ਪੁਲਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਰੇਲਵੇ ਸਟੇਸ਼ਨ ਸ਼ੰਭੂ ''ਤੇ ਹੋਇਆ ਸੀ ਔਰਤ ਦਾ ਕਤਲ

Thursday, Mar 23, 2023 - 06:57 PM (IST)

ਪੁਲਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਰੇਲਵੇ ਸਟੇਸ਼ਨ ਸ਼ੰਭੂ ''ਤੇ ਹੋਇਆ ਸੀ ਔਰਤ ਦਾ ਕਤਲ

ਪਟਿਆਲਾ/ਘਨੌਰ (ਮਨਦੀਪ ਸਿੰਘ ਜੋਸਨ/ਅਲੀ ਘਨੌਰ) : ਸ਼ੰਭੂ ਪੁਲਸ ਨੇ ਬੀਤੇ ਦਿਨੀਂ ਸ਼ੰਭੂ ਰੇਲਵੇ ਸਟੇਸ਼ਨ 'ਤੇ ਇਕ ਔਰਤ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਅੱਜ ਸਫਲਤਾ ਹਾਸਲ ਕੀਤੀ ਹੈ, ਜਿਸ ਵਿੱਚ ਪੁਲਸ ਨੇ ਇਕ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਰੁਣ ਸ਼ਰਮਾ ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਸ ਨੇ ਦੱਸਿਆ ਕਿ ਬੀਤੀ 16 ਮਾਰਚ ਨੂੰ ਪੁਲਸ ਕੋਲ ਇਤਲਾਹ ਮਿਲੀ ਸੀ ਕਿ ਰੇਲਵੇ ਸਟੇਸ਼ਨ ਸ਼ੰਭੂ ਅਤੇ ਪੁਰਾਣੇ ਪੁਲਸ ਸਟੇਸ਼ਨ ਸ਼ੰਭੂ ਦੇ ਵਿਚਕਾਰ ਆਰਮੀ ਦੀ ਖਾਲੀ ਜਗ੍ਹਾ ਹੈ, ਜਿਸ ਕੋਲ ਕਿੱਕਰਾਂ ਦੇ ਦਰੱਖਤਾਂ ਵਿੱਚ ਜੋਗਿੰਦਰ ਕੌਰ (60) ਗਲ਼ 'ਚ ਚੁੰਨੀ ਪਈ ਹੋਈ ਸੀ, ਦੀ ਲਾਸ਼ ਦਰੱਖਤ ਕੋਲ ਪਈ ਸੀ, ਜਿਸ ਦੇ ਨੱਕ 'ਚੋਂ ਖੂਨ ਨਿਕਲ ਰਿਹਾ ਸੀ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੂੰ ਮੋਟਰਸਾਈਕਲ ਮੁਹੱਈਆ ਕਰਨ ਵਾਲੇ ਨੌਜਵਾਨ 5 ਦਿਨ ਦੇ ਰਿਮਾਂਡ 'ਤੇ

ਮਾਮਲਾ ਸ਼ੱਕੀ ਹੋਣ 'ਤੇ ਹਰਬੀਰ ਸਿੰਘ ਅਟਵਾਲ ਪੀ.ਪੀ.ਐੱਸ. ਕਪਤਾਨ ਪੁਲਸ ਇਨਵੈਸਟੀਗੇਸ਼ਨ ਪਟਿਆਲਾ ਅਤੇ ਸੁਖਅੰਮ੍ਰਿਤ ਸਿੰਘ ਰੰਧਾਵਾ ਪੀ.ਪੀ.ਐੱਸ. ਉਪ ਕਪਤਾਨ ਪੁਲਸ ਡਿਟੈਕਟਿਵ ਪਟਿਆਲਾ, ਰਘੁਵੀਰ ਸਿੰਘ ਪੀ.ਪੀ.ਐੱਸ. ਉਪ ਕਪਤਾਨ ਪੁਲਸ ਸਬ-ਡਵੀਜ਼ਨ ਘਨੌਰ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਪਟਿਆਲਾ ਅਤੇ ਇੰਸਪੈਕਟਰ ਰਾਹੁਲ ਕੌਸ਼ਲ ਮੁੱਖ ਅਫ਼ਸਰ ਥਾਣਾ ਸ਼ੰਭੂ ਦੀ ਟੀਮ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਮੌਕੇ ਦੀ ਤਫਤੀਸ਼ ਅਤੇ ਪੋਸਟਮਾਰਟਮ ਤੋਂ ਇਸ ਘਟਨਾ ਨੂੰ ਕਤਲ ਪਾਇਆ ਗਿਆ, ਜਿਸ 'ਤੇ ਮੁਕੱਦਮਾ ਨੰਬਰ 40 ਅ/ਧ 302 ਹਿੰ:ਦਿੰ: ਥਾਣਾ ਸ਼ੰਭੂ ਜ਼ਿਲ੍ਹਾ ਪਟਿਆਲਾ ਦਰਜ ਕੀਤਾ ਗਿਆ ਸੀ। ਅੱਜ ਪਟਿਆਲਾ ਪੁਲਸ ਦੀ ਟੀਮ ਨੇ ਇਸ ਕਤਲ ਨੂੰ ਟ੍ਰੇਸ ਕਰਕੇ ਦੋਸ਼ੀ ਗੁਰਦਿਆਲ ਸਿੰਘ ਪੁੱਤਰ ਬਲਿਹਾਰ ਸਿੰਘ ਵਾਸੀ ਪਿੰਡ ਡਾਹਰੀਆਂ ਥਾਣਾ ਸ਼ੰਭੂ ਜ਼ਿਲ੍ਹਾ ਪਟਿਆਲਾ ਨੂੰ ਮਹਿਮੂਦਪੁਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਰਾਸ਼ਟਰਪਤੀ ਵੱਲੋਂ ਉੱਘੇ ਸਿੱਖ ਵਿਦਵਾਨ ਡਾ. ਰਤਨ ਸਿੰਘ ਜੱਗੀ ਦਾ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨ

