ਸ਼ਰਾਬ ਤਸਕਰਾਂ ਖ਼ਿਲਾਫ਼ ਪੁਲਸ ਦੀ ਕਾਰਵਾਈ, ਭਾਰੀ ਮਾਤਰਾ ''ਚ ਸ਼ਰਾਬ ਬਰਾਮਦ

06/25/2022 2:44:49 AM

ਫਿਰੋਜ਼ਪੁਰ (ਮਲਹੋਤਰਾ) : ਕਾਰ 'ਚ ਸ਼ਰਾਬ ਦੀ ਸਮੱਗਲਿੰਗ ਕਰਨ ਵਾਲੇ ਇਕ ਦੋਸ਼ੀ ਨੂੰ ਥਾਣਾ ਸਦਰ ਪੁਲਸ ਨੇ ਗ੍ਰਿਫ਼ਤਾਰ ਕਰਕੇ ਉਸ ਕੋਲੋਂ 500 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ, ਜਦਕਿ ਉਸ ਦਾ ਸਾਥੀ ਫਰਾਰ ਹੋ ਗਿਆ। ਏ.ਐੱਸ.ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੁਖਦੇਵ ਸਿੰਘ ਤੇ ਜਸਵੀਰ ਸਿੰਘ ਵਾਸੀ ਪਿੰਡ ਅਲੀਕੇ ਬਾਹਰੀ ਸ਼ਹਿਰਾਂ ਤੋਂ ਸ਼ਰਾਬ ਸਮੱਗਲ ਕਰਕੇ ਇਲਾਕੇ 'ਚ ਵੇਚਦੇ ਹਨ ਤੇ ਇਸ ਸਮੇਂ ਦੋਵੇਂ ਸਵਿਫਟ ਕਾਰ 'ਚ ਸ਼ਰਾਬ ਲੈ ਕੇ ਕੈਂਟ ਤੋਂ ਸਿਟੀ ਵੱਲ ਨੂੰ ਆ ਰਹੇ ਹਨ।

ਸੂਚਨਾ ਦੇ ਆਧਾਰ 'ਤੇ ਥਾਣਾ ਸਦਰ ਦੇ ਕੋਲ ਨਾਕਾ ਲਾਇਆ ਹੋਇਆ ਸੀ ਤਾਂ ਸਵਿਫਟ ਕਾਰ 'ਚ ਆ ਰਹੇ ਉਕਤ ਦੋਵਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਸੁਖਦੇਵ ਸਿੰਘ ਗੱਡੀ ਰੁਕਣ 'ਤੇ ਭੱਜ ਗਿਆ, ਜਦਕਿ ਜਸਵੀਰ ਸਿੰਘ ਨੂੰ ਫੜ ਕੇ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ 500 ਬੋਤਲਾਂ ਸ਼ਰਾਬ ਬਰਾਮਦ ਹੋਈ। ਦੋਵਾਂ ਦੋਸ਼ੀਆਂ ਖ਼ਿਲਾਫ਼ ਐਕਸਾਈਜ਼ ਐਕਟ ਦਾ ਪਰਚਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਲੱਖ ਦਾਅਵਿਆਂ ਦੇ ਬਾਵਜੂਦ ਸਰਕਾਰੀ ਹਸਪਤਾਲ ਅਬੋਹਰ ਸਾਬਤ ਹੋ ਰਿਹਾ ਚਿੱਟਾ ਹਾਥੀ, ਨਹੀਂ ਹੋਇਆ ਕੋਈ ਵੀ ਆਪ੍ਰੇਸ਼ਨ


Mukesh

Content Editor

Related News