੱਤ ਸਕੀਮਾਂ ਨੂੰ ਬੰਦ ਕੀਤਾ ਜਾ ਰਿਹਾ ਹੈ, ਜਿਸ ਨਾਲ ਆਮ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। 
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜਿਸ ਤਰ੍ਹਾਂ ਸਰਕਾਰੀ ਦਫਤਰਾਂ ਅੱਗੇ ਧਰਨੇ ਅਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ, ਇਹ ਇਸ ਗੱਲ ਦਾ ਸੰਕੇਤ ਦਿੰਦੇ ਹਨ ਕਿ ਸਰਕਾਰੀ ਮੁਲਾਜ਼ਮ ਜਾਂ ਫਿਰ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਤੋਂ ਕਿੰਨੇ ਕੁ ਦੁਖੀ ਹਨ ਅਤੇ ਇਸ ਦਾ ਨਤੀਜਾ ਕਾਂਗਰਸ ਪਾਰਟੀ ਨੂੰ ਆਉਣ ਵਾਲੀਆਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ। ਇਸ ਮੌਕੇ ਬਲਦੇਵ ਸਿੰਘ ਕੰਬੋਜ, ਬਚਿੱਤਰ ਸਿੰਘ ਸਿਆਸੀ ਸਲਾਹਕਾਰ, ਤਿਲਕ ਰਾਜ ਸਰਪੰਚ, ਹਰਿੰਦਰ ਪਾਲ ਮਰੋਕ ਡਾਇਰੈਕਟਰ, ਕਾਕਾ ਸੇਖੋਂ ਡਾਇਰੈਕਟਰ ਆਦਿ ਤੋਂ ਇਲਾਵਾ ਅਨੇਕਾਂ ਅਕਾਲੀ-ਭਾਜਪਾ ਵਰਕਰ ਹਾਜ਼ਰ ਸਨ।


Related News