ਹੱਤਿਆ ਦਾ ਰੂਪ ਦੇਣ ਦੀ ਕੀਤੀ ਗਈ ਸੀ ਕੋਸ਼ਿਸ਼ : ਅਧਿਕਾਰੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਗੁਰਨਾਮ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਪਿੰਡ ਡਾਹਰੀਆਂ ਥਾਣਾ ਸ਼ੰਭੂ ਨੇ ਇਤਲਾਹ ਦਿੱਤੀ ਸੀ ਕਿ ਉਸ ਦੀ ਮਾਤਾ ਜੋਗਿੰਦਰ ਕੌਰ ਬੀਤੀ 15 ਮਾਰਚ ਨੂੰ ਕੰਮ ਲਈ ਗਈ ਹੈ, ਜੋ ਕਿ ਜੋ ਵਾਪਸ ਨਹੀਂ ਆਈ, ਜਿਸ ਤੋਂ ਬਾਅਦ ਉਸ ਦੀ ਲਾਸ਼ ਮਿਲੀ ਸੀ। ਪੁਲਸ ਨੇ ਜਦੋਂ ਜਾਂਚ ਕੀਤੀ ਤਾਂ ਪਾਇਆ ਕਿ ਇਹ ਕਤਲ ਹੈ, ਜਿਸ ਵਿੱਚ ਜੋਗਿੰਦਰ ਕੌਰ ਦਾ ਕਤਲ ਕਰਕੇ ਉਸ ਨੂੰ ਆਤਮਹੱਤਿਆ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਗਲ਼ ਵਿੱਚ ਚੁੰਨੀ ਵੀ ਪਾਈ ਹੋਈ ਸੀ, ਪੁਲਸ ਨੂੰ ਮੌਕੇ ਵਾਲੀ ਥਾਂ ਤੋਂ ਕਈ ਅਹਿਮ ਸੁਰਾਗ ਵੀ ਮਿਲੇ, ਜਿਸ ਤੋਂ ਇਹ ਮਾਮਲਾ ਕਤਲ ਦਾ ਹੋਣਾ ਪਾਇਆ ਗਿਆ। ਤਫਤੀਸ਼ ਦੌਰਾਨ ਅਹਿਮ ਸੁਰਾਗ ਹੱਥ ਲੱਗਣ 'ਤੇ ਦੋਸ਼ੀ ਗੁਰਦਿਆਲ ਸਿੰਘ ਪੁੱਤਰ ਬਲਿਹਾਰ ਸਿੰਘ ਵਾਸੀ ਪਿੰਡ ਡਾਹਰੀਆਂ ਥਾਣਾ ਸ਼ੰਭੂ ਨੂੰ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਸ ਨੇ ਵੀ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਬਾਰੇ ਮੰਨਿਆ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਘਰ ਪੁੱਜੀ ਦਿੱਲੀ ਦੀ 5 ਮੈਂਬਰੀ ਟੀਮ, ਪਿਤਾ ਨਾਲ ਕੀਤੀ ਬੰਦ ਕਮਰਾ ਮੀਟਿੰਗ

ਇਸ ਕਾਰਨ ਹੋਇਆ ਕਤਲ

ਐੱਸ.ਐੱਸ.ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫ਼ਤਾਰ ਹੋਏ ਦੋਸ਼ੀ ਗੁਰਦਿਆਲ ਸਿੰਘ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਚਰਿੱਤਰਹੀਣ ਵਿਅਕਤੀ ਹੈ, ਜੋ ਬੀਤੀ 15 ਮਾਰਚ ਨੂੰ ਸ਼ਰਾਬ ਪੀ ਕੇ ਸ਼ੰਭੂ ਰੇਲਵੇ ਸਟੇਸ਼ਨ ਤੋਂ ਆਪਣੇ ਪਿੰਡ ਡਾਹਰੀਆਂ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਜੋਗਿੰਦਰ ਕੌਰ ਮਿਲ ਗਈ, ਜਿਸ ਨਾਲ ਇਸ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਦਾ ਮ੍ਰਿਤਕਾ ਨੇ ਵਿਰੋਧ ਕੀਤਾ, ਜਿਸ ਕਰਕੇ ਗੁਰਦਿਆਲ ਸਿੰਘ ਉਸ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਇਸ ਨੂੰ ਆਤਮਹੱਤਿਆ ਦਾ ਰੂਪ ਦੇਣ ਲਈ ਲਾਸ਼ ਦਰੱਖਤ ਨਾਲ ਬੰਨ੍ਹ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੁਰਦਿਆਲ ਸਿੰਘ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News