ਫ਼ਿਰੋਜ਼ਪੁਰ ਸੀ.ਆਈ.ਏ. ਪੁਲਸ ਨੇ 9 ਹਜ਼ਾਰ ਲੀਟਰ ਲਾਹਣ ਸਣੇ ਗੈਰ-ਕਾਨੂੰਨੀ ਸ਼ਰਾਬ ਕੀਤੀ ਬਰਾਮਦ

11/28/2020 1:15:29 PM

ਫਿਰੋਜ਼ਪੁਰ (ਕੁਮਾਰ):  ਸੀ.ਆਈ.ਏ. ਸਟਾਫ਼ ਫਿਰੋਜ਼ਪੁਰ ਦੀ ਪੁਲਸ ਨੇ ਸਤਲੁਜ ਦਰਿਆ ਦੇ ਏਰੀਆ ਪਿੰਡ ਅਲੀ 'ਚ ਰੇਡ ਕਰਦੇ ਹੋਏ ਕਰੀਬ 9 ਹਜ਼ਾਰ ਲੀਟਰ ਲਾਹਨ ਅਤੇ ਗੈਰ-ਕਾਨੂੰਨੀ ਸ਼ਰਾਬ ਤਿਆਰ ਕਰਨ ਵਾਲੀ 15 ਪਲਾਸਟਿਕ ਤਰਪਾਲਾਂ ਬਰਾਮਦ ਕੀਤੀਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ.ਆਈ.ਏ. ਸਟਾਫ਼ ਫਿਰੋਜ਼ਪੁਰ ਦੇ ਐੱਚ.ਸੀ. ਦਰਸ਼ਨ ਸਿੰਘ ਨੇ ਦੱਸਿਆ ਕਿ ਗਸ਼ਤ ਅਤੇ ਚੈਕਿੰਗ ਦੇ ਦੌਰਾਨ ਪੁਲਸ ਨੇ ਪਾਰਟੀ ਨੇ ਸਤਲੁਜ ਦਰਿਆ ਦੇ ਏਰੀਏ 'ਚੋਂ ਜਦੋਂ ਰੇਡ ਕੀਤੀ ਤਾਂ ਉੱਥੇ ਸਰਕੰਡਾਂ 'ਚ 9 ਹਜ਼ਾਰ ਲੀਟਰ ਲਾਹਨ ਅਤੇ ਤਰਪਾਲਾਂ ਬਰਾਮਦ ਹੋਈਆਂ, ਜਦੋਂਕਿ ਪੁਲਸ ਨੂੰ ਦੇਖ ਕੇ ਗੈਰ-ਕਾਨੂੰਨੀ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕ ਉੱਥੇ ਫ਼ਰਾਰ ਹੋ ਗਏ। ਐੱਚ.ਸੀ. ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਸ ਵਲੋ2 ਲਾਹਨ ਨੂੰ ਮੌਕੇ 'ਤੇ ਹੀ ਨਸ਼ਟ ਕਰਦੇ ਹੋਏ ਅਣਜਾਣ ਲੋਕਾਂ ਦੇ ਖ਼ਿਲਾਫ ਥਾਣਾ ਸਦਰ ਫਿਰੋਜ਼ਪੁਰ 'ਚ ਆਬਕਾਰੀ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਗੈਰ-ਕਾਨੂੰਨੀ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ।


Shyna

Content Editor

Related News