ਆਟੋ ''ਚ ਬਿਠਾ ਕੇ ਲੁੱਟ ਲੈਂਦੇ ਸੀ ਸਵਾਰੀਆਂ, ਪੁਲਸ ਨੇ ਮੋਬਾਈਲ ਤੇ ਹਥਿਆਰਾਂ ਸਣੇ ਕੀਤੇ ਕਾਬੂ
Sunday, Nov 10, 2024 - 03:17 AM (IST)
ਲੁਧਿਆਣਾ (ਗਣੇਸ਼/ਜਗਰੂਪ)- ਥਾਣਾ ਸਾਹਨੇਵਾਲ ਦੀ ਪੁਲਸ ਨੇ ਮੋਬਾਈਲ ਖੋਹਣ, ਨਕਦੀ ਲੁੱਟਣ ਅਤੇ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 4 ਮੁਲਜ਼ਮਾਂ ਨੂੰ 2 ਲੋਹੇ ਦੇ ਦਾਤਰ, 8 ਮੋਬਾਈਲਾਂ ਅਤੇ ਆਟੋ ਸਮੇਤ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਏ.ਡੀ.ਸੀ.ਪੀ. ਜੈਦੇਵ ਸਿੰਘ, ਏ.ਸੀ.ਪੀ. ਦੱਖਣੀ ਹਰਜਿੰਦਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਕਿ ਥਾਣਾ ਸਾਹਨੇਵਾਲ ਦੇ ਮੁਖੀ ਇੰਸਪੈਕਟਰ ਜਗਦੇਵ ਸਿੰਘ ਧਾਲੀਵਾਲ ਦੀ ਅਗਵਾਈ ’ਚ ਪੁਲਸ ਪਾਰਟੀ ਮਾੜੇ ਅਨਸਰਾਂ ਦੀ ਤਲਾਸ਼ ’ਚ ਗਿਆਸਪੁਰਾ ਦੇ 33 ਫੁੱਟ ਰੋਡ ’ਤੇ ਗਸ਼ਤ ਦੌਰਾਨ ਮੌਜੂਦ ਸੀ। ਇਸ ਦੌਰਾਨ ਇਤਲਾਹ ਮਿਲੀ ਕਿ ਰੇਲਵੇ ਸਟੇਸ਼ਨ ਤੋਂ ਸਵਾਰੀਆਂ ਨੂੰ ਆਟੋ ’ਚ ਬਿਠਾ ਕੇ ਰਸਤੇ ’ਚ ਉਨ੍ਹਾਂ ਨੂੰ ਦਾਤ ਦੀ ਨੋਕ ’ਤੇ ਲੁੱਟ-ਖੋਹ ਕਰਨ ਵਾਲੇ ਵਿਅਕਤੀ ਦਾ ਗੈਂਗ ਗਿਆਸਪੁਰਾ ਤੋਂ ਕਾਬੂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਵੱਡੀ ਵਾਰਦਾਤ, ਮੋਟਰ 'ਤੇ ਬੈਠੇ ਕਿਸਾਨ ਦਾ ਤਾਬ.ੜਤੋੜ ਗੋ.ਲ਼ੀਆਂ ਵਰ੍ਹਾ ਕੇ ਕਰ'ਤਾ ਕ.ਤਲ
ਉਨ੍ਹਾਂ ਦੱਸਿਆ ਕਿ ਸੰਨੀ ਚੌਹਾਨ ਪੁੱਤਰ ਪਵਨ ਚੌਹਾਨ ਵਾਸੀ ਗਲੀ ਨੰ. 