ਪੁਲਸ ਵਲੋਂ 3 ਨਜਾਇਜ਼ ਲਗਜ਼ਰੀ ਗੱਡੀਆਂ ਬਰਾਮਦ

Thursday, Jul 16, 2020 - 06:58 PM (IST)

ਪੁਲਸ ਵਲੋਂ 3 ਨਜਾਇਜ਼ ਲਗਜ਼ਰੀ ਗੱਡੀਆਂ ਬਰਾਮਦ

ਪਾਤੜਾਂ,(ਅਡਵਾਨੀ)- ਕੁੱਝ ਦਿਨ ਪਹਿਲਾਂ ਪੁਲਿਸ ਨੇ ਰੋਡ 'ਤੇ ਚੱਲਦੀ ਇਕ ਕ੍ਰਿਸਟਾ ਇਨੋਵਾ ਗੱਡੀ ਜੋ ਬਿਨਾਂ ਨੰਬਰ ਪਲੇਟ ਤੋਂ ਘੁੰਮ ਰਹੀ ਸੀ, ਨੂੰ ਇਕ ਨਾਕੇ ਦੌਰਾਨ ਕਾਗਜ਼ ਚੈੱਕ ਕਰਨ ਲਈ ਰੋਕਿਆ ਸੀ। ਉਸ ਦੀ ਜਾਂਚ ਕਰਨ 'ਤੇ ਕਰੋੜਾਂ ਰੁਪਏ ਦੀ ਲਾਗਤ ਦੀਆਂ ਅੱਠ ਲਗਜ਼ਰੀ ਗੱਡੀਆਂ ਦਾ ਹੇਰ ਫੇਰ ਕਰਨ ਦਾ ਵੱਡਾ ਮਾਮਲਾ ਖੁੱਲਦਾ ਨਜ਼ਰ ਆ ਰਿਹਾ ਹੈ। ਜਿਸ 'ਚ ਪੁਲਸ ਨੇ ਪਾਤੜਾਂ ਦੇ ਸ਼ਿਵ ਮੰਦਰ ਨੇੜੇ ਇਕ ਟਰੱਕ ਬਾੜੀਆਂ ਦਾ ਕੰਮ ਕਰਨ ਵਾਲਾ ਜੋ ਸਰਹੰਦ ਸਹਿਰ ਅੰਦਰ ਵੀ ਟਰੱਕ ਬਾੜੀਆਂ ਦਾ ਕੰਮ ਕਰਦਾ ਹੈ, ਉਸ ਕੋਲੋਂ ਨਜਾਇਜ਼ ਦੋ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ। ਇਸ ਮਾਮਲੇ 'ਚ ਪੁਲਸ ਨੇ ਹੋਰ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ, ਇਸ ਛਾਪੇਮਾਰੀ ਦੌਰਾਨ ਇਸ ਵੱਲੋ ਇਕ ਫਾਰਚੂਨਰ ਗੱਡੀ ਨੂੰ ਖੁਰਦ ਬੂਰਦ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਇਕ ਟੋਇਟਾ ਸ਼ੋਅ ਰੂਮ 'ਚ ਅੱਗ ਲੱਗਣ ਕਾਰਨ ਅੱਠ ਲਗਜ਼ਰੀ ਗੱਡੀਆਂ ਜਿਸ ਵਿੱਚ ਪੰਜ ਕ੍ਰਿਸਟਾ ਇਕ ਫਾਰਚੂਨਰ ਗੱਡੀ ਤੇ ਦੋ ਗਲੈਂਜਾ ਗੱਡੀਆਂ ਦਾ ਥੋੜਾ ਮੋਟਾ ਨੁਕਸਾਨ ਹੋਇਆ ਸੀ, ਜਿਸ 'ਚ ਬੀਮਾ ਕੰਪਨੀ ਦੇ ਕੁੱਝ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਸ਼ੋਅ ਰੂਮ ਮਾਲਕ ਨੇ ਉਸ ਨੂੰ ਕੁੱਲ ਨੁਕਸਾਨ ਦਿਖਾ ਕੇ ਉਸ ਦਾ ਕਲੇਮ ਲੈ ਲਿਆ ਸੀ, ਜਿਸ 'ਤੇ ਸ਼ੋਅ ਰੂਮ ਮਾਲਕ ਨੇ ਉਨ੍ਹਾਂ ਲਗਜ਼ਰੀ 2019 ਮਾਡਲ ਗੱਡੀਆਂ ਨੂੰ ਪਾਤੜਾਂ ਦੇ ਸ਼ਿਵ ਮੰਦਰ ਨੇੜੇ ਟਰੱਕ ਬਾੜੀਆਂ ਦਾ ਕੰਮ ਕਰਨ ਵਾਲੇ ਨੂੰ ਮਿਲੀ ਭੁਗਤ ਕਰਕੇ ਕਰੀਬ ਚਾਲੀ ਲੱਖ ਰੁਪਏ 'ਚ ਵੇਚੀਆਂ ਸਨ, ਜਿਸ ਦਾ ਕਬਾੜ ਰੇਟ ਹੀ ਇਕ ਕਰੋੜ ਦੇ ਕਰੀਬ ਬਣਦਾ ਸੀ, ਜਿਸ 'ਚ ਕੰਪਨੀ ਨੇ ਇਸ ਦਾ ਰੇਟ ਇਕ ਨੰਬਰ 'ਚ ਛੇ ਲੱਖ ਰੁਪਏ ਦਿਖਾਇਆ ਹੈ, ਜਦਕਿ ਕੰਪਨੀ ਵਾਲਿਆਂ ਨੇ ਕਰੀਬ ਤੀਹ ਲੱਖ ਰੁਪਏ ਦੇ ਉਨ੍ਹਾਂ ਦੇ ਦੋ ਨੰਬਰ ਲਏ ਹਨ। ਇਸ ਮਿਲੀ ਭੁਗਤ ਨਾਲ ਗੱਡੀਆਂ ਖਰੀਦਣ ਵਾਲੇ ਨੇ ਇਹਨਾਂ ਗੱਡੀਆਂ ਦੀ ਚਾਂਸੀ ਤੱਕ ਨਹੀਂ ਕੱਟਣ ਦਿੱਤੀ।

