ਠੇਕੇ ’ਚੋਂ 12 ਹਜ਼ਾਰ ਰੁਪਏ ਤੇ ਇਕ ਸ਼ਰਾਬ ਦੀ ਬੋਤਲ ਚੋਰੀ ਕਰਨ ਵਾਲਾ ਪੁਲਸ ਅੜਿੱਕੇ
Sunday, May 04, 2025 - 06:12 PM (IST)

ਪਾਤੜਾਂ (ਸਨੇਹੀ)- ਪਾਤੜਾਂ ਪੁਲਸ ਨੇ ਸ਼ਰਾਬ ਦੇ ਠੇਕੇ ’ਚੋਂ 12 ਹਜ਼ਾਰ ਰੁਪਏ ਦੀ ਨਕਦੀ ਅਤੇ ਇਕ ਸ਼ਰਾਬ ਦੀ ਬੋਤਲ ਚੋਰੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ? ਸ਼ਿਕਾਇਤ ਦਰਜ ਕਰਵਾਉਂਦਿਆਂ ਕੁਲਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਪੂਨਾਵਾਲ ਤਹਿਸੀਲਦਾਰ ਧੂਰੀ ਜ਼ਿਲ੍ਹਾ ਸੰਗਰੂਰ ਨੇ ਦੱਸਿਆ ਕਿ ਉਸ ਕੋਲ ਸੰਗਰੂਰ ਕੈਂਚੀਆਂ ਪਾਤੜਾਂ ਵਿਖੇ ਸ਼ਰਾਬ ਦਾ ਠੇਕਾ ਹੈ । ਜਿਥੇ ਮਿਤੀ 14/15-4-2025 ਦੀ ਦਰਮਿਆਨੀ ਰਾਤ ਨੂੰ ਹਰਪ੍ਰੀਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਦੁਗਾਲ ਖੁਰਦ ਥਾਣਾ ਪਾਤੜਾਂ ਨੇ ਠੇਕੇ ਪਿੱਛੋਂ ਕੰਧ ਟੱਪ ਕੇ ਅਤੇ ਫਾਈਵਰ ਨੂੰ ਪੁੱਟ ਕੇ ਠੇਕੇ ਵਿੱਚੋਂ 12 ਹਜ਼ਾਰ ਰੁਪਏ ਨਗਦ ਅਤੇ ਇਕ ਸ਼ਰਾਬ ਦੀ ਬੋਤਲ ਕਰ ਕਰ ਲਈ ਹੈ ।
ਇਹ ਵੀ ਪੜ੍ਹੋ- ਪੰਜਾਬ 'ਚੋਂ ਫੜੇ ਗਏ 2 'ਗੱਦਾਰ'! CM ਮਾਨ ਨੇ ਟਵੀਟ ਕਰ ਆਖ਼ੀਆਂ ਵੱਡੀਆਂ ਗੱਲਾਂ
ਪੁਲਸ ਨੇ ਪੀੜਤ ਦੇ ਬਿਆਨਾਂ ’ਤੇ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਖਿਲਾਫ ਮੁਕੱਦਮਾ ਨੰਬਰ 78, ਮਿਤੀ 3-5-2025, ਧਾਰਾ 305, 331(4) ਬੀ ਐਨ ਐਸ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਫੜੇ ਗਏ ਦੋ ਪਾਕਿਸਤਾਨੀ ਜਾਸੂਸ, ਫੌਜ ਖੇਤਰਾਂ ਤੇ ਹਵਾਈ ਠਿਕਾਣਿਆਂ ਦੀ ਜਾਣਕਾਰੀ ਕਰਦੇ ਸਨ ਲੀਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8