ਵਿਅਕਤੀ ਨੇ ਔਰਤ ''ਤੇ ਕਰ''ਤਾ ਜਾਨਲੇਵਾ ਹਮਲਾ, ਪੁਲਸ ਨੇ ਮਾਮਲਾ ਕੀਤਾ ਦਰਜ
Friday, Mar 07, 2025 - 06:54 PM (IST)

ਜਗਰਾਓਂ (ਮਾਲਵਾ)- ਬੀਤੇ ਦਿਨੀਂ ਸਰਕਾਰੀ ਸਕੂਲ ਦੇ ਨਜ਼ਦੀਕ ਵਾਲੀ ਗਲੀ ਵਿਚ ਇਕ ਔਰਤ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰਨ ਵਾਲੇ ਵਿਅਕਤੀ ਖਿਲਾਫ ਥਾਣਾ ਸਿਟੀ ਜਗਰਾਓਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਚੌਕੀ ਬੱਸ ਸਟੈਂਡ ਜਗਰਾਓਂ ਦੇ ਇੰਚਾਰਜ ਏ.ਐੱਸ.ਆਈ. ਸ਼ਮਿੰਦਰਜੀਤ ਸਿੰਘ ਨੇ ਦੱਸਿਆ ਕਿ ਮਨੋਰਮਾ ਪਤਨੀ ਕੇਵਲ ਪਾਸਵਾਨ ਵਾਸੀ ਜਗਰਾਓਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਐੱਮ.ਐੱਲ.ਆਰ. ਵੀ ਕਟਵਾਈ ਸੀ, ਜਿਸ ਦੇ ਆਧਾਰ ’ਤੇ ਉਸ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਵਿਅਕਤੀ ਮੁਹੰਮਦ ਸ਼ਹਾਦਤ ਹੁਸੈਨ ਪੁੱਤਰ ਨੂਰਹੱਕ ਵਾਸੀ ਜਲਾਲਪੁਰ ਜ਼ਿਲ੍ਹਾ ਕਿਸ਼ਨਗੰਜ ਬਿਹਾਰ ਹਾਲ ਵਾਸੀ ਜਗਰਾਓਂ ਵਲੋਂ ਉਸ ਨੂੰ ਘਰ ਅੰਦਰ ਦਾਖਲ ਹੋ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ।
ਪੁਲਸ ਨੇ ਮਨੋਰਮਾ ਦੀ ਸ਼ਿਕਾਇਤ ਅਤੇ ਐੱਮ.ਐੱਲ.ਆਰ. ਪ੍ਰਾਪਤ ਹੋਣ ’ਤੇ ਮੁਹੰਮਦ ਸ਼ਹਾਦਤ ਹੁਸੈਨ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਆਸ਼ਰਮ 'ਚ ਗੋਲ਼ੀਆਂ ਨਾਲ ਭੁੰਨ'ਤੇ 2 ਸਾਧੂ, BJP ਵਿਧਾਇਕ ਨੇ ਸੰਸਦ 'ਚ ਚੁੱਕਿਆ ਮੁੱਦਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e