ਇਸ ਕਰਕੇ ਉਕਤ ਵਿਅਕਤੀ ਨੇ ਜਿਹੜੀਆਂ ਗੱਡੀਆਂ ਸੜ ਕੇ ਸੁਆਹ ਬਣ ਚੁੱਕੀਆਂ ਸਨ, ਉਨ੍ਹਾਂ ਚਾਰ ਗੱਡੀਆਂ ਨੂੰ ਕਬਾੜ 'ਚ ਤੋੜਣ ਲਈ ਵੇਚ ਦਿੱਤਾ ਤੇ ਉਸ ਕਬਾੜੀ ਨੂੰ ਇਕ ਨਵੀਂ ਕ੍ਰਿਸਟਾ ਗੱਡੀ ਵੇਚ ਦਿੱਤੀ ਤੇ ਤਿੰਨ ਗੱਡੀਆਂ ਉਸ ਨੇ ਆਪਣੇ ਕੋਲ ਰੱਖ ਕੇ ਤਿਆਰ ਕਰਵਾ ਕੇ ਉਨ੍ਹਾਂ ਨੂੰ ਵੇਚਣ ਲਈ ਖੜੀਆਂ ਕਰ ਦਿੱਤਾ। ਜਿਸ ਵਿੱਚ ਪੁਲਿਸ ਨੇ ਇੱਕ ਕ੍ਰਿਸਟਾ ਇਨੋਵਾ ਗੱਡੀ ਨੂੰ ਪਾਤੜਾਂ ਦੇ ਕਬਾੜੀ ਤੋਂ ਫੜ ਲਿਆ ਸੀ ਤੇ ਜਾਂਚ ਕਰਨ 'ਤੇ ਦੋ ਗੱਡੀਆਂ ਜਿਸ ਵਿੱਚ ਇੱਕ ਕ੍ਰਿਸਟਾ ਤੇ ਇੱਕ ਗਲੈਂਜਾ ਗੱਡੀਆਂ ਸਰਹੰਦ ਸ਼ਹਿਰ ਤੋਂ ਇਕ ਟਰੱਕ ਬਾੜੀਆਂ ਦਾ ਕੰਮ ਕਰਨ ਵਾਲੇ ਤੋਂ ਬਰਾਮਦ ਕੀਤੀਆਂ ਹਨ। ਸਰਹੰਦ ਵਾਲੇ ਇਕ ਫਾਰਚੂਨਰ ਗੱਡੀ ਚਿੱਟੇ ਰੰਗ ਦੀ 2019 ਮਾਡਲ ਨੂੰ ਤਿਆਰ ਕਰਵਾ ਕੇ ਵੇਚਣ ਤੋਂ ਬਾਅਦ ਉਸ ਨੂੰ ਰੋਡ 'ਤੇ ਚੱਲਾ ਰਹੇ ਹਨ, ਜਿਸ ਨੂੰ ਖੁਰਦ ਬੂਰਦ ਕਰ ਦਿੱਤਾ ਗਿਆ ਹੈ।  ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਹੋਰ ਡੂੰਘਾਈ ਨਾਲ ਕਰਨ 'ਤੇ ਕਰੋੜਾਂ ਰੁਪਏ ਦਾ ਵੱਡਾ ਹੇਰ-ਫੇਰ ਸਾਹਮਣੇ ਆਵੇਗਾ।


author

Deepak Kumar

Content Editor

Related News