6 ਨੇੜੇ ਹਰਜਨ ਸਕੂਲ ਬਸੰਤ ਨਗਰ ਲੁਧਿਆਣਾ ਨੇ ਕਿਰਾਏ ’ਤੇ ਆਟੋ ਲਿਆ ਹੋਇਆ ਹੈ। ਇਸ ਆਟੋ ’ਚ ਸੰਨੀ ਚੌਹਾਨ ਆਪਣੇ ਦੋਸਤਾਂ ਮਨਪ੍ਰੀਤ ਸਿੰਘ ਉਰਫ ਬੱਗਾ ਪੁੱਤਰ ਵਿਜੇ ਕੁਮਾਰ ਵਰਮਾ ਵਾਸੀ ਗਲੀ ਨੰ.3 ਨੇੜੇ ਸਿਕੰਦਰ ਪ੍ਰਾਪਰਟੀ ਡੀਲਰ ਨਿਊ ਆਜ਼ਾਦ ਨਗਰ ਲੁਧਿਆਣਾ ਦੇ ਨਾਲ ਰਲ ਕੇ ਆਟੋ ’ਚ ਬੈਠਣ ਵਾਲੀਆਂ ਸਵਾਰੀਆਂ ਦੇ ਮੋਬਾਈਲ ਅਤੇ ਨਕਦੀ ਵਗੈਰਾ ਚੋਰੀ ਕਰਦੇ ਹਨ।
ਮੁਖਬਰ ਨੇ ਪੁਲਸ ਨੂੰ ਦੱਸਿਆ ਕਿ ਰਾਤ ਸਮੇਂ ਤਾਂ ਇਹ ਸਾਰੇ ਆਟੋ ’ਚ ਬੈਠਣ ਵਾਲੀਆਂ ਸਵਾਰੀਆਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਨ੍ਹਾਂ ਤੋਂ ਮੋਬਾਈਲ ਅਤੇ ਪੈਸੇ ਖੋਹ ਕਰਦੇ ਹਨ। ਇਹ ਸਾਰੇ ਮੋਬਾਈਲ ਇਹ ਤਿੰਨੋਂ ਜਾਣੇ ਆਪਣੇ ਇਕ ਹੋਰ ਸਾਥੀ ਪ੍ਰੇਮ ਕੁਮਾਰ ਉਰਫ ਪ੍ਰਿੰਸ ਪੁੱਤਰ ਰਾਮ ਹਿੱਤ ਵਾਸੀ ਮਕਾਨ ਨੰ. 313 ਨੇੜੇ ਸ਼ਰਮਾ ਸਵੀਟਸ ਮੁਸਲਿਮ ਕਾਲੋਨੀ ਸ਼ੇਰਪੁਰ ਕਲਾਂ ਥਾਣਾ ਮੋਤੀ ਨਗਰ ਲੁਧਿਆਣਾ ਨੂੰ ਦੇ ਦਿੰਦੇ ਹਨ।
ਏ.ਸੀ.ਪੀ. ਦੱਖਣੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਸਾਰੇ ਖੋਹ ਕੀਤੇ ਮੋਬਾਈਲ, ਜੋ ਪ੍ਰੇਮ ਕੁਮਾਰ ਪ੍ਰਿੰਸ ਅੱਗੇ ਪ੍ਰਵਾਸੀਆਂ ਨੂੰ ਵੇਚ ਕੇ ਮੋਟਾ ਮੋਨਾਫਾ ਕਮਾਉਂਦਾ ਹੈ। ਇਸ ਤੋਂ ਕੀਤੀ ਸਾਰੀ ਕਮਾਈ ਆਪਸ ’ਚ ਵੰਡ ਲੈਂਦੇ ਹਨ। ਇਹ ਸਾਰੇ ਗਿਆਸਪੁਰਾ ਪਾਰਕ ਕੋਲ ਉਕਤ ਆਟੋ ’ਚ ਬੈਠੇ ਹੋਏ ਹਨ। ਇੰਸ. ਧਾਲੀਵਾਲ ਨੇ ਦੱਸਿਆ ਕਿ ਪੁਲਸ ਨੇ ਰੇਡ ਕਰ ਕੇ ਇਨ੍ਹਾਂ ਨੂੰ 8 ਮੋਬਾਈਲ ਵੱਖ-ਵੱਖ ਮਾਰਕਾ, 2 ਦਾਤਰਾਂ ਲੋਹਾ ਅਤੇ ਉਕਤ ਆਟੋ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋੋ- ਵੱਡੀ ਖ਼ਬਰ ; ਪੰਜਾਬ ਪੁਲਸ ਦੇ ਸੀਨੀਅਰ ਸਹਾਇਕ ਨੇ ਕੀਤੀ ਖ਼ੁਦ.ਕੁਸ਼ੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e