ਜਲਾਲਾਬਾਦ 'ਚ ਪੁਲਸ ਵੱਲੋਂ ਇਕ ਸ਼ੱਕੀ ਵਿਅਕਤੀ ਗ੍ਰਿਫਤਾਰ

Wednesday, Nov 04, 2020 - 08:02 PM (IST)

ਜਲਾਲਾਬਾਦ 'ਚ ਪੁਲਸ ਵੱਲੋਂ ਇਕ ਸ਼ੱਕੀ ਵਿਅਕਤੀ ਗ੍ਰਿਫਤਾਰ

ਜਲਾਲਾਬਾਦ, (ਸੇਤੀਆ,ਸੁਮਿਤ,ਟੀਨੂੰ)- ਸ਼ਹਿਰ ਦੇ ਸ਼ਹੀਦ ਊਧਮ ਸਿੰਘ ਪਾਰਕ ਨਜਦੀਕ ਬਾਅਦ ਦੁਪਿਹਰ ਸਿਵਲ ਵਰਦੀਧਾਰੀਆਂ ਵਲੋਂ ਆਲਟੋ ਕਾਰ ਸਵਾਰ ਇਕ ਸ਼ੱਕੀ ਵਿਅਕਤੀ ਨੂੰ ਪਿੱਛਾ ਕਰਦੇ ਹੋਏ ਗ੍ਰਿਫਤਾਰ ਕਰਨ ਦਾ ਮਾਮਲਾ ਸਾਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਂਕ 'ਤੇ ਤੈਨਾਤ ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਆਲਟੋ ਕਾਰ ਨੰਬਰ 8403 ਐਫਐਫ ਰੋਡ ਤੋਂ ਲੰਘ ਰਹੀ ਹੈ ਅਤੇ ਨਾਕੇ ਨੂੰ ਟਾਈਟ ਕੀਤਾ ਜਾਵੇ। ਇਸ ਤੋਂ ਬਾਅਦ ਨਾਕੇ 'ਤੇ ਤੈਨਾਤ ਪੁਲਸ ਨੇ ਬੈਰੀਗੇਟ ਟਾਈਟ ਕਰ ਦਿੱਤੇ ਅਤੇ ਇਸੇ ਦੌਰਾਨ ਆਲਟੋ ਕਾਰ ਸਵਾਰ ਨੇ ਨਾਕਾ ਲੱਗਿਆ ਦੇਖ ਆਪਣੀ ਕਾਰ ਫਿਰੋਜਪੁਰ ਰੋਡ 'ਤੇ ਲੈਜਾਣ ਦੀ ਬਜਾਏ ਸ਼੍ਰੀ ਮੁਕਤਸਰ ਸਾਹਿਬ ਸਰਕੂਲਰ ਰੋਡ 'ਤੇ ਪਾ ਲਈ। ਪਰ ਦੂਜੇ ਵਰਨਾ ਕਾਰ ਤੇ ਸਵਾਰ ਸਿਵਿਲ ਵਰਦੀਧਾਰੀ ਕਾਰ ਦਾ ਪਿੱਛਾ ਕਰ ਰਹੇ ਸੀ ਤਾਂ ਸ਼ਹੀਦ ਊਧਮ ਸਿੰਘ ਪਾਰਕ ਨਜਦੀਕ ਟ੍ਰੈਫਿਕ ਜਾਮ ਹੋਣ ਕਾਰਣ ਆਲਟੋ ਗੱਡੀ ਨੂੰ ਰਸਤਾ ਨਹੀਂ ਮਿਲਿਆ ਅਤੇ ਜਿਸ ਤੋਂ ਬਾਅਦ ਆਲਟੋ ਕਾਰ ਸਵਾਰ ਨੇ ਕਾਰ ਛੱਡ ਕੇ ਅਨੰਦ ਨਗਰ ਗਲੀ ਨੰ-2 ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇਸੇ ਦੌਰਾਨ ਵਰਨਾ ਕਾਰ ਤੋਂ ਉਤਰਦਿਆਂ ਸਾਰ ਦੋ ਵਿਅਕਤੀਆਂ ਨੇ ਉਸ ਦਾ ਪਿੱਛਾ ਕੀਤਾ ਉਨ੍ਹਾਂ 'ਚੋਂ ਇਕ ਨੇ ਭੱਜਣ ਵਾਲੇ ਆਲਟੋ ਕਾਰ ਸਵਾਰ ਨੂੰ ਫੜ੍ਹ ਲਿਆ। ਜਿਸਦੀ ਪੂਰੀ ਫੁਟੇਜ਼ ਉਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਜਿਸ 'ਚ ਸਿਵਿਲ ਵਰਦੀਧਾਰੀਆਂ ਵਲੋਂ ਆਲਟੋ ਕਾਰ ਸਵਾਰ ਫੜ੍ਹ ਲਿਆ ਅਤੇ ਨਾਲ ਲੈ ਗਏ। ਉਧਰ ਇਸ ਸਬੰਧੀ ਜਦੋਂ ਮੀਡੀਆ ਨੂੰ ਜਾਣਕਾਰੀ ਮਿਲੀ ਤਾਂ ਮੌਕੇ 'ਤੇ ਜਾ ਕੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਨੂੰ ਚੈਕ ਕੀਤਾ ਜਿੱਥੇ ਸਾਫ ਹੋਇਆ ਕਿ ਸਿਵਿਲ ਵਰਦੀਧਾਰੀ ਇਕ ਵਿਅਕਤੀ ਨੂੰ ਜੱਦੋਜਹਿਦ ਕਰਕੇ ਗ੍ਰਿਫਤਾਰ ਕਰਕੇ ਲੈ ਜਾ ਰਹੇ ਹਨ। ਉਧਰ ਇਸ ਘਟਨਾ ਤੋਂ ਬਾਅਦ ਮੁਹੱਲੇ 'ਚ ਪੂਰੀ ਦਹਿਸ਼ਤ ਦਾ ਮਾਹੌਲ ਬਣ ਗਿਆ।
 ਜਦੋਂ ਇਸ ਮਾਮਲੇ ਸਬੰਧੀ ਫਾਜਿਲਕਾ ਸੀਏ ਸਟਾਫ ਦੇ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵਲੋਂ ਇਸ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਤਾਂ ਇਸ ਤੋਂ ਬਾਅਦ ਜ਼ਿਲ੍ਹਾ ਪੁਲਸ ਮੁਖੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੂੰ ਇਸ ਮਾਮਲੇ  ਬਾਰੇ ਕੋਈ ਜਾਣਕਾਰੀ ਨਹੀਂ ਸੀ।


author

Bharat Thapa

Content Editor

